ਲਾਪਤਾ ਭਾਰਤੀ ਪਰਿਵਾਰ ਦੀ ਖੋਜ ਜਾਰੀ, ਨਦੀ ਤੋਂ ਬਰਾਮਦ ਹੋਇਆ ਨਿੱਜੀ ਸਮਾਨ

ss1

ਲਾਪਤਾ ਭਾਰਤੀ ਪਰਿਵਾਰ ਦੀ ਖੋਜ ਜਾਰੀ, ਨਦੀ ਤੋਂ ਬਰਾਮਦ ਹੋਇਆ ਨਿੱਜੀ ਸਮਾਨ

ਵਾਸ਼ਿੰਗਟਨ , 13 ਅਪਰੈਲ ( ਰਾਜ ਗੋਗਨਾ )— ਬੀਤੇ ਹਫਤੇ ਅਮਰੀਕਾ ਵਿਚ ਇਕ ਭਾਰਤੀ ਪਰਿਵਾਰ ਦੇ 4 ਮੈਂਬਰਾ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਕੈਲੀਫੋਰਨੀਆ ਦੀ ਅੰਤਰ ਏਜੰਸੀ ਖੋਜ ਅਤੇ ਬਚਾਅ ਟੀਮ ਨੇ ਸ਼ੁੱਕਰਵਾਰ ਨੂੰ ਨਦੀ ਵਿਚੋਂ ਗੱਡੀ ਦੇ ਕੁੱਝ ਹਿੱਸੇ ਅਤੇ ਉਨ੍ਹਾਂ ਦਾ ਨਿੱਜੀ ਸਾਮਾਨ ਬਰਾਮਦ ਕੀਤਾ। ਹਾਲਾਂਕਿ ਪਰਿਵਾਰ ਦੇ ਮੈਂਬਰਾਂ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਹੈ। ਸੂਚਨਾ ਮੁਤਾਬਕ ਕੈਲੀਫੋਰਨੀਆ ਦੇ ਸਾਂਤਾ ਕਲਾਰਾ ਵਿਚ ਰਹਿਣ ਵਾਲਾ ਥੋਟਾਪਿੱਲੀ ਪਰਿਵਾਰ ਯੂ. ਐੱਸ- ਰੂਟ 101 ਤੋਂ ਯਾਤਰਾ ਕਰ ਰਿਹਾ ਸੀ। ਉਸੇ ਦੌਰਾਨ ਉਹ ਲਾਪਤਾ ਹੋਏ ਹਨ।

   ਸਾਂਤਾ ਕਲਾਰਾ ਵਿਚ ਯੂਨੀਅਨ ਬੈਂਕ ਦੇ ਉਪ ਪ੍ਰਧਾਨ ਸੰਦੀਪ ਥੋਟਾਪਿੱਲੀ (41), ਆਪਣੀ ਪਤਨੀ ਸੌਮਯਾ (38) ਅਤੇ ਦੋਵੇਂ ਬੱਚਿਆਂ ਸਿਧਾਂਤ (12) ਅਤੇ ਸਾਚੀ (9) ਨਾਲ ਛੁੱਟੀਆਂ ਮਨਾਉਣ ਲਈ ਨਿਕਲੇ ਸਨ। ਪੂਰਾ ਪਰਿਵਾਰ 5 ਅਪ੍ਰੈਲ ਤੋਂ ਲਾਪਤਾ ਸੀ । ਬਾਅਦ ਵਿਚ ਮੈਡਿਸਿਟੋ ਕਾਊਂਟੀ ਸ਼ੈਰਿਫ ਨੇ ਉਨ੍ਹਾਂ ਨੂੰ ਗੁੰਮਸ਼ੁਦਾ ਐਲਾਨ ਕਰ ਦਿੱਤਾ ਸੀ। ਸੰਦੀਪ ਗੁਜਰਾਤ ਸੂਬੇ ਦੇ ਸੂਰਤ ਦੇ ਰਹਿਣ ਵਾਲੇ ਸਨ ਅਤੇ ਬੀਤੇ 15 ਸਾਲ ਤੋਂ ਉਹ ਅਮਰੀਕਾ ਵਿਚ ਰਹਿ ਰਹੇ ਸਨ ।

print
Share Button
Print Friendly, PDF & Email