ਰੋਟਰੀ ਕਲੱਬ ਮਾਨਸਾ ਗਰੇਟਰ ਵੱਲੋ ਬੇਟੀ ਬਚਾੳ ਬੇਟੀ ਪੜਾੳ ਅਤੇ ਪਾਣੀ ਬਚਾਉੇ ਸੰਬੰਧੀ ਪੇਟਿੰਗ ਮੁਕਾਬਲੇ ਕਰਵਾਏ

ss1

ਰੋਟਰੀ ਕਲੱਬ ਮਾਨਸਾ ਗਰੇਟਰ ਵੱਲੋ ਬੇਟੀ ਬਚਾੳ ਬੇਟੀ ਪੜਾੳ ਅਤੇ ਪਾਣੀ ਬਚਾਉੇ ਸੰਬੰਧੀ ਪੇਟਿੰਗ ਮੁਕਾਬਲੇ ਕਰਵਾਏ

1-30
ਮਾਨਸਾ [ਜੋਨੀ ਜਿੰਦਲ] ਸਥਾਨਕ ਰੋਟਰੀ ਕਲੱਬ ਮਾਨਸਾ ਗਰੇਟਰ ਵੱਲੋ ਸ੍ਰੀ ਵਿਨੋਦ ਗੋਇਲ ਦੀ ਪ੍ਰਧਾਨਗੀ ਵਿੱਚ ਗਾਧੀ ਸੀਨੀਅਰ ਸੈਕੇਡਰੀ ਸਕੂਲ ਮਾਨਸਾ ਵਿੱਚ ਬੈਟੀ ਬਚਾੳ ਬੇਟੀ ਪੜਾਉ ਅਤੇ ਸੇਵ ਵਾਟਰ ਦੇ ਸੰਬੰਧ ਵਿੱਚ ਪੇਟਿੰਗ ਮੁਕਾਬਲੇ ਕਰਵਾਏ ਗਏ ।ਜਿਸ ਵਿੱਚ ਪੰਜਵੀ ਕਲਾਸ ਤੋ ਲੈਕੇ ਬਾਰਵੀ ਕਲਾਸ ਤੱਕ ਦੇ 60 ਬੱਚਿਆ ਨੇ ਭਾਗ ਲਿਆ ।ਬੱਚਿਆ ਵੱਲੋ ਬਹੁਤ ਹੀ ਵਧੀਆ ਪੈਟਿੰਗ ਤਿਆਰ ਕੀਤੀਆ ਗਈਆ ।ਕਲੱਬ ਸੈਕਟਰੀ ਰਾਜਿੰਦਰ ਗਰਗ ਨੇ ਬੱਚਿਆ ਨੂੰ ਪਾਣੀ ਨੂੰ ਬਚਾਉਣ ਸੰਬੰਧੀ ਵਿਸਥਾਰ ਪੂਰਵਕ ਦੱਸਿਆ ਕਿ ਕਿਵੇ ਪਾਣੀ ਨੂੰ ਬਚਾਉਣਾ ਜਰੂਰੀ ਹੈ ਇਸ ਤੋ ਬਿਨਾ ਜੀਵਨ ਅਧੂਰਾ ਹੈ ।ਬੱਚਿਆ ਨੂੰ ਪੜਾਉਣਾ ਵੀ ਬਹੁਤ ਜਰੁੂਰੀ ਹੈ ਤਾ ਜੋ ਇਹ ਬੱਚਿਆ ਦੇਸ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਣ ਇਸ ਸਮੇ ਬੱਚਿਅ ਵੱਲੋ ਬੱਚਿਆ ਬਚਾਉਣ ਦੇ ਸੰਬੰਧ ਵਿੱਚ ਬਹੁਤ ਵਧੀਆ ਗੀਤ ਪੇਸ ਕੀਤੇ ਗਏ ਅਤੇ ਕਲੱਬ ਪ੍ਰਧਾਨ ਅਤੇ ਮੇੈਬਰ ਵੱਲੋ ਪਹਿਲੀਆ ਤਿੰਨ ਪੁਜੀਸਨਾ ਤੇ ਆਉਣ ਵਾਲੇ ਵਿਦਿਆਰਥੀਆ ਦਾ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਸਕੂਲ ਦੇ ਪ੍ਰਿਸੀਪਲ ਮੈਡਮ ਇਸਾ ਸਿੰਗਲਾ ,ਸੁਨੀਤਾ ਗੋਇਲ ਅਤੇ ਸਨੇਹ ਲਤਾ ਹਾਜਰ ਸਨ। ਮੋਕੇ ਤੇ ਕਲੱਬ ਮੈਬਰ ਪ੍ਰਮੋਦ ਬਾਂਸਲ ,ਨਿਰੰਦਰ ਜੋਗਾ ,ਰਜੇਸ ਰਿੰਕੂ ,ਸੰਜੈ ਜੈਨ ,ਮਨਮੋਹਿਤ ,ਸਵੀ ਸਿੰਗਲਾ ,ਰੋਸਨ ਮਿੱਤਲ ,ਬਲਜੀਤ ਸਰਮਾ ,ਬਲਜੀਤ ਕੜਵਲ ,ਅਤੇ ਅਰੁਣ ਕੁਮਾਰ ਹਾਜਰ ਸਨ ।ਇਹ ਜਾਣਕਾਰੀ ਕਲੱਬ ਦੇ ਪੀ .ਆਰ .ੳ ਅੰਗਰੇਜ ਜਿੰਦਲ ਨੇ ਦਿੱਤੀ ।ਅੰਤ ਵਿਚ ਸਕੂਲ ਦੇ ਅਧਿਆਪਕ ਵੱਲੋ ਆਏ ਹੋਏ ਮੈਬਰਾ ਦਾ ਧੰਨਵਾਦ ਕੀਤਾ ਅਤੇ ਬੱਚਿਆ ਨੂੰ ਆਸੀਰਵਾਦ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *