ਬਿਜਲੀ ਹੋਰ ਮਹਿੰਗੀ ਕਰਕੇ ਕਾਂਗਰਸ ਗਰੀਬਾਂ ਦਾ ਲਹੂ ਨਚੋੜ ਰਹੀ ਹੈ: ਅਮਰਜੀਤ ਸਿੰਘ ਸੰਦੋਆ

ss1

ਬਿਜਲੀ ਹੋਰ ਮਹਿੰਗੀ ਕਰਕੇ ਕਾਂਗਰਸ ਗਰੀਬਾਂ ਦਾ ਲਹੂ ਨਚੋੜ ਰਹੀ ਹੈ: ਅਮਰਜੀਤ ਸਿੰਘ ਸੰਦੋਆ

ਰੂਪਨਗਰ, 21 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਜਦੋਂ ਸੱਤਾ ਉੱਤੇ ਕਾਬਜ਼ਕਾਰਾਂ ਦੀਆਂ ਨੀਤੀਆਂ ਅਤੇ ਨੀਯਤਾਂ ਸਹੀ ਹੋਣ ਤਾਂ ਜਨਤਾ ਨੂੰ ਸਹੂਲਤਾਂ ਆਪਮੁਹਾਰੇ ਹੀ ਮਿਲਦੀਆਂ ਰਹਿੰਦੀਆਂ ਹਨ। ਪਰ ਪੰਜਾਬ ਸਰਕਾਰ ਦੀ ਹਾਲਤ ਉਜੜੇ ਹੋਏ ਘਰਾਂ ਵਰਗੀ ਹੋਈ ਪਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰੂਪਨਗਰ ਤੋਂ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਰਦੇ ਹੋਏ ਕਿਹਾ ਕਾਂਗਰਸ ਸਰਕਾਰ ਵੱਲੋਂ ਬਿਜਲੀ ਹੋਰ ਮਹਿੰਗੀ ਕਰਨ ਦਾ ਫੈਸਲਾ ਗਰੀਬ ਪੰਜਾਬੀਆਂ ਦਾ ਲਹੂ ਨਿਚੋੜਨ ਵਾਂਗ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਵਿੱਚ ਬਜਟ ਭਾਵੇਂ ਹੋਰ ਪ੍ਰਾਂਤਾਂ ਵਾਂਗ ਸਾਲ ਵਿੱਚ ਇਕ ਵਾਰ ਹੀ ਪੇਸ਼ ਹੁੰਦਾ ਹੈ ਪਰ ਬਿਜਲੀ ਦੀਆਂ ਦਰਾਂ ਹਾੜੀਸਾਉਣੀ ਸਾਲ ਵਿੱਚ 2 ਵਾਰ ਵੱਧ ਜਾਂਦੀਆਂ ਹਨ। ਆਪ ਵਿਧਾਇਕ ਨੇ ਕਿਹਾ ਕਿ ਬਿਜਲੀ ਪੈਦਾ ਕਰਨ ਦੇ ਸਭ ਤੋਂ ਸਸਤੇ ਅਤੇ ਸਭ ਤੋਂ ਵੱਧ ਕੁਦਰਤੀ ਸਾਧਨ ਪੰਜਾਬ ਕੋਲ ਹਨ ਪਰ ਪੰਜਾਬ ਦੇ ਲੋਕਾਂ ਦੀ ਤਰਾਸਦੀ ਹੈ ਕਿ ਬਿਜਲੀ ਗੁਆਂਢੀ ਰਾਜਿਆਂ ਤੋਂ ਵੀ ਮਹਿੰਗੇ ਮੁਲ ਉਹਨਾਂ ਨੂੰ ਮਿਲਦੀ ਹੈ।
