‘ ਧਮਕ ਮੁਟਿਆਰਾਂ ਦੀ ‘ ਪ੍ਰੋਗਰਾਮ ਅੱਜ

ss1

‘ ਧਮਕ ਮੁਟਿਆਰਾਂ ਦੀ ‘ ਪ੍ਰੋਗਰਾਮ ਅੱਜ
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ 18 ਬੁਲੰਦ ਅਵਾਜ਼ ਦੀਆਂ ਮਾਲਕ ਮੁਟਿਆਰਾਂ ਕਰਨਗੀਆਂ ਗੀਤ ਪੇਸ਼

ਰਾਜਪੁਰਾ, 13 ਅਪ੍ਰੈਲ (ਗੁਰਪ੍ਰੀਤ ਸਿੰਘ ਬੱਲ): ਪੰਜਾਬੀਆਂ ਲਈ ਹਰ ਪਲ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ। ਜਿੱਥੇ ਚਾਰ ਛੇ ਪੰਜਾਬੀ ਜੁੜ ਜਾਣ, ਉਹ ਤੁਰਦਾ ਫਿਰਦਾ ਮੇਲਾ ਬਣ ਜਾਂਦਾ ਹੈ। ਪਰ ਜਦੋਂ ਸੱਚ-ਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੋਵੇ,ਫੇਰ ਤਾਂ ਪੰਜਾਬੀਆਂ ਦਾ ਜਲਾਲ ਤੇ ਭਖਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ। ਅਸੀਂ ਗੱਲ ਕਰ ਰਹੇ ਹਾਂ ਵਿਸਾਖੀ 2018 ਦੀ ।ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਅੱਜ 14 ਅਪ੍ਰੈਲ ਨੂੰ ਪੀ.ਟੀ.ਸੀ.ਪੰਜਾਬੀ ਚੈਨਲ ਤੇ ਲਗੇਗਾ ਮੇਲਾ ਵਿਸਾਖੀ ਦਾ ਅਤੇ ਸਜੇਗੀ ਪੰਜਾਬੀ ਸੰਗੀਤ ਜਗਤ ਚ ਨਾਮਣਾ ਖੱਟ ਰਹੇ ਸਿਤਾਰਿਆਂ ਦੀ ਮਹਿਫਲ।ਸਪੀਡ ਰਿਕਾਰਡਜ਼,ਪੀ.ਟੀ.ਸੀ. ਪੰਜਾਬੀ ਅਤੇ ਪਵਨ ਚੋਟੀਆਂ ਲੈ ਕੇ ਆ ਰਹੇ ਨੇ ਪ੍ਰੋਗਰਾਮ ‘ ਧਮਕ ਮੁਟਿਆਰਾਂ ਦੀ ‘ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਤਿਹਾਸ ਵਿੱਚ ਪਹਿਲੀ ਵਾਰ 18 ਬੁਲੰਦ ਅਵਾਜ਼ ਦੀਆਂ ਮਾਲਕ ਮੁਟਿਆਰਾਂ ਦੇ 18 ਗੀਤ ਜੋ ਸਰੋਤਿਆਂ ਨੂੰ ਬੇਹੱਦ ਪਸੰਦ ਆਉਣਗੇ ।

  ਇਸ ਸਮੁੱਚੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਗੀਤਕਾਰ ਪਵਨ ਚੋਟੀਆਂ ਨੇ ਦੱਸਿਆ ਕਿ ਇਹ ਪ੍ਰੋਗਰਾਮ 14 ਅਪ੍ਰੈਲ ਨੂੰ ਪੀ.ਟੀ.ਸੀ. ਪੰਜਾਬੀ ਅਤੇ ਪੀ.ਟੀ.ਸੀ. ਚੱਕਦੇ ਤੇ ਰਾਤ 9:30 ਦਰਸ਼ਕਾਂ ਦੇ ਰੂਬਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਤਵਿੰਦਰ ਬਿੱਟੀ,ਸਤਿੰਦਰ ਸੱਤੀ, ਸੁਦੇਸ਼ ਕੁਮਾਰੀ, ਰੁਪਿੰਦਰ ਹਾਂਡਾ, ਗੁਰਲੇਜ਼ ਅਖਤਰ, ਡੋਲੀ ਸਿੰਘ, ਰਾਖੀ ਹੁੰਦਲ, ਰਿਮਜ਼ ਜੇ, ਦੀਪਕ ਢਿੱਲੋਂ, ਪਲਕਪ੍ਰੀਤ, ਜੁਗਨੀ ਢਿੱਲੋਂ, ਮੰਨ ਕੇ, ਸ਼ਾਇਨਾ, ਜੈਸਮੀਨ ਅਖਤਰ, ਸੁਖਦੀਪ ਗਰੇਵਾਲ, ਸੋਨਾਲੀ ਡੋਗਰਾ, ਸਿੰਮੀ ਕੌਰ, ਮੀਤ ਕੌਰ ਸਮੇਤ 18 ਗਾਇਕਾਵਾਂ ਆਪਣੇ ਗੀਤ ਲੈ ਕੇ ਹਾਜ਼ਰ ਹੋ ਰਹੀਆਂ ਹਨ। ਇਸ ਮੌਕੇ ਮਿਊਜ਼ਿਕ ਕੰਪੋਜਰ ਮਿ.ਵਾਓ,ਡਾਇਰੈਕਟਰ ਡਾੱਨ, ਕੰਪੋਜਰ ਗਾਇਕ ਸੁਖਵੰਤ ਲਵਲੀ ਨੇ ਸਮੂਹ ਪੰਜਾਬੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ‘ ਧਮਕ ਮੁਟਿਆਰਾਂ ਦੀ ‘ ਪ੍ਰੋਗਰਾਮ ਦੇਖਣ ਦੀ ਅਪੀਲ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *