ਸੈਂਕੜੇ ਏਕੜ ਰਕਬੇ ’ਚ ਖੜ੍ਹੀ ਕਣਕ ਸੜ ਕੇ ਸੁਆਹ

ss1

ਸੈਂਕੜੇ ਏਕੜ ਰਕਬੇ ’ਚ ਖੜ੍ਹੀ ਕਣਕ ਸੜ ਕੇ ਸੁਆਹ

ਇੱਥੇ  ਬਰਨਾਲਾ-ਲੁਧਿਆਣਾ ਮੁੱਖ ਮਾਰਗ ਦੇ ਨਾਲ ਲੱਗਦੇ ਪਿੰਡਾਂ ਗੰਗੋਹਰ, ਨਿਹਾਲੂਵਾਲ, ਕ੍ਰਿਪਾਲ ਸਿੰਘ ਵਾਲਾ ਅਤੇ ਦੱਧਾਹੂਰ (ਜ਼ਿਲ੍ਹਾ ਲੁਧਿਆਣਾ) ਦੇ ਖੇਤਾਂ ਵਿੱਚ ਲੱਗੀ ਅੱਗ ਨਾਲ ਸੈਂਕੜੇ ਏਕੜ ਰਕਬੇ ’ਚ ਖੜ੍ਹੀ ਕਣਕ ਸਮੇਤ ਕਣਕ ਦਾ ਨਾੜ ਸੜ ਗਿਆ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਆਲ਼ੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਕਸਬੇ ਵਿੱਚ ਫਾਇਰ ਬ੍ਰਿਗੇਡ ਦਾ ਪ੍ਰਬੰਧ ਨਾ ਹੋਣ ਕਾਰਨ ਹਵਾਈ ਫੌਜ ਦੀਆਂ ਅੱਗ ਬੁਝਾਉਣ ਵਾਲੀਆਂ ਤਿੰਨ ਗੱਡੀਆਂ ਤੋਂ ਇਲਾਵਾ ਬਰਨਾਲਾ ਅਤੇ ਨੇੜਲੇ ਸ਼ਹਿਰਾਂ ਤੋਂ ਗੱਡੀਆਂ ਪਹੁੰਚੀਆਂ। ਤੇਜ਼ ਹਵਾਵਾਂ ਹੋਣ ਕਾਰਨ ਅੱਗ ਡਰੇਨ ਅਤੇ ਸੜਕਾਂ ਪਾਰ ਕਰਦੀ ਹੋਈ ਤੇਜ਼ੀ ਨਾਲ ਅੱਗੇ ਵੱਧਦੀ ਗਈ। ਅਖ਼ੀਰ ਅੱਗ ’ਤੇ ਦੱਧਾਹੂਰ ਵਾਲੀ ਨਹਿਰ ਨੇੜੇ ਜਾ ਕੇ ਕਾਬੂ ਪਾਇਆ ਜਾ ਸਕਿਆ।
ਸਬ ਤਹਿਸੀਲ ਮਹਿਲ ਕਲਾਂ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਨਿਹਾਲੂਵਾਲ ਵਿੱਚ 60 ਏਕੜ, ਗੰਗੋਹਰ ਦੇ 120 ਏਕੜ ਤੇ ਕ੍ਰਿਪਾਲਸਿੰਘ ਵਾਲਾ ਦੇ 40 ਏਕੜ ਨੂੰ ਅੱਗ ਨੇ ਲਪੇਟ ਵਿੱਚ ਲੈ ਲਿਆ ਹੈ। ਇਸ ਤੋਂ ਇਲਾਵਾ ਦੱਧਾਹੂਰ (ਜ਼ਿਲ੍ਹਾ ਲੁਧਿਆਣਾ) ਵਿੱਚ ਵੀ ਅੱਗ ਨਾਲ ਕਈ ਏਕੜ ਫਸਲ ਸੜ ਗਈ। ਦੱਧਾਹੂਰ ਨੇੜੇ ਇਕ ਘਰ ਨੂੰ ਲੱਗੀ ਅੱਗ ਕਾਰਨ ਘਰ ਅੰਦਰ ਪਈ ਤੂੜੀ, ਕਣਕ ਅਤੇ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਨਾਲ ਵੱਡੀ ਗਿਣਤੀ ਦਰੱਖਤ ਵੀ ਸੜ ਗਏ ਅਤੇ ਇਕ ਕਿਸਾਨ ਦੇ ਮੱਖੀਆਂ ਵਾਲੇ 30 ਦੇ ਕਰੀਬ ਡੱਬਿਆਂ ਨੂੰ ਵੀ ਅੱਗ ਲੱਗ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *