ਕਿਸਾਨਾਂ ਨੂੰ ਕਣਕ ਦੇ ਸੁੱਕੇ ਨਾੜ ਤੋਂ ਹੀ ਤੂੜੀ ਬਣਾਉਣ ਦੀ ਅਪੀਲ ਗਿੱਲੇ ਨਾੜ ਵਾਲੀ ਕਣਕ ਦੀ ਕਟਾਈ ਜਾਂ ਤੂੜੀ ਬਣਾਉਣ ਤੇ ਵਾਪਰ ਸਕਦੇ ਹਨ ਅੱਗ ਲੱਗਣ ਦੇ ਹਾਦਸੇ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ 16 ਅਪ੍ਰੈਲ 2018 (ਸਤਬੀਰ ਬਰਾੜ ਜਸਕਰਨ ਸਿੰਘ ) ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਰਾਮਵੀਰ ਆਈ.ਏ.ਐਸ ਨੇ ਫ਼ਿਰੋਜ਼ਪੁਰ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਕਟਾਈ ਉਪਰੰਤ ਤੂੜੀ ਬਣਾਉਣ ਨੂੰ ਲੈ ਕੇ ਪੂਰੀ ਤਰ੍ਹਾਂ ਸਾਵਧਾਨੀਆਂ ਵਰਤਣ ਜਿਸ ਨਾਲ ਕਣਕ ਦੇ ਨਾੜ ਜਾਂ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਵਰਗੀਆਂ ਵਾਰਦਾਤਾਂ ਤੋਂ ਬਚਾਇਆ ਜਾ ਸਕੇ।ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਆਮ ਵੇਖਣ ਵਿਚ ਆਇਆ ਹੈ ਕਿ ਕੁੱਝ ਕਿਸਾਨ ਕਣਕ ਦੀ ਕਟਾਈ ਤੋਂ ਅਗਲੇ ਦਿਨ ਹੀ ਨਾੜ ਦੀ ਤੂੜੀ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਜਦ ਕਿ ਅਜਿਹੀ ਸਥਿਤੀ ਵਿਚ ਜ਼ਿਆਦਾਤਰ ਕਣਕ ਦਾ ਨਾੜ ਗਿੱਲਾ ਹੁੰਦਾ ਹੈ ਅਤੇ ਤੂੜੀ ਵਾਲੀ ਮਸ਼ੀਨ ਚੱਲਣ ਨਾਲ ਨਾੜ ਨੂੰ ਰਗੜ ਕਾਰਨ ਅੱਗ ਲਗਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਕਟਾਈ ਤੋਂ ਕਰੀਬ 10 ਦਿਨ ਮਗਰੋਂ ਹੀ ਨਾੜ ਤੋਂ ਮਸ਼ੀਨਾਂ ਰਾਹੀਂ ਤੂੜੀ ਬਣਾਉਣੀ ਚਾਹੀਦੀ ਹੈ ਇਸ ਨਾਲ ਜਿੱਥੇ ਤੂੜੀ ਦੀ ਕੁਆਲਿਟੀ ਵੀ ਵਧੀਆ ਬਣਦੀ ਹੈ ਉੱਥੇ ਹੀ ਅੱਗ ਲੱਗਣ ਵਾਲੀਆਂ ਵਾਰਦਾਤਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਦੇ ਪਿੰਡ ਬਡਾਲਾ ਅਤੇ ਕਰਮੂ ਵਾਲਾ ਵਿਖੇ ਵੀ ਕਣਕ ਨੂੰ ਅੱਗ ਲੱਗਣ ਦੀਆਂ ਦੁਖਦਾਈ ਘਟਨਾਵਾਂ ਵਾਪਰੀਆਂ ਹਨ, ਜਿਸ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੇ ਨਾੜ ਵਾਲੀ ਕਣਕ ਦੀ ਹੀ ਕਟਾਈ ਕਰਨ ਅਤੇ ਕਣਕ ਦੀ ਕਟਾਈ ਸਵੇਰੇ ਤੇ ਰਾਤ ਸਮੇਂ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ। ਇਸ ਤੋਂ ਇਲਾਵਾ ਕਣਕ ਦੀ ਕਟਾਈ ਤੋਂ 10 ਦਿਨ ਮਗਰੋਂ ਹੀ ਨਾੜ ਤੋਂ ਤੂੜੀ ਬਣਾਈ ਜਾਵੇ, ਜਿਸ ਨਾਲ ਅੱਗ ਲੱਗਣ ਵਰਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇਗਾ।

ss1

ਕਿਸਾਨਾਂ ਨੂੰ ਕਣਕ ਦੇ ਸੁੱਕੇ ਨਾੜ ਤੋਂ ਹੀ ਤੂੜੀ ਬਣਾਉਣ ਦੀ ਅਪੀਲ
ਗਿੱਲੇ ਨਾੜ ਵਾਲੀ ਕਣਕ ਦੀ ਕਟਾਈ ਜਾਂ ਤੂੜੀ ਬਣਾਉਣ ਤੇ ਵਾਪਰ ਸਕਦੇ ਹਨ ਅੱਗ ਲੱਗਣ ਦੇ ਹਾਦਸੇ-ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ 16 ਅਪ੍ਰੈਲ 2018 (ਸਤਬੀਰ ਬਰਾੜ ਜਸਕਰਨ ਸਿੰਘ ) ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਰਾਮਵੀਰ ਆਈ.ਏ.ਐਸ ਨੇ ਫ਼ਿਰੋਜ਼ਪੁਰ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਕਟਾਈ ਉਪਰੰਤ ਤੂੜੀ ਬਣਾਉਣ ਨੂੰ ਲੈ ਕੇ ਪੂਰੀ ਤਰ੍ਹਾਂ ਸਾਵਧਾਨੀਆਂ ਵਰਤਣ ਜਿਸ ਨਾਲ ਕਣਕ ਦੇ ਨਾੜ ਜਾਂ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਵਰਗੀਆਂ ਵਾਰਦਾਤਾਂ ਤੋਂ ਬਚਾਇਆ ਜਾ ਸਕੇ।ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਆਮ ਵੇਖਣ ਵਿਚ ਆਇਆ ਹੈ ਕਿ ਕੁੱਝ ਕਿਸਾਨ ਕਣਕ ਦੀ ਕਟਾਈ ਤੋਂ ਅਗਲੇ ਦਿਨ ਹੀ ਨਾੜ ਦੀ ਤੂੜੀ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਜਦ ਕਿ ਅਜਿਹੀ ਸਥਿਤੀ ਵਿਚ ਜ਼ਿਆਦਾਤਰ ਕਣਕ ਦਾ ਨਾੜ ਗਿੱਲਾ ਹੁੰਦਾ ਹੈ ਅਤੇ ਤੂੜੀ ਵਾਲੀ ਮਸ਼ੀਨ ਚੱਲਣ ਨਾਲ ਨਾੜ ਨੂੰ ਰਗੜ ਕਾਰਨ ਅੱਗ ਲਗਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਕਟਾਈ ਤੋਂ ਕਰੀਬ 10 ਦਿਨ ਮਗਰੋਂ ਹੀ ਨਾੜ ਤੋਂ ਮਸ਼ੀਨਾਂ ਰਾਹੀਂ ਤੂੜੀ ਬਣਾਉਣੀ ਚਾਹੀਦੀ ਹੈ ਇਸ ਨਾਲ ਜਿੱਥੇ ਤੂੜੀ ਦੀ ਕੁਆਲਿਟੀ ਵੀ ਵਧੀਆ ਬਣਦੀ ਹੈ ਉੱਥੇ ਹੀ ਅੱਗ ਲੱਗਣ ਵਾਲੀਆਂ ਵਾਰਦਾਤਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਦੇ ਪਿੰਡ ਬਡਾਲਾ ਅਤੇ ਕਰਮੂ ਵਾਲਾ ਵਿਖੇ ਵੀ ਕਣਕ ਨੂੰ ਅੱਗ ਲੱਗਣ ਦੀਆਂ ਦੁਖਦਾਈ ਘਟਨਾਵਾਂ ਵਾਪਰੀਆਂ ਹਨ, ਜਿਸ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੇ ਨਾੜ ਵਾਲੀ ਕਣਕ ਦੀ ਹੀ ਕਟਾਈ ਕਰਨ ਅਤੇ ਕਣਕ ਦੀ ਕਟਾਈ ਸਵੇਰੇ ਤੇ ਰਾਤ ਸਮੇਂ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ। ਇਸ ਤੋਂ ਇਲਾਵਾ ਕਣਕ ਦੀ ਕਟਾਈ ਤੋਂ 10 ਦਿਨ ਮਗਰੋਂ ਹੀ ਨਾੜ ਤੋਂ ਤੂੜੀ ਬਣਾਈ ਜਾਵੇ, ਜਿਸ ਨਾਲ ਅੱਗ ਲੱਗਣ ਵਰਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *