★★ਇਨਸਾਫ★★

ss1

★★ਇਨਸਾਫ★★

ਅੱਜ ਅੱਖ ਬੜਾ ਰੋਈ,ਇੱਕ ਖ਼ਬਰ ਜਿਹੀ ਪੜਕੇ,
ਜਦੋਂ ਫੋਟੋ ਸੀ ਦੇਖੀ ,ਮੈਂ ਉੱਠਕੇ ਤੜਕੇ ।
ਮੈਨੂੰ ਸਮਝ ਨਹੀਂ ਆਈ , ਸਾਹ ਰੁਕ ਗਏ ਸੀ ਮੇਰੇ,
ਅੱਖਾਂ ਵਿੱਚ ਹੜ ਆਇਆ, ਬੁੱਲ ਸੁੱਕ ਗਏ ਸੀ ਮੇਰੇ ।
ਖੌਰੇ ਕੀ ਮਿਲਿਆ ਹੈ, ਇਹ ਕਹਿਰ ਕਮਾ ਕੇ ਜੀ ,
8 ਸਾਲ ਦੀ ਬੱਚੀ ਨੂੰ, ਸ਼ਿਕਾਰ ਬਣਾ ਕੇ ਜੀ ।
ਅਜੇ ਤੱਕ ਤਾਂ ਸ਼ਾਇਦ ਉਹਦੇ, ਪਹਿਲੇ ਦੰਦ ਹੀ ਨਾ ਟੁੱਟੇ,
ਜਿਸ ਉਮਰ ‘ਚ ਦਰਿੰਦਿਆਂ ਨੇ, ਉਹਦੇ ਵਾਲ ਸੀ ਪੱਟ ਸੁੱਟੇ।
ਸੁਣਿਆ ਮੈਂ ਖ਼ਬਰਾਂ ਵਿੱਚ, ਉਹਨਾਂ ਜ਼ਹਿਰ ਖਵਾਇਆ ਸੀ,
ਅੱਗ ਹਵਸ ਦੀ ਬਾਲ ਕੇ, ਉਸ ਬੱਚੀ ਨੂੰ ਜਲਾਇਆ ਸੀ ।
ਨਾ ਰੂਹ ਹੀ ਸੀ ਕੰਬੀ , ਨਾ ਦਿਲ ਹੀ ਡਰਿਆ ਸੀ,
ਪਤਾ ਨਹੀਂ ਕਿਵੇਂ ਉਹਨਾਂ, ਦਿਲ ਪੱਥਰ ਕਰਿਆ ਸੀ ।
ਨਿੱਕੇ -ਨਿੱਕੇ ਚਾਅ ਸਾਰੇ, ਉਹਦੇ ਤਬਾਹ ਕਰਤੇ,
ਸੁਪਨੇ ਮਾਪਿਆਂ ਦੇ , ਸਾਰੇ ਹੀ ਸਵਾਹ ਕਰਤੇ ।
ਇੱਕ ਵਾਰੀ ਸੋਚੋ ਉਏ , ਕੀ ਕਹਿਰ ਕਮਾਉਂਦੇ ਹੋ,
ਧੀ ਦੀ ਉਮਰ ਦੀ ਨੂੰ, ਹੀ ਨਾਲ ਸਵਾਉਂਦੇ ਹੋ ।
ਜੇ ਜਿਆਦਾ ਅੱਗ ਲੱਗੀ, ਘਰ ਦੀ ਘਰ ਵਿੱਚ ਹੀ ਰੱਖ ਲਓ ,
ਜੋ ਖੁਦ ਦੀ ਜਾਈ ਹੈ, ਸਵਾਦ ਉਹਦਾ ਵੀ ਚੱਖ ਲਓ ।
ਮੈਂ ਤਾਂ  ਜਜ਼ਬਾਤੀ ਹਾਂ, ਜਜ਼ਬਾਤਾਂ ਨੂੰ ਲਿਖਤਾ ,
ਜੋ ਹਰ ਦਿਨ ਵਾਪਰਦੇ , ਹਾਲਾਤਾਂ ਨੂੰ ਲਿਖਤਾ ।
ਜੇ ਗਲਤ ਲੱਗਾ ਹੋਵੇ , ਤਾਂ ਮਾਫੀ ਮੰਗਦਾ ਹਾਂ ,
ਪਰ ਹਰ ਆਸਿਫ਼ਾ ਲਈ, ਇਨਸਾਫ ਹੀ ਮੰਗਦਾ ਹਾਂ ।
ਗੁਰਜੀਤ ਰੰਧਾਵਾ
9781682718
print
Share Button
Print Friendly, PDF & Email

Leave a Reply

Your email address will not be published. Required fields are marked *