‘ ਨਾਨਕ ਸ਼ਾਹ ਫਕੀਰ ‘ ਫਿਲਮ ਦੇ ਵਿਰੋਧ ‘ਚ ਚਾਰ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

ss1

‘ ਨਾਨਕ ਸ਼ਾਹ ਫਕੀਰ ‘ ਫਿਲਮ ਦੇ ਵਿਰੋਧ ‘ਚ ਚਾਰ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
ਬਿਨਾਂ ਕਿਸੇ ਬੰਦ ਦੇ ਸੱਦੇ ਤੋਂ ਬਾਜ਼