ਬੱਚਿਆ ‘ਚ ਹੁੰਦੀ ਹੈ ਸਿੱਖਣ ਦੀ ਵਧੇਰੇ ਸਮੱਰਥਾ

ss1

ਬੱਚਿਆ ‘ਚ ਹੁੰਦੀ ਹੈ ਸਿੱਖਣ ਦੀ ਵਧੇਰੇ ਸਮੱਰਥਾ
ਬੱਚਿਆਂ ਨੂੰ ਭਾਸ਼ਾ ਸਿੱਖਣ ਵਿਚ ਕਾਫੀ ਮੱਦਦਗਾਰ ਹੋ ਸਕਦੇ ਹਨ ਇਸ਼ਾਰੇ

ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਬੱਚਿਆ ‘ਚ ਛੇਤੀ ਸਿੱਖਣ ਦੀ ਸਮੱਰਥਾ ਜ਼ਿਆਦਾ ਹੁੰਦੀ ਹੈ॥ ਬੱਚਿਆ ਦੇ ਮਾਨਸਿਕ ਵਿਕਾਸ ਦੇ ਲਈ ਅਸੀ ਕਈ ਤਰੀਕੇ ਅਪਣਾਉਂਦੇ ਹਾਂ॥ ਇਕ ਅਧਿਐਨ ਦੇ ਹਿਸਾਬ ਨਾਲ ਇਨ੍ਹਾਂ ਤਰੀਕਿਆ ਵਿਚ ਇਸ਼ਾਰੇ ਬੱਚਿਆਂ ਨੂੰ ਭਾਸ਼ਾ ਸਿੱਖਣ ਵਿਚ ਕਾਫੀ ਮੱਦਦਗਾਰ ਹੋ ਸਕਦੇ ਹਨ॥ ਯਾਨੀ ਅਪਣੇ ਆਪ ਹੋਣ ਵਾਲੇ ਇਨ੍ਹਾਂ ਇਸ਼ਾਰਿਆ ਨਾਲ ਬੱਚਿਆ ਨੂੰ ਸ਼ਪੋਕਨ ਲੈਗਵੇਜ਼ ਅਤੇ ਸਾਨਇ ਲੈਂਗਵੈਜ ਨੂੰ ਸਿੱਖਣ ‘ਚ ਆਸਾਨੀ ਹੋਵੇਗੀ॥ਬੱਚੇ ਆਪਣੀ ਗੱਲ ਕਹਿਣ ਦੇ ਲਈ ਸੁਭਾਵਿਕ ਇਸਾਇਆ ਨਾਲ ਆਪਣੀ ਗੱਲ ਜ਼ਿਆਦਾ ਆਤਮ ਵਿਸ਼ਵਾਸ ਨਾਲ ਕਹਿ ਪਾਉਂਦੇ ਹਨ॥
ਇਕ ਰਿਪੋਰਟ ਦੇ ਅਨੁਸਾਰ ਹੱਥਾਂ ਦੇ ਇਸ਼ਾਰਿਆ ਅਤੇ ਸ਼ਬਦਾਂ ਦਾ ਸੁਮੇਲ ਬੱਚਿਆਂ ਨੂੰ ਉਨ੍ਹਾਂ ਦੀ ਗੱਲ ਇਕ ਪ੍ਰਵਾਹ ਵਿਚ ਕਹਿਣ ਲਈ ਮੱਦਦਗਾਰ ਹੁੰਦਾ ਹੈ॥ ਇਸ ਅਧਿਐਨ ਦੇ ਨਤੀਜ਼ਿਆ ਤੋ ਪਤਾ ਚੱਲਿਆ ਹੈ ਕਿ ਬੋਲਣ ਤੋ ਪਹਿਲਾਂ ਬੱਚਿਆਂ ਨੂੰ ਆਪਣੇ ਵਿਚਾਰਾਂ ਨੂੰ ਸਮਝਣ ਵਿਚ ਆਸਾਨੀ ਹੁੰਦੀ ਹੈ, ਜਿਸ ਨਾਲ ਉਹ ਖੁੱਲ੍ਹ ਕੇ ਆਪਣੇ ਆਪ ਨੂੰ ਵਿਅਕਤ ਕਰ ਪਾਉਂਦੇ ਹਨ॥ ਇਸ ਮੁਤਾਬਿਕ ਇਸ਼ਾਰੇ ਭਾਸ਼ਾ ਨੂੰ ਸਮਝਣ ਦਾ ਇਕ ਆਸਾਨ ਤਰੀਕਾ ਹੈ॥ ਅਤੇ ਕੋਈ ਵੀ ਗੱਲਬਾਤ ਕਰਨ ਦੇ ਲਈ ਉਸਦਾ ਇਸਤੇਮਾਲ ਕਰ ਸਕਦਾ ਹੈ॥ ਇਹੀ ਨਹੀਂ, ਜ਼ਰੂਰਤ ਪੈਣ ‘ਤੇ ਕਈ ਮੌਕਿਆ ‘ਤੇ ਇਹ ਇਸ਼ਾਰੇ ਹੀ ਖੁੱਦ ਇਕ ਭਾਸ਼ਾ ਦਾ ਰੂਪ ਲੈ ਲੈਂਦੇ ਹਨ॥

ਅੰਜੂ ਸੂਦ
ਖੰਨਾ (ਲੁਧਿਆਣਾ) ਪੰਜਾਬ।

print
Share Button
Print Friendly, PDF & Email

Leave a Reply

Your email address will not be published. Required fields are marked *