ਫੇਰ ਕੁੱਖ ਵਿੱਚ ਹੀ ਮਾਰ ਦਿਓ

ss1

ਫੇਰ ਕੁੱਖ ਵਿੱਚ ਹੀ ਮਾਰ ਦਿਓ

ਮੈਂਨੂੰ ਵਿਚ ਮੰਦਰ ਜੇ ਨਿਲਾਮ ਹੀ ਕਰਨਾ,
ਫੇਰ ਕੁੱਖ ਵਿੱਚ ਹੀ ਮਾਰ ਦਿਓ।
ਛੋਟੀ ਉਮਰ ਵਿੱਚ ਵੀ ਚਰਿੱਤਰ ਤੇ ਸਵਾਲ ਹੀ ਕਰਨਾ,
ਤਾਂ ਕੂੜੇ ਵਿੱਚ ਹੀ ਸਾੜ੍ਹ ਦੇ ਓ।
ਮੈਂਨੂੰ ਮਾਣ ਸਣਮਾਣ ਕੁਝ ਵੀ ਨਹੀਂ ਚਾਹੀਦਾ,
ਮਰਜ਼ੀ ਬਿਨਾ ਮੈਨੂੰ ਵੇਚਣ ਦਾ ਤਾਂ ਜਵਾਬ ਦੇਓ।
ਦੇਵੀ ਕਿਹ ਕੇ ਪੂਜ ਦੇਓ ਸਾਨੂੰ,
ਉਸ ਮਾਂ ਵਾਂਗ ਤਾਂ ਸਤਿਕਾਰ ਦਿਓ।
ਮ੍ਹਜ਼ਬ ਦੀ ਆੜ੍ਹ ਵਿਚ ਰਾਜਨੀਤੀ ਨਾ ਜਿੱਤ ਜੇ।
ਮੇਰਾ ਬਚਪਨ ਖੋਣ ਦਾ ਤਾਂ ਇਨਾਮ ਦਿਓ।
ਹੰਜੂ ਨਿਰਭਯਾ ਨੇ ਮੇਰੇ ਸਾਫ਼ ਕੀਤੇ, ਮੈਂ ਅਫਿਸ਼ਾ ਲਿਖ ਰਹੀਂ ਹਾ,
ਸਾਨੂੰ ਛੇ ਸਾਲ ਬਾਅਦ ਤਾਂ ਇੌਸਾਫ਼ ਦਿਓ।

ਹਰਸ਼ਪ੍ਰੀਤ ਕੌਰ ਸੂਰੀ
ਸ਼੍ਰੀ ਅਨੰਦਪੁਰ ਸਾਹਿਬ

print
Share Button
Print Friendly, PDF & Email