ਭਾਈ ਰੂਪ ਚੰਦ ਸਕੂਲ ਦੇ ਦਸਵੀਂ ਜਮਾਤ’ਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ

ss1

ਭਾਈ ਰੂਪ ਚੰਦ ਸਕੂਲ ਦੇ ਦਸਵੀਂ ਜਮਾਤ’ਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ

????????????????????????????????????
????????????????????????????????????

ਭਾਈਰੂਪਾ 31 ਮਈ (ਅਵਤਾਰ ਸਿੰਘ ਧਾਲੀਵਾਲ):-ਬੀਬੀ ਜੋਗਿੰਦਰਪਾਲ ਕੌਰ ਜੀ ਦੀ ਯੋਗ ਰਹਿਨੁਮਾਈ ਵਿੱਚ ਚੱਲ ਰਹੇ ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਾਈ ਰੂਪਾ ਵਿਖੇ ਅੱਜ ਹੋਏ ਸਮਾਗਮ ਦੌਰਾਨ ਪਿਛਲੇ ਦਿਨੀਂ ਸੀ.ਬੀ.ਐਸ.ਈ. ਦੇ ਆਏ ਦਸਵੀਂ ਜਮਾਤ ਦੇ ਨਤੀਜੇ ਵਿੱਚੋਂ ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ਼੍ਰੀ ਭੂਸ਼ਨ ਕੁਮਾਰ ਜੀ ਵੱਲੋਂ ਸਨਮਾਨਤ ਕੀਤਾ ਗਿਆ। ਸਕੂਲ ਦੇ 5 ਬੱਚਿਆਂ ਨੈਨਸੀ, ਰਮਨਦੀਪ ਕੌਰ, ਵਿਸ਼ੂ ਗੋਇਲ, ਪੁਸ਼ਪਿੰਦਰ ਕੌਰ ਅਤੇ ਅਨਮੋਲਦੀਪ ਕੌਰ ਨੂੰ 10.0 ਸੀ. ਜੀ. ਪੀ. ਏ. ਹਾਸਲ ਕਰਨ ਤੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਈਸ਼ਾ ਅਗਰਵਾਲ ਅਤੇ ਅਨਮੋਲਪ੍ਰੀਤ ਕੌਰ ਨੂੰ 9.8 ਅੰਕ ਹਾਸਲ ਕਰਨ ਤੇ, ਅਰਸ਼ਦੀਪ ਸਿੰਘ ਕਲੇਰ, ਰਮਨਦੀਪ ਕੌਰ ਅਤੇ ਮਨੀਸ਼ਾ ਗੋਇਲ ਨੂੰ 9.6 ਅੰਕ ਹਾਸਲ ਕਰਨ ਤੇ, ਪ੍ਰੀਆ ਸਿੰਗਲਾ ਨੂੰ 9.4 ਅੰਕ ਪ੍ਰਾਪਤ ਕਰਨ ਤੇ, ਸੁਖਦੀਪ ਕੌਰ ਅਤੇ ਮਨਵੀਰ ਕੌਰ ਨੂੰ 9.2 ਸੀ. ਜੀ. ਪੀ. ਏ. ਪ੍ਰਾਪਤ ਕਰ ਕੇ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਤੇ ਟ੍ਰਾਫੀਆਂ ਨਾਲ ਸਨਮਾਨਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਚੇਅਰਪਰਸਨ ਬੀਬੀ ਜੋਗਿੰਦਰਪਾਲ ਕੌਰ ਜੀ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

print
Share Button
Print Friendly, PDF & Email