ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਦੇਸ਼ ਭਰ ਦੇ ਸਰਕਾਰੀ ਮੁਲਾਜ਼ਮ ਤੁਰੇ ਸੰਘਰਸ਼ ਦੇ ਰਾਹ

ss1

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਦੇਸ਼ ਭਰ ਦੇ ਸਰਕਾਰੀ ਮੁਲਾਜ਼ਮ ਤੁਰੇ ਸੰਘਰਸ਼ ਦੇ ਰਾਹ

30 ਅਪਰੈਲ ਨੂੰ ਦਿੱਲੀ ਵਿੱਚ ਕੀਤਾ ਜਾਵੇਗਾ ਪ੍ਰਦਰਸ਼ਨ

ਸੀ ਪੀ ਐੱਫ ਯੂਨੀਅਨ ਨਾਲ ਜੁੜੇ ਹੋਏ ਦੇਸ਼ ਭਰ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ( ਕੰਟਰੀਬੂਸ਼ਨ ਪੈਨਸ਼ਨ ਸਕੀਮ ) ਦੁਬਾਰਾ ਲਾਗੂ ਕਰਵਾਉਣ ਲਈ 30 ਅਪਰੈਲ 2018 ਨੂੰ ਰਾਮਲੀਲ੍ਹਾ ਗਰਾਉਂਡ ਦਿੱਲੀ ਵਿਖੇ ਪ੍ਰਦਰਸ਼ਨ ਕਰਨਗੇ । ਇਸ ਸਬੰਧੀ ਜਾਣਕਾਰੀ ਜਾਰੀ ਕਰਦਿਆਂ ਸੀ ਪੀ ਐੱਫ ਯੂਨੀਅਨ  ਦੇ ਪੰਜਾਬ ਪ੍ਰਧਾਨ ਸੁਖਜੀਤ ਸਿੰਘ ਅਤੇ ਸੀਨੀਅਰ ਆਗੂ ਸੰਪੂਰਨ ਵਿਰਕ ਨੇ ਦੱਸਿਆ ਕੇ 2004 ਤੋਂ  ਸਰਕਾਰ ਨੇ ਗਿਣੀ ਮਿੱਥੀ ਸਾਜ਼ਿਸ਼ ਅਧੀਨ ਇਹ ਸਕੀਮ ਬੰਦ ਕਰ ਦਿੱਤੀ ਸੀ , ਜਿਸ ਨੂੰ ਲਾਗੂ ਕਰਵਾਉਣ ਲਈ ਹੁਣ ਮਿਲ ਕੇ ਦੇਸ਼ ਭਰ ਦੇ ਸਰਕਾਰੀ ਮੁਲਾਜ਼ਮ ਸੰਘਰਸ਼ ਦੇ ਰਾਹ ਤੇ ਚੱਲ ਰਹੇ ਹਨ  । ਇਸ ਮੌਕੇ ਆਗੂਆਂ ਨੇ ਕਿਹਾ ਕਿ ਰਾਜਨੀਤੀ ਕਰਦੇ ਨੇਤਾ ਵਧਾਇਕ , ਮੰਤਰੀ ਅਤੇ ਸੰਸਦ ਮੈਂਬਰ ਪੂਰਾ ਜੀਵਨ ਪੈਨਸ਼ਨ ਦਾ ਲਾਭ ਲੈ ਸਕਦੇ ਹਨ ਤਾਂ ਫਿਰ ਲੰਬਾ ਸਮਾਂ ਸਰਕਾਰੀ ਸੇਵਾ ਕਰਨ ਵਾਲੇ ਮੁਲਾਜ਼ਮਾਂ ਤੋਂ ਇਹ ਹੱਕ ਕਿਸ ਤਰ੍ਹਾਂ ਖੋਹਿਆ ਗਿਆ ਹੈ  । ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਮੇਲ ਤੇ ਟਿਕਟਾਂ ਬੁੱਕ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਬਹੁਤ ਸਾਰੇ ਮੁਲਾਜ਼ਮ ਆਪਣੇ ਵਹੀਕਲਾਂ ਰਾਹੀਂ ਦਿੱਲੀ ਪੁੱਜਣਗੇ । ਇਸ ਮੌਕੇ ਜਗਰੂਪ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ , ਰਾਜਦੀਪ ਸਿੰਘ ਸੋਢੀ  ਬਲਾਕ ਪ੍ਰਧਾਨ ,  ਗੁਰਪ੍ਰੀਤ ਸੰਧੂ , ਵਿਜੇ ਬੱਬਰ , ਯਸ਼ਪਾਲ , ਸਤਨਾਮ ਸਿੰਘ ਚਾਂਦੀ ਵਾਲਾ , ਜਸਪਾਲ ਸਿੰਘ , ਸੁਨੀਲ ਕੁਮਾਰ , ਵਿਪਨ ਲੋਟਾ , ਗੁਰਵਿੰਦਰ ਸਿੰਘ ਸੋਢੀ  , ਸੰਦੀਪ ਸ਼ਰਮਾ  , ਜਗਮੀਤ ਚੁੱਗਾ  , ਜੀਵਨ ਸਿੰਘ ਵੀ ਮੌਜੂਦ ਸਨ ।

print
Share Button
Print Friendly, PDF & Email