ਕਠੂਆ ਗੈਂਗਰੇਪ: ਬੱਚੀ ਦੀ ਪਛਾਣ ਉਜ਼ਾਗਰ ਕਰਨ ਤੇ ਮੀਡੀਆ ਹਾਊਸ ਨੂੰ ਲੱਗਾ 10-10 ਲੱਖ ਦਾ ਜ਼ੁਰਮਾਨਾ

ss1

ਕਠੂਆ ਗੈਂਗਰੇਪ: ਬੱਚੀ ਦੀ ਪਛਾਣ ਉਜ਼ਾਗਰ ਕਰਨ ਤੇ ਮੀਡੀਆ ਹਾਊਸ ਨੂੰ ਲੱਗਾ 10-10 ਲੱਖ ਦਾ ਜ਼ੁਰਮਾਨਾ

ਨਵੀਂ ਦਿੱਲੀ, 18 ਅਪ੍ਰੈਲ (ਸ.ਬ.) ਦਿੱਲੀ ਹਾਈਕੋਰਟ ਨੇ ਜੰਮੂ ਕਸ਼ਮੀਰ ਦੇ ਕਠੂਆ ਵਿੱਚ ਬਲਾਤਕਾਰ ਦੀ ਪੀੜਤ ਬੱਚੀ ਆਸਿਫਾ ਦੀ ਪਛਾਣ ਉਜ਼ਾਗਰ ਕਰਨ ਵਾਲਿਆਂ ਖਿਲਾਫ ਸਖ਼ਤ ਰੁਖ ਅਖਤਿਆਰ ਕਰਦਿਆਂ ਕਿਹਾ ਹੈ ਕਿ ਜਿਸ ਵੀ ਮੀਡੀਆ ਹਾਊਸ ਨੇ ਕਠੂਆ ਸਮੂਹਿਕ ਬਲਾਤਕਾਰ ਪੀੜਤਾ ਦੀ ਪਛਾਣ ਉਜ਼ਾਗਰ ਕੀਤੀ ਹੈ, ਉਨ੍ਹਾਂ ਨੂੰ 10-10 ਲੱਖ ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ| ਇਸ ਦੇ ਇਲਾਵਾ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੋ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਨੂੰ 6 ਮਹੀਨੇ ਦੀ ਜੇਲ ਦੀ ਸਜ਼ਾ ਵੀ ਹੋ ਸਕਦੀ ਹੈ| ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 25 ਅਪ੍ਰੈਲ ਨੂੰ ਕਰੇਗਾ| ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਜਿਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਉਹ 10-10ਲੱਖ ਰੁਪਏ ਕੋਰਟ ਵਿੱਚ ਜਮ੍ਹਾਂ ਕਰਵਾਉਣਗੇ| ਇਹ ਪੈਸਾ ਜੰਮੂ ਕਸ਼ਮੀਰ ਵਿੱਚ ਪੀੜਤ ਲੋਕਾਂ ਲਈ ਬਣੇ ਫੰਡ ਵਿੱਚ ਟਰਾਂਸਫਰ ਕੀਤਾ ਜਾਵੇਗਾ|

print
Share Button
Print Friendly, PDF & Email

Leave a Reply

Your email address will not be published. Required fields are marked *