ਚਾਰ ਏਕੜ ਕਣਕ ਤੇ ਸੱਤ ਏਕੜ ਨਾੜ ਸੜ ਕੇ ਸੁਆਹ

ss1

ਚਾਰ ਏਕੜ ਕਣਕ ਤੇ ਸੱਤ ਏਕੜ ਨਾੜ ਸੜ ਕੇ ਸੁਆਹ

ਭਿੱਖੀਵਿੰਡ (ਹਰਜਿੰਦਰ ਸਿੰਘ ਗੋਲਣ)-ਪਿੰਡ ਸਿੰਘਪੁਰਾ ਨੇੜੇ ਅੱਗ ਲੱਗਣ ਨਾਲ ਚਾਰ ਏਕੜ ਕਣਕ ਤੇ ਸੱਤ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਪਿੰਡ ਸਿੰਘਪੁਰਾ ਵਿਖੇ ਲੱਗੀ ਅੱਗ ਕਾਰਨ ਪ੍ਰਗਟ ਸਿੰਘ ਦੀ ਤਿੰਨ ਏਕੜ ਕਣਕ, ਪਲਵਿੰਦਰ ਸਿੰਘ ਦੀ ਇਕ ਏਕੜ ਕਣਕ ਅਤੇ ਰੇਸ਼ਮ ਸਿੰਘ ਦਾ ਚਾਰ ਏਕੜ ਨਾੜ, ਬਲਜਿੰਦਰ ਸਿੰਘ ਦਾ ਤਿੰਨ ਏਕੜ ਨਾੜ ਸੜ ਗਿਆ। ਕਣਕ ਤੇ ਨਾੜ ਨੂੰ ਲੱਗੀ ਅੱਗ ਸੰਬੰਧੀ ਜਦੋਂ ਪੁਲਿਸ ਚੌਕੀ ਸੁਰਸਿੰਘ ਇੰਚਾਰਜ ਨਰਿੰਦਰ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਦੇ ਸਹਿਯੋਗ ਨਾਲ ਅੱਗ ‘ਤੇ ਕਾਬੂ ਪਾ ਲਿਆ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ, ਪੁਲਿਸ ਨੂੰ ਰਿਪੋਰਟ ਦੇਣ ‘ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *