ਨਾਭਾ ਜੇਲ੍ਹ ਅੰਦਰ ਬੰਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਸੁਖਵਿੰਦਰ ਸਿੰਘ ਸੁੱਖੀ ਕਾਲੇ ਪੀਲਇਏ ਨਾਲ ਪੀੜਿਤ

ss1

ਨਾਭਾ ਜੇਲ੍ਹ ਅੰਦਰ ਬੰਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਸੁਖਵਿੰਦਰ ਸਿੰਘ ਸੁੱਖੀ ਕਾਲੇ ਪੀਲਇਏ ਨਾਲ ਪੀੜਿਤ
ਭਾਈ ਮਿੰਟੂ ਦਾ ਵਿਛੋੜਾ ਦੁਖਦਾਇਕ : ਨਾਭਾ ਜੇਲ੍ਹ ਬੰਦੀ ਸਿੰਘ

ਨਵੀਂ ਦਿੱਲੀ 18 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਪਟਿਆਲਾ ਜੇਲ੍ਹ ਅੰਦਰ ਬੰਦ ਖਾਲਿਸਤਾਨ ਲਿਬਰੇਸ਼ਨ ਫੌਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਨਿੰਹਗ ਦੀ ਦੇ ਅਚਾਨਕ ਵਿਛੋੜੇ ਦੀ ਖਬਰ ਨੇ ਜਿੱਥੇ ਸਿੱਖ ਕੌਮ ਅੰਦਰ ਦੂਖ ਦੀ ਲਹਿਰ ਪੈਦਾ ਕੀਤੀ ਹੈ ਉਥੇ ਹੀ ਨਾਭਾ ਜੇਲ੍ਹ ਅੰਦਰ ਬੰਦ ਖਾਲਿਸਤਾਨ ਲਿਬਰੇਸ਼ਨ ਫੌਰਸ ਦੇ ਕਾਰਕੁਨ ਭਾਈ ਸੁਖਵਿੰਦਰ ਸਿੰਘ ਸੁੱਖੀ ਕਾਲੇ ਪੀਲਇਏ ਦੀ ਬੀਮਾਰੀ ਨਾਲ ਪੀੜਿਤ ਹੋ ਗਏ ਹਨ ਤੇ ਜੇਲ੍ਹ ਵਲੋਂ ਉਨ੍ਹਾਂ ਦਾ ਕੋਈ ਵੀ ਇਲਾਜ ਨਾ ਕਰਵਾਏ ਜਾਣ ਦੀ ਖਬਰ ਮਿਲ ਰਹੀ ਹੈ । ਬੀਤੇ ਕਲ ਉਨ੍ਹਾਂ ਦੇ ਵਕੀਲ ਦਸਵੀਰ ਸਿੰਘ ਡੱਲੀ ਨਾਭਾ ਜੇਲ੍ਹ ਸੁੱਖੀ ਨੂੰ ਮਿਲਣ ਗਏ ਸੀ ਪਰ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਦੀ ਮੁਲਾਕਾਤ ਨਹੀ ਕਰਵਾਈ । ਉਨ੍ਹਾਂ ਦਸਿਆ ਕਿ ਭਾਈ ਸੁੱਖੀ ਅਤੇ ਭਾਈ ਭੁਤਨੇ ਨੂੰ ਇਕਲੇਆਂ ਬੰਦ ਕੀਤਾ ਗਿਆ ਹੈ ਜੋ ਕਿ ਉਨ੍ਹਾਂ ਦੇ ਬਣਦੇ ਮਨੁੱਖੀ ਅਧਿਕਾਰਾ ਦੀ ਉਲੰਘਣਾਂ ਹੈ ਜਿਸ ਦੇ ਖਿਲਾਫ ਉਹ ਹਾਈ ਕੋਰਟ ਅੰਦਰ ਅਪੀਲ ਦਾਖਿਲ ਕਰਨਗੇ ।
ਭਾਈ ਸੁੱਖੀ ਦੇ ਪਰਿਵਾਰਿਕ ਮੈਂਬਰ ਨੇ ਟੇਲਿਫੋਨ ਤੇ ਗਲਬਾਤ ਕਰਦਿਆਂ ਦਸਿਆ ਕਿ ਸੁੱਖੀ ਵਲੋਂ ਜੇਲ੍ਹ ਪ੍ਰਸ਼ਾਸਨ ਨੂੰ ਅਪਣੇ ਇਲਾਜ ਕਰਵਾਓਣ ਲਈ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਪਰ ਉਹ ਉਨ੍ਹਾਂ ਦੀ ਅਪੀਲਾਂ ਨੂੰ ਦਰਕਿਨਾਰ ਕਰ ਰਹੇ ਹਨ ਜਿਸ ਨਾਲ ਭਾਈ ਸੁੱਖੀ ਦੀ ਤਬੀਅਤ ਖਰਾਬ ਹੁੰਦੀ ਜਾ ਰਹੀ ਹੈ । ਭਾਈ ਸੁੱਖੀ ਨੂੰ ਦਿੱਲੀ ਦੀ ਪੇਸ਼ੀਆਂ ਵਿਚ ਵੀ ਲਗਾਤਾਰ ਪੇਸ਼ ਨਹੀ ਕੀਤਾ ਜਾ ਰਿਹਾ ਹੈ ।
ਨਾਭਾ ਜੇਲ੍ਹ ਅੰਦਰ ਬੰਦ ਸਿੰਘਾਂ ਨੇ ਭਾਈ ਸੁੱਖੀ ਅਤੇ ਭਾਈ ਭੁਤਨੇ ਨਾਲ ਹੋ ਧੱਕੇ ਦੇ ਵਿਰੋਧ ਵਿਚ ਭੂਖ ਹੜਤਾਲ ਸ਼ੁਰੂ ਕਰ ਦਿੱਤੀ ਹੈ । ਨਾਭਾ ਜੇਲ੍ਹ ਦੇ ਸਮੂਹ ਬੰਦੀ ਸਿੰਘਾਂ ਨੇ ਪਟਿਆਲਾ ਜੇਲ੍ਹ ਦੇ ਮੁੱਖ ਅਫਸਰ ਵਿਰੁਧ ਭਾਈ ਮਿੰਟੂ ਨੂੰ ਇਲਾਜ ਨਾ ਦਿੱਤੇ ਜਾਣ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ । ਪਟਿਆਲਾ ਜੇਲ੍ਹ ਅੰਦਰੋ ਮਿਲ ਰਹੀਆਂ ਖਬਰਾਂ ਮੁਤਾਬਿਕ ਉੱਥੇ ਵੀ ਭਾਈ ਮਿੰਟੂ ਦਾ ਇਲਾਜ ਨਾ ਕਰਵਾਏ ਜਾਣ ਕਰਕੇ ਉਨ੍ਹਾਂ ਦੇ ਅਕਾਲ ਚਲਾਣੇ ਦੇ ਵਿਰੋਧ ਵਿਚ ਜੇਲ੍ਹ ਅੰਦਰ ਭੂੱਖ ਹੜਤਾਲ ਸ਼ੁਰੂ ਹੋ ਗਈ ਹੈ ।

print
Share Button
Print Friendly, PDF & Email