ਸੁਪਰੀਮ ਕੋਰਟ ਵਿੱਚ ਦਸਤਾਰ ਮਾਮਲਾ: ਸਾਇਕਲ ਦੌੜਾਕ ਨੂੰ ਦਸਤਾਰ ਬੰਨਣ ਤੋਂ ਰੋਕਣ ਵਾਲੀ ਸੰਸਥਾ ਦਾ ਪ੍ਰਧਾਨ ਢੀਡਸਾ ਅਤੇ ਮੀਤ ਪ੍ਰਧਾਨ ਜੀਕੇ – ਸਰਨਾ

ss1

ਸੁਪਰੀਮ ਕੋਰਟ ਵਿੱਚ ਦਸਤਾਰ ਮਾਮਲਾ: ਸਾਇਕਲ ਦੌੜਾਕ ਨੂੰ ਦਸਤਾਰ ਬੰਨਣ ਤੋਂ ਰੋਕਣ ਵਾਲੀ ਸੰਸਥਾ ਦਾ ਪ੍ਰਧਾਨ ਢੀਡਸਾ ਅਤੇ ਮੀਤ ਪ੍ਰਧਾਨ ਜੀਕੇ – ਸਰਨਾ

ਅੰਮ੍ਰਿਤਸਰ: ਭਾਰਤੀ ਸੁਪਰੀਮ ਕੋਰਟ ਵੱਲੋਂ ਸਿੱਖਾਂ ਦੀ ਦਸਤਾਰ ‘ਤੇ ਉਠਾਏ ਸਵਾਲਾਂ ਕਰਕੇ ਸੁਮੱਚੀ ਕੌਮ ਵਿੱਚ ਰੋਸ ਅਤੇ ਨਰਾਜ਼ਗੀ ਦਾ ਮਾਹੌਲ ਹੈ, ਪਰ ਇਸ ਸਾਰੇ ਵਰਤਾਰੇ ਪਿਛੇ ਕਿਵੇਂ ਨਾ ਕਿਵੇਂ ਅਕਾਲੀ ਦਲ ਬਾਦਲ ਜ਼ਿਮੇਵਾਰ ਹੈ। ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ‘ਤੇ ਸਾਈਕਲ ਦੌੜ ਵਿੱਚ ਦਸਤਾਰ ਧਾਰਣ ਕਰਨ ‘ਤੇ ਪਾਬੰਦੀ ਲਾਉਣ ਵਾਲੀ ਸਾਇਕਲ ਫੈਡਰੇਸ਼ਨ ਦੇ ਮੁੱਖ ਅਹੁਦੇਦਾਰ ਕੋਈ ਹੋਰ ਨਹੀ, ਬਲਕਿ ਬਾਦਲ ਦਲ ਦੇ ਸੀਨੀਅਰ ਆਗੂ ਹਨ।ਬਾਦਲ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਪ੍ਰਮਿੰਦਰ ਸਿੰਘ ਢੀਡਸਾ ਇਸ ਫੈਡਰੇਸ਼ਨ ਦੇ ਪ੍ਰਧਾਨ ਹਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਇਸ ਦੇ ਮੀਤ ਪ੍ਰਧਾਨ ਹਨ।

