ਸੰਗੀਤਕ ਸਫ਼ਰ ਦੀਆਂ ਸੱਜਰੀਆਂ ਪੈੜਾਂ : ਕੁਲਦੀਪ ਰਾਠੌਰ

ss1

ਸੰਗੀਤਕ ਸਫ਼ਰ ਦੀਆਂ ਸੱਜਰੀਆਂ ਪੈੜਾਂ : ਕੁਲਦੀਪ ਰਾਠੌਰ

ਹਰ ਸ਼ਖਸ ਵਿੱਚ ਪਰਮਾਤਮਾ ਨੇ ਕੋਈ ਨਾ ਕੋਈ ਗੁਣ ਭਰਿਆ ਹੁੰਦਾ ਹੈ ਅਤੇ ਜੇ ਉਸ ਗੁਣ ਨੂੰ ਤਰਾਸ ਲਿਆ ਜਾਵੇ ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।ਅਜਿਹੇ ਵਿਰਲੇ ਹੀ ਹੁੰਦੇ ਹਨ ਜੋ ਬਖਸ਼ੇ ਰੱਬੀ ਗੁਣ ਨੂੰ ਤਰਾਸਦੇ ਹਨ ਅਤੇ ਅਜਿਹੇ ਹੀ ਹਨ ਕੁਲਦੀਪ ਰਾਠੌਰ, ਜਿਹਨਾਂ ਉੱਤੇ ਸਰਸਵਤੀ ਮੇਹਰਵਾਨ ਹੈ।ਬਰਨਾਲੇ ਦੇ ਮੱਧ ਵਰਗੀ ਪਰਿਵਾਰ ਵਿੱਚ ਪਿਤਾ ਸz. ਜਰਨੈਲ ਸਿੰਘ ਅਤੇ ਮਾਤਾ ਸ੍ਰੀਮਤੀ ਵੀਰਪਾਲ ਕੌਰ ਦੇ ਘਰ 31 ਜਨਵਰੀ 1995 ਨੂੰ ਕੁਲਦੀਪ ਰਾਠੌਰ ਵਿਹੜੇ ਦਾ ਸ਼ਿੰਗਾਰ ਬਣੇ।ਉਹ ਤਿੰਨ ਭੈਣਭਰਾਵਾਂ ਵਿੱਚੋਂ ਸਭ ਤੋਂ ਛੋਟੇ ਹਨ।

ਕੁਲਦੀਪ ਰਾਠੌਰ ਬਚਪਨ ਤੋਂ ਹੀ ਗਾਉਣ ਅਤੇ ਭੰਗੜੇ ਨਾਲ ਜੁੜੇ ਅਤੇ ਜਦੋਂ ਵੀ ਜਿੱਥੇ ਵੀ ਉਹਨਾਂ ਨੂੰ ਸਮਾਂ ਮਿਲਦਾ ਉਹ ਆਪਣੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦੇ।ਉਹਨਾਂ ਦੀ ਭੰਗੜਾ ਟੀਮ ਨੂੰ ਵਿਦੇਸ਼ਾਂ ਵਿੱਚ ਵੀ ਆਪਣੇ ਪੇਸ਼ਕਾਰੀ ਦਿਖਾਉਣ ਦਾ ਮੌਕਾ ਮਿਲਿਆ।ਵਿੱਦਿਅਕ ਖੇਤਰ ਵਿੱਚ ਉਹਨਾਂ ਐੱਸ.ਡੀ. ਕਾਲਜ ਬਰਨਾਲਾ ਤੋਂ ਬੀ.ਏ. ਅਤੇ ਪੀ.ਜੀ.ਡੀ.ਸੀ.ਏ. ਕੀਤੀ।ਸਮੇਂ ਸਮੇਂ ਤੇ ਕਾਲਜ ਸਮਾਗਮਾਂ ਵਿੱਚ ਉਹਨਾਂ ਆਪਣੇ ਸੁਰਾਂ ਦੀ ਸਾਂਝ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਦਿਲ ਜਿੱਤੇ।ਸੁਰਾਂ ਦੀ ਕਸੌਟੀ ਉੱਤੇ ਖਰ੍ਹੇ ਉਤਰਨ ਲਈ ਉਹ ਲੰਬੇ ਸਮੇਂ ਤੋਂ ਉਸਤਾਦ ਵਿਨੋਦ ਸ਼ਰਮਾਂ ਜੀ ਦੇ ਲੜ ਲੱਗ ਨਿਰੰਤਰ ਸੁਰ ਸਾਧਨਾ ਕਰ ਰਹੇ ਹਨ।

ਕੁਲਦੀਪ ਰਾਠੌਰ ਗਾਇਕੀ ਦੇ ਨਾਲ ਨਾਲ ਗੀਤਕਾਰੀ ਦਾ ਵੀ ਸ਼ੌਂਕ ਰੱਖਦੇ ਹਨ ਅਤੇ ਕਾਗਜ਼ ਦੀ ਹਿੱਕ ਉੱਪਰ ਹਰਫ਼ਾਂ ਦੀ ਮਾਲਾ ਪਰੋਂਦੇ ਰਹਿੰਦੇ ਹਨ।ਪੀ.ਟੀ.ਸੀ. ਚੈੱਨਲ ਦੇ ਸਿੰਗਿੰਗ ਰਿਐਲਿਟੀ ਸ਼ੋਅ ਵਾਇਸ ਆੱਫ਼ ਪੰਜਾਬ ਸੀਜ਼ਨ 3 ਦੇ ਵਿਜੇਤਾ ਅਨੰਤਪਾਲ ਬਿੱਲਾ ਦਾ ਗੀਤ ”ਜੀਣ ਦੀ ਵਜ੍ਹਾ” ਨੂੰ ਕੁਲਦੀਪ ਰਾਠੌਰ ਨੇ ਹੀ ਕਲਮਵੱਧ ਕੀਤਾ।

ਟੀਸੀਰੀਜ਼ ਨਾਲ ਕਲਦੀਪ ਰਾਠੌਰ ਨੇ ਆਪਣਾ ਪਹਿਲਾ ਗੀਤ ”ਤੇਰੀ ਫੋਟੋਆਂ” ਕੀਤਾ, ਜਿਸ ਵਿੱਚ ਭਾਵਨਾਵਾਂ ਦੇ ਵਹਾਅ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ।ਇਸ ਤੋਂ ਬਾਦ ਉਹਨਾਂ ਮਿਊਜ਼ਿਕ ਬਰਡ ਤੋਂ ਗੁਰੀ ਮਨੂਰ ਦਾ ਲਿਖਿਆ ”ਯਾਰੀਆਂ” ਗੀਤ ਕੀਤਾ ਅਤੇ ਅਗਾਮੀ ਕਰਨਵੀਰ ਚਿੱਟਾ ਦਾ ਲਿਖਿਆ ਗੀਤ ”ਸੈਲਫੀ” ਆ ਰਿਹਾ ਹੈ ਜਿਸਨੂੰ ਕਿ ਵਾਇਟ ਹਿਲ ਪ੍ਰਮੋਸ਼ਨ 29 ਅਪ੍ਰੈਲ 2018 ਨੂੰ ਰਿਲੀਜ਼ ਕਰ ਰਹੀ ਹੈ ਜੋ ਪੰਜਾਬੀ ਗੀਤਸੰਗੀਤ ਦੇ ਮੋਹਰੀ ਚੈੱਨਲਾਂ ਪਟਾਰਾ, ਜੋਸ਼ ਅਤੇ ਤੜਕਾ ਤੇ ਸਰੋਤਿਆਂ ਦੀ ਹਾਜ਼ਰੀ ਲਾਉਂਦਾ ਨਜ਼ਰ ਆਵੇਗਾ।ਇਸ ਦੇ ਨਾਲ ਹੀ ਕੁਲਦੀਪ ਰਾਠੌਰ ਦੇ ਭਵਿੱਖ ਦੇ ਪ੍ਰਜੈਕਟਾਂ ਵਿੱਚ ਵੰਨਸੁਵੰਨੇ ਰੰਗ ਤਿਆਰ ਬਰ ਤਿਆਰ ਹਨ ਜੋ ਦਰਸ਼ਕਾਂ ਦੀ ਕਚਿਹਰੀ ਜਲਦੀ ਹੀ ਦਸਤਕ ਦੇਣਗੇ।

ਸਖ਼ਤ ਮਿਹਨਤ ਕਰਕੇ ਸੰਘਰਸ਼ ਵਿੱਚੋਂ ਨਿਕਲੇ ਇਨਸਾਨ ਇਤਿਹਾਸ ਤੇ ਆਪਣੀ ਡੂੰਘੀ ਛਾਪ ਛੱਡਦੇ ਹਨ ਅਤੇ ਬਿਨ੍ਹਾਂ ਕੋਈ ਪਰਿਵਾਰਕ ਪਿਛੋਕੜ ਤੋਂ ਕੁਲਦੀਪ ਰਾਠੌਰ ਦੀ ਇਹ ਮਿਹਨਤ ਹੀ ਹੈ ਕਿ ਉਹ ਦਿਨ ਬ ਦਿਨ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਆਵਾਜ਼ ਜ਼ਰੀਏ ਜਗ੍ਹਾ ਬਣਾ ਰਹੇ ਹਨ ਜੋ ਕਿ ਉਹਨਾਂ ਦੇ ਉੱਜਵਲ ਭਵਿੱਖ ਵੱਲ ਇਸ਼ਾਰਾ ਹੈ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ),
ਜ਼ਿਲ੍ਹਾ : ਸੰਗਰੂਰ
ਈਮੇਲ : bardwal.gobinder@gmail.com

print
Share Button
Print Friendly, PDF & Email