ਖੇਤੀਬਾੜੀ ਅਫਸਰ ਨੂੰ ਕਿਸਾਨਾਂ ਦੇ ਰੋਸ ਨੂੰ ਦੇਖਕੇ ਪਰਤਣਾ ਪਿਆ ਖਾਲੀ ਹੱਥ

ss1

ਖੇਤੀਬਾੜੀ ਅਫਸਰ ਨੂੰ ਕਿਸਾਨਾਂ ਦੇ ਰੋਸ ਨੂੰ ਦੇਖਕੇ ਪਰਤਣਾ ਪਿਆ ਖਾਲੀ ਹੱਥ

1-32
ਜੋਗਾਾ 31 ਮਈ ( ਅਮਰਜੀਤ ਸਿੰਘ ਮਾਖਾ ) ਪਿੰਡ ਰੱਲਾ ਦੇ ਕਿਸਾਨ ਬੂਟਾ ਸਿੰਘ ਦੁਆਰਾ ਅੱਜ ਪਹਿਲੀਆਂ ਦੇ ਵਿੱਚ ਹੀ ਝੋਨੇ ਦੀ ਫਸਲ ਦੀ ਬਿਜਾਈ ਕਰਨੀ ਸ਼ੁਰੂ ਕੀਤੀ ਗਈ ਸੀ ।ਜਿੱਥੇ ਕਿ ਖੇਤੀਬਾੜੀ ਵਿਕਾਸ ਅਫਸਰ ਗਿਰਜੇਸ ਭਾਰਗਵ ਅਤੇ ਉਹਨਾਂ ਦੀ ਟੀਮ ਵੱਲੋ ਜਾ ਕਿ ਬੂਟਾ ਸਿੰਘ ਦੀ ਝੋਨੇ ਦੀ ਬਿਜਾਈ ਨੂੰ ਬੰਦ ਕਰਵਾ ਦਿੱਤਾ ਗਿਆ । ਅਜੇ 2 ਏਕੜ ਜਮੀਨ ਵਿੱਚ ਹੀ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ ਅਤੇ ਇੰਨੇ ਨੂੰ ਖੇਤੀਬਾੜੀ ਅਫਸਰਸ਼ਾਹੀ ਉੱਥੇ ਪਹੰੁਚ ਗਈ ਕਿਸਾਨ ਬੂਟਾ ਸਿੰਘ ਨੇ ਦੱਸਿਆ ਕਿ ਲਗਭਗ 10 ਹਜਾਰ ਦਾ ਖਰਚਾ ਕਰਕੇ ਬਿਜਾਈ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ 10 ਦਿਹਾੜੀਦਾਰ ਅਤੇ ਬਾਕੀ ਖੁਦ ਕਿਸਾਨ ਮੌਜੂਦ ਸਨ ਪਰ ਮੌਕੇ ਤੇ ਪੁੱਜੇ ਅਫਸਰਾਂ ਨੇ ਸਾਰੇ ਵਾਹਣ ਨੂੰ ਦੁਆਰਾ ਵਾਹਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਜਿੱਥੇ ਕਿ ਕਿਸਾਨ ਹੱਕੇ ਬੱਕੇ ਰਹਿ ਗਏ ਪਰ ਮੌਕੇ ਤੇ ਨਜਦੀਕੀ ਸਭ ਕਿਸਾਨ ਖੇਤਾਂ ਵਿੱਚੋ ਆ ਕੇ ਇਕੱਠੇ ਹੋ ਗਏ ਅਤੇ ਇਸ ਮੌਕੇ ਤੇ ਕਿਸਾਨ ਯੁਨੀਅਨ ਦੇ ਆਗੂਆਂ ਨੇ ਵੀ ਇਹ ਹਦਾਇਤਾਂ ਵਾਪਿਸ ਲੈਣ ਲਈ ਕਿਹਾ ਉਹਨਾਂ ਕਿਹਾ ਜਿੰਨੀ ਜਮੀਨ ਵਿੱਚ ਫਸਲ ਬੀਜ ਦਿੱਤੀ ਗਈ ਹੈ ਉਸਨੂੰ ਨਹੀ ਵਾਹਿਆ ਜਾਵੇਗਾ ਮੌਕੇ ਤੇ ਲਗਭਗ 200 ਕਿਸਾਨਾਂ ਦੇ ਇਕੱਠ ਨੂੰ ਦੇਖਦੇ ਹੋਏ ਖੇਤੀਬਾੜੀ ਅਫਸਰ ਨੂੰ ਆਪਣੇ ਨਿਰਦੇਸ਼ ਵਾਪਿਸ ਲੈਣੇ ਪਏ । ਇਸ ਮੌਕੇ ਤੇ ਜਾਟ ਸਭਾ ਮਾਨਸਾ ਹਲਕੇ ਦੇ ਪ੍ਰਧਾਨ ਪ੍ਰਕਾਸ਼ ਸਿੰਘ ਮਾਖਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਇੱਕ ਪਾਸੇ ਬਿਆਨ ਦੇ ਰਹੇ ਹਨ ਕਿ ਕਿਸਾਨ ਜਦ ਮਰਜੀ ਝੋਨੇ ਦੀ ਫਸਲ ਸ਼ੁਰੂ ਕਰ ਲਵੇ ਅਤੇ ਦੂਸਰੇ ਪਾਸੇ ਖੇਤੀਬਾੜ ਅਫਸਰ ਝੋਨੇ ਦੀ ਫਸਲ ਵਹਾਉਣ ਤੇ ਜੋਰ ਦੇ ਰਹੇ ਹਨ । ਇਸ ਮੌਕੇ ਤੇ ਕਿਸਾਨਾਂ ਦਾ ਵਧਦਾ ਰੋਸ ਦੇਖਕੇ ਖੇਤੀਬਾੜੀ ਅਫਸਰ ਨੂੰ ਵਾਪਿਸ ਮੁੜਨਾ ਪਿਆ ।

print
Share Button
Print Friendly, PDF & Email