ਪੰਜਾਬੀਆਂ ਨੂੰ ਬੁੱਕਾਂ ਭਰਭਰ ਸਹੂਲਤਾਂ ਦੇਣ ਦੇ ਵਾਅਦੇ ਕਰਨ ਵਾਲੀ ਕੈਪਟਨ ਸਰਕਾਰ ਅੱਜ ਲੋਕਾਂ ਨੂੰ ਦੋਹੇਂ ਹੱਥੀ ਲੁਟਣ ਤੁਰ ਪਈ ਹੈ। ਜਿਸ ਦੀ ਤਾਜ਼ਾ ਮਿਸਾਲ ਬਿਜਲੀ ਦੀਆਂ ਦਰਾਂ ਤੇ 2 ਫੀਸਦੀ ਤੋਂ ਉਪਰ ਵਾਧਾ ਕਰਨਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਦਿਲੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਵੱਲੋਂ ਸੱਤਾ ਸਾਂਭਣ ਸਾਰ ਹੀ ਬਿਜਲੀ ਦੇ ਅੱਧੇ ਰੇਟ ਕਰ ਦਿਤੇ ਸਨ ਅਤੇ ਹੁਣ ਤਕਰੀਬਨ 4 ਸਾਲਾਂ ਬਾਅਦ ਬਿਜਲੀ ਦੇ ਰੇਟ ਵਧਾਉਣ ਦੀ ਬਜਾਏ 1 ਰੁਪਏ ਪ੍ਰਤੀ ਯੂਨਿਟ ਰੇਟ ਹੋਰ ਘਟਾ ਕੇ ਇਤਿਹਾਸ ਸਿਰਜਿਆ ਹੈ। ਇਥੇ ਦੱਸਣਯੋਗ ਹੈ ਕਿ ਅੱਜ ਪੰਜਾਬ ਵਿੱਚ ਘਰੇਲੂ ਬਿਜਲੀ ਦੇ ਪਹਿਲੇ 200 ਯੂਨਿਟ 6.14 ਪੈਸੇ ਪ੍ਰਤੀ ਯੂਨਿਟ ਹੈ। 200 ਤੋਂ ਉਪਰ ਬਿਜਲੀ ਖਪਤ ਕਰਨ ਵਾਲਿਆਂ ਨੂੰ 6.50 ਪੈਸੇ ਪ੍ਰਤੀ ਯੂਨਿਟ ਬਿਜਲੀ ਖਰੀਦਣੀ ਪੈਂਦੀ ਹੈ। ਜਦ ਕਿ ਦਿਲੀ ਵਿੱਚ 31 ਮਾਰਚ 2018 ਤੋਂ ਪਹਿਲਾਂ ਪਹਿਲੇ 200 ਯੂਨਿਟ ਦਾ ਰੇਟ 4.00 ਪ੍ਰਤੀ ਯੂਨਿਟ ਸੀ ਜੋ ਹੁਣ ਘਟਕੇ 3.00 ਪ੍ਰਤੀ ਯੂਨਿਟ ਰਹਿ ਗਿਆ ਹੈ। 200 ਤੋਂ ਉਪਰ ਬਿਜਲੀ ਖਪਤ ਕਰਨ ਵਾਲਿਆਂ ਨੂੰ 5.95 ਪੈਸੇ ਯੂਨਿਟ ਮਿਲਦਾ ਸੀ ਜੋ ਕਿ ਹੁਣ ਘਟ ਕੇ 4.50 ਪੈਸੇ ਪ੍ਰਤੀ ਯੂਨਿਟ ਰਹਿ ਗਿਆ ਹੈ। ਇਸ ਮੌਕੇ ਹਲਕਾ ਕੋਟਕਪੂਰਾ ਦੇ ਵਿਧਾਇਕ ਅਤੇ ਪਾਰਟੀ ਦੇ ਮੁੱਖ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਿਹੜੇ ਅੱਜ ਵੀ ਕਾਂਗਰਸ ਦਾ ਸਮਰਥਨ ਵਿੱਚ ਖੜੇ ਹਨ ਮੈਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ। ਉਹਨਾਂ ਦੇ ਨਾਲ ਆਪ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਲਾ, ਸ਼ਹਿਰੀ ਬਲਾਕ ਪ੍ਰਧਾਨ ਰਾਕੇਸ਼ ਜਿੰਦਲ ਅਤੇ ਗੁਰਵਿੰਦਰ ਸਿੰਘ ਮੋਟੂ ਵੀ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *