ਡਰ
ਸਤਵਿੰਦਰ ਕੌਰ ਸੱਤੀ (ਕੈਲਗਰੀ)
satwnnder_7@hotmail.com
ਜ਼ਮਾਨਾ ਮਾੜਾ ਕੁੜੀਏ ਡਰੀਏ।
ਪੈਰ ਸੰਭਲ਼ ਸੰਭਲ ਕੇ ਧਰੀਏ।
ਜ਼ਮਾਨੇ ਕੋਲੋਂ ਡਰ ਕੇ ਰਹੀਏ।
ਲੋਕਾਂ ਦੀਆਂ ਨਜ਼ਰਾਂ ਤੋਂ ਬੱਚੀਏ।
ਤਾਂ ਹੀ ਮਾਪੇਧੀਆਂ ਜੱਮਣੋ ਹੱਟਗੇ।
ਇੱਜ਼ਤਦਾਰ ਜ਼ਮਾਨੇ ਤੋਂ ਡਰਦੇ।
ਮਾੜੇ ਬੰਦੇ ਨੇ ਤਕੜੇ ਤੋਂ ਡਰਦੇ।
ਲੁੱਚੇ ਜ਼ਮਾਨੇ ਨੂੰ ਗੰਦਲਾਂ ਕਰਦੇ।
ਜੋ ਨੇ ਦਾਜ ਦੇ ਭੁੱਖੇ ਦਾਜ ਮੰਗਦੇ।
ਸੱਤੀ ਨੱਕ ਨਕੇਲ ਇਨ੍ਹਾਂ ਦੇ ਪਾਉਂਦੇ।
ਫੜ ਕੇ ਕਾਨੂੰਨ ਦੇ ਹਵਾਲੇ ਕਰਦੇ।
ਤਾਂ ਇੱਜ਼ਤਾਂ ਸਤਵਿੰਦਰ ਬਚਾਉਂਦੇ।