ਆਸਿਫਾ ਇੱਕ ਨਹੀਂ

ss1

ਆਸਿਫਾ ਇੱਕ ਨਹੀਂ

ਔਰਤ ਜਾਤ ਕੀ ਇਹ, ਕਰਮਾਂ ਵਿੱਚ ਲੈ ਕੇ ਆਈ ਏ।
ਮੇਰੇ ਦੇਸ਼ ਦਿਆਂ ਲੋਕਾਂ ਜੋ, ਇਸ ਹੱਦ ਤੱਕ ਸਤਾਈ ਏ।

ਆਸਿਫਾ ਇੱਕ ਨਹੀਂ? ਹਜ਼ਾਰਾਂ ਰੋਜ਼ ਮਰਦੀਆਂ ਨੇ,
ਕਿਹੜੀ ਦੇਸ਼ ਭਗਤੀ ਦੀ ਤੁਸਾਂ, ਅੰਦਰ ਜੋਤ ਜਗਾਈ ਏ।

ਮੰਦਿਰ, ਮਸਜਿਦ, ਗੁਰਦੁਆਰੇ ਹੁਣ, ਸੁਰੱਖਿਅਤ ਨਹੀਂ ਰਹੇ,
ਲੁੱਟੀ ਜਾਂਦੀ ਹੈ ਪੱਤ ਔਰਤ ਦੀ, ਇਹ ਰੀਤ ਤੁਸਾਂ ਹੀ ਚਲਾਈ ਏ।

ਕੌਣ ਰੋਕੇ? ਇਹਨਾਂ ਦਹਿਸ਼ਤਗਰਦਾਂ ਨੂੰ, ਹਾਅ ਦਾ ਲਾ ਕੇ ਨਾਅਰਾ,
ਜਦ ਜਿੰਮੇਵਾਰ ਲੋਕਾਂ ਹੀ, ਵਿਚ ਲੁਕਾਈ ਥੜਤਲ ਮਚਾਈ ਏ।

ਖੌਫ ਹੋਇਆ ਰੱਬ ਕਿਤੇ, ਕਿਸੇ ਕੋਨੇ ਛੁਪਿਆ ਲੱਗਦਾ ਏ,
ਤਾਂਹੀ ਕਲਮ ‘ਗੀਤੂ’ ਦੀ ਨੇ, ਰੱਜ-ਰੱਜ ਅੱਜ ਪਾਈ ਦੁਹਾਈ ਏ।

ਗੁਰਜੀਤ ਸਿੰਘ ਗੀਤੂ
ਅਸਿਸਟੈਂਟ ਪ੍ਰੋਫੈਸਰ
ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ
ਮੋਬਾ. 94653-10052

print
Share Button
Print Friendly, PDF & Email

Leave a Reply

Your email address will not be published. Required fields are marked *