ਰੂਪਨਗਰ ਪ੍ਰੈਸ ਕਲੱਬ ਦਾ ਤਾਜਪੋਸ਼ੀ ਸਮਾਗਮ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕੀਤੀ ਬਤੌਰ ਮੁੱਖ ਮਹਿਮਾਨ ਸ਼ਿਰਕਤ

ss1

ਰੂਪਨਗਰ ਪ੍ਰੈਸ ਕਲੱਬ ਦਾ ਤਾਜਪੋਸ਼ੀ ਸਮਾਗਮ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕੀਤੀ ਬਤੌਰ ਮੁੱਖ ਮਹਿਮਾਨ ਸ਼ਿਰਕਤ

ਰੂਪਨਗਰ ਪ੍ਰੈੱਸ ਕਲੱਬ ਦੀ ਨਵੀਂ ਚੁਣੀ ਟੀਮ ਦਾ ਤਾਜਪੋਸ਼ੀ ਸਮਾਗਮ ਜੀ.ਐਸ.ਅਸਟੇਟ ਰੂਪਨਗਰ ਵਿਖੇ ਹੋਇਆ ਜਿੱਥੇ ਨਵੇਂ ਚੁਣੇ ਪ੍ਰਧਾਨ ਵਿਜੈ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਅਰੁਣ ਸ਼ਰਮਾ, ਮੀਤ ਪ੍ਰਧਾਨ ਅਜੈ ਅਗਨੀਹੋਤਰੀ, ਜਨਰਲ ਸਕੱਤਰ ਸਤਨਾਮ ਸਿੰਘ ਸੱਤੀ, ਸੰਯੁਕਤ ਸਕੱਤਰ ਸੰਦੀਪ ਵਸ਼ਿਸ਼ਟ ਅਤੇ ਕੈਸ਼ੀਅਰ ਸੁਰਜੀਤ ਸਿੰਘ ਗਾਂਧੀ ਨੂੰ ਅਹੁਦਿਆਂ ਦੀ ਸਹੁੰ ਚੁਕਾਉਣ ਦੀ ਰਸਮ ਰਾਣਾ ਕੇ.ਪੀ. ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਨੇ ਅਦਾ ਕੀਤੀ। ਉਨ੍ਹਾਂ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਰੂਪਨਗਰ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਦੀ ਉਸਾਰੂ ਅਤੇ ਸਾਕਾਰਾਤਮਕ ਸੋਚ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਰਜਾਤੰਤਰ ਵਿਚ ਪ੍ਰੈੱਸ ਦਾ ਅਹਿਮ ਰੋਲ ਹੈ, ਜਿਸ ਲਈ ਪੱਤਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਬੇਖ਼ੌਫ ਹੋ ਕੇ ਨਿਰਪੱਖਤਾ ਨਾਲ ਅਦਾ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਸਮਾਗਮ ਦਾ ਅਰੰਭ ਜ਼ਿਲ੍ਹਾ ਤੇ ਸੈਸ਼ਨ ਜੱਜ ਬਲਵਿੰਦਰ ਸਿੰਘ ਸੰਧੂ, ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ઠ ਸ਼ਮਾ ઠ ਰੌਸ਼ਨ ઠ ਕਰਕੇ ઠ ਕੀਤਾ। ਸੈਸ਼ਨ ਜੱਜ ਨੇ ਪ੍ਰੈੱਸ ਕਲੱਬ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਰੂਪਨਗਰ ‘ਚ ਅਦਾਲਤਕੰਮਕਾਜઠਦੀ ਜਾਣਕਾਰੀ ਲਈ ਸੂਚਨਾ ਤਕਨੀਕ ਲਾਗੂ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਕੰਮਕਾਜ ਬਾਰੇ ਵੀ ਦੱਸਿਆ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਅਤੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਰੂਪਨਗਰ ਪ੍ਰੈੱਸ ਕਲੱਬ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਲੋਕਾਂ ਨੂੰ ਮੀਡੀਆ ਤੋਂ ਬਹੁਤ ਆਸਾਂ ਹਨ, ਉਹ ਬੇਖ਼ੌਫ ਹੋ ਕੇ ਆਪਣੀ ਜਿੰਮੇਵਾਰੀ ਨਿਭਾਉਣ। ਸਾਬਕਾ ਪ੍ਰਧਾਨ ਬਹਾਦਰਜੀਤ ਸਿੰਘ, ਕਲੱਬ ਦੇ ਮਹਿਮਾਨਾਂ, ਆਨਰੇਰੀ ਮੈਂਬਰਾਂ ਅਤੇ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ, ਜਨਰਲ ਸਕੱਤਰ ਸਤਨਾਮ ਸਿੰਘ ਸੱਤੀ ਨੇ ਕਲੱਬ ਦੀ ਰਿਪੋਰਟ ਪੜ੍ਹੀ ਅਤੇ ਕਲੱਬ ਦੀਆਂ ਯੋਜਨਾਵਾਂ ਤੇ ਗਤੀਵਿਧੀਆਂ ‘ਤੇ ਚਾਨਣਾ ਪਾਇਆ। ਕਲੱਬ ਦੇ ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ, ਸਮਾਗਮ ਦੇ ਚੇਅਰਮੈਨ ਅਤੇ ਮੁੱਖ ਸਲਾਹਕਾਰ ਸਤੀਸ਼ઠਜਗੋਤਾઠਨੇ ਨਵੀਂ ਟੀਮ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਸੀਨੀਅਰ ਮੈਂਬਰ ਸੰਪਾਦਕ ਰਣਦੀਪ ਵਸ਼ਿਸ਼ਟ ਨੇ ਸਟੇਜ ਸਕੱਤਰ ਦੀ ਭੂਮਿਕਾ ਅਦਾ ਕੀਤੀ।

print
Share Button
Print Friendly, PDF & Email