ਤੰਬਾਕੂ ਦਾ ਸੇਵਨ ਬੰਦ ਕਰੋ ਸਿਹਤ ਅਤੇ ਧੰਨ ਬਚਾਓ: ਹੇਲੋ

ss1

ਤੰਬਾਕੂ ਦਾ ਸੇਵਨ ਬੰਦ ਕਰੋ ਸਿਹਤ ਅਤੇ ਧੰਨ ਬਚਾਓ: ਹੇਲੋ

1-15
ਮਲੇਕੋਟਲਾ, 31 ਮਈ (ਪ੍ਰਿੰਸ):ਅੱਜ ਹੈਲਥ ਐਂਡ ਐਜੁਕੇਸ਼ਨ ਲਾਇਫ ਅਰਗਨਾਇਜੇਸਨ (ਹੇਲੋ) ਮਲੇਰਕੋਟਲਾ ਵੱਲੋ ਜਮਾਲਪੁਰੇ ਵਿਖੇ ਮਿਲ ਕੇ ਲੋਕਾਂ ਨੂੰ ਤੰਬਾਕੂ ਦੇ ਬੇਸੁਮਾਰ ਨੁਕਸਾਨਾਂ ਸਬੰਧੀ ਦੱੱਸਿਆ , ਅਤੇ ਇਸ ਸਬੰਧ ਵਿਚ ਇਸ ਇਲਾਕੇ ਦੀਆਂ ਚਾਹ ਦੀਆਂ ਦੁਕਾਨਾਂ ਤੱਕ ਬੀੜੀ , ਸਿਗਰਟ , ਗੁੱਟਕਾ ਅਤੇ ਹੋਰ ਤੰਬਾਕੂ ਖਾਣ ਵਾਲੇ ਮਜਦੂਰ ਵਰਗ ਦੇ ਲੋਕਾਂ ਨੂੰ ਇਹਨਾਂ ਜਹਿਰੀਲੇ ਪਦਾਰਥਾਂ ਨੂੰ ਖਾਣ ਦੇ ਨੁਕਸਾਨਾਂ ਸੰਬੰਧੀ ਦੱਸਿਆ।ਉਹਨਾਂ ਨੇ ਕਿਹਾ ਕਿ ਜਿਥੇ ਇਹਨਾਂ ਨੁਕਸਾਨਦਾਇਕ ਪਦਾਰਥਾਂ ਨੂੰ ਛੱਡਣ ਨਾਲ ਸਿਹਤ ਠੀਕ ਹੋਵੇਗੀ ਤੇ ਨਾਲ ਹੀ ਉਹਨਾਂ ਦੀ ਪੁੰਜੀ ਵੀ ਵਧੇਗੀ । ਇਸ ਸੰਸਥਾ ਦੀ ਟੀਮ ਦੀ ਅਗਵਾਈ ਕਰਦੇ ਹੋਏ ਸਾਹਿਤਕਾਰ ਸਾਲਿਕ ਜਮੀਲ ਬਰਾੜ ਨੇ ਹੇਲੋ ਸੰਸਥਾ ਦੇ ਇਸ ਕਦਮ ਦੀ ਸੰਲਾਘਣਾ ਕਰਦੇ ਹੋਏ ਕਿਹਾ ਕੀ ਇਹ ਸੰਸਥਾ ਦਾ ਇਕ ਵਧੀਆ ਕਾਜ ਹੈ। ਜੋ ਕਿ ਉਹਨਾਂ ਨੂੰ ਸ਼ਹਿਰ ਦੇ ਵੱਖ- ਵੱਖ ਇਲਾਕਿਆ ਵਿੱਚ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਸਾਲਿਕ ਜਮੀਲ ਬਰਾੜ ਨੇ ਸਰਕਾਰ ਨੂੰ ਵੀ ਪੁਰਜੋਰ ਅਪੀਲ ਕੀਤੀ ਕੇ ਸਰਕਾਰ ਵੀ ਇਸ ਸੰਬੰਧ ਵਿੱਚ ਸਖਤ ਕਦਮ ਚੁੱਕੇ ਤਾਂ ਕਿ ਸਾਡਾ ਗਰੀਬ ਸਮਾਜ ਬਿਮਾਰੀਆ ਤੋਂ ਰਹਿਤ ਹੋ ਸਕੇ । ਇਸ ਸਮੇਂ ਸੰਸਥਾ ਦੇ ਪ੍ਰਧਾਨ ਮੁਹੰਮਦ ਅਸਰਫ਼ ਨੇ ਹੇਲੋ ਦੇ ਵਲੰਟੀਅਰਾਂ ਅਤੇ ਸਕੂਲਾਂ ਦੇ ਬੱਚਿਆ ਨੇ ਇਸ ਕੰਮ ਵਿੱਚ ਜੋ ਭਾਗ ਲਿਆ ਸੀ ਦਾ ਬਹੁਤ ਧੰਨਵਾਦ ਕੀਤਾ, ਅਤੇ ਯਕੀਨ ਦਿਲਵਾਉਂਦਿਆ ਕਿਹਾ ਕਿ ਹੇਲੋ ਸੰਸਥਾ ਭਵਿੱਖ ਵਿਚ ਵੀ ਇਸੇ ਤਰਾਂ ਦੇ ਕਾਰਜ ਕਰਦੀ ਰਹੇਗੀ।

print
Share Button
Print Friendly, PDF & Email