ਇਹ ਖੁਲਾਸਾ ਕਰਦਿਆਂ ਦਿੱਲੀ ਅਕਾਲੀ ਦੇ ਜਨਰਲ ਸਕੱਤਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜਗਦੀਪ ਸਿੰਘ ਪੁਰੀ ਵਲੋਂ ਸਾਈਕਲਿਗ ਫੈਡਰੇਸ਼ਨ ਵਲਂ ਸਾਈਕਲ ਰੇਸ ਵਿੱਚ ਸ਼ਾਮਿਲ ਹੋਣ ਲਈ ਦਸਤਾਰ ਤੇ ਲਗਾਈ ਪਾਬੰਦੀ ਦਾ ਮਾਮਲਾ ਸੁਲਝਾਇਆ ਜਾ ਸਕਦਾ ਸੀ ਪਰ ਨਾ ਤਾਂ ਢੀਂਡਸਾ ਤੇ ਨਾ ਹੀ ਮਨਜੀਤ ਸਿੰਘ ਜੀ.ਕੇ. ਨੇ ਇਸ ਪਾਸੇ ਧਿਆਨ ਦਿੱਤਾ। ਸਰਨਾ ਨੇ ਦੋਸ਼ ਲਾਇਆ ਕਿ ਹੁਣ ਜਦੋਂ ਸੁਪਰੀਮ ਕੋਰਟ ਵਿੱਚ ਸਿੱਖ ਦੀ ਦਸਤਾਰ ਤੇ ਸਵਾਲ ਉਠਾਇਆ ਜਾ ਚੁੱਕਾ ਹੈ ਤਾਂ ਬਾਦਲ ਦਲ ਦੇ ਪਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵਲੋਂ ਦਸਤਾਰ ਦੀ ਸ਼ਾਨ ਸਬੰਧੀ ਦਿੱਤੇ ਜਾ ਰਹੇ ਬਿਆਨ ਮਗਰ ਮੱਛ ਦੇ ਹੰਝੂ ਹਨ। ਉਨ੍ਹਾਂ ਦੱਸਿਆ ਕਿ ਜਗਦੀਪ ਸਿੰਘ ਪੁਰੀ ਵਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਲਈ ਚੁਣਿਆ ਗਿਆ ਵਕੀਲ ਆਰ.ਐਸ.ਸੂਰੀ ਉਹੀ ਵਕੀਲ ਹੈ ਜੋ ਫਿਲਮ ਨਾਨਕਸ਼ਾਹ ਫਕੀਰ ਦੀ ਰਲੀਜ ਦੇ ਹੱਕ ਵਿੱਚ ਫਿਲਮ ਨਿਰਮਾਤਾ ਹਰਿੰਦਰ ਸਿੱਕਾ ਵਲੋਂ ਭੁਗਤਿਆ। ਇਹੀ ਵਕੀਲ ਉਨ੍ਹਾਂ (ਹਰਵਿੰਦਰ ਸਿੰਘ ਸਰਨਾ) ਦੇ ਤਖਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦਾ ਪਰਧਾਨ ਚੁਣੇ ਜਾਣ ਖਿਲਾਫ ਬਾਦਲ ਦਲ ਵਲੋਂ ਪਟਨਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਦੀ ਪੈਰਵਾਈ ਲਈ ਬਾਦਲ ਧੜੇ ਦਾ ਵਕੀਲ ਸੀ।

ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਇਆ ਕਿ ਆਰ.ਐਸ.ਐਸ. ਦੀ ਝੋਲੀ ਪੈ ਚੁੱਕੇ ਬਾਦਲ ਪਰਿਵਾਰ ਨੇ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖ ਸਿਧਾਤਾਂ ਤੇ ਸਿੱਖ ਪਹਿਚਾਣ ਨੂੰ ਜੋ ਸੱਟ ਮਾਰਨ ਦੀ ਚਾਲ ਚੱਲੀ ਹੈ। ਸਰਨਾ ਨੇ ਕਿਹਾ ਕਿ ਫਿਲਮ ਨਾਨਕ ਸ਼ਾਹ ਫਕੀਰ ਦੀ ਤਿਆਰੀ ਤੋਂ ਲੈਕੇ ਰਲੀਜ ਦੀ ਕਗਾਰ ਤੀਕ ਪਹੁੰਚਾਣ ਵਾਲਾ ਬਾਦਲ ਪਰਿਵਾਰ ਤੇ ਉਨ੍ਹਾਂ ਦੇ ਕਰਿੰਦੇ ਹਨ।

ਉਨ੍ਹਾਂ ਕਿਹਾ ਕਿ ਸਾਈਕਲ ਦੌੜ ਵਿੱਚ ਸ਼ਾਮਿਲ ਹੋਣ ਲਈ ਦਸਤਾਰ ਦੀ ਬਜਾਏ ਹੈਲਮੈਟ ਪਹਿਨਣ ਦਾ ਹੁਕਮ ਵੀ ਜਿਹੜੀ ਸੰਸਥਾ ਸੁਣਾ ਰਹੀ ਹੈ ਉਸਦਾ ਪਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੋਨੋਂ ਹੀ ਬਾਦਲਾਂ ਦੇ ਕਰਿੰਦੇ ਹਨ। ਸਰਨਾ ਨੇ ਸਮੁਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਬਾਦਲਾਂ ਦੇ ਕਬਜੇ ਹੇਠਲੀਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵਲੋਂ ਸਿੱਖੀ ਤੇ ਸਿੱਖ ਸਿਧਾਤਾਂ ਪ੍ਰਤੀ ਪ੍ਰਗਟਾਏ ਹੇਜ਼ ਪਿੱਛੇ ਛੁਪੇ ਦੋਗਲੇਪਨ ਨੂੰ ਸਮਝਣ ਦੀ ਕੋਸ਼ਿਸ਼ ਜਰੂਰ ਕਰੇ।

print
Share Button
Print Friendly, PDF & Email

Leave a Reply

Your email address will not be published. Required fields are marked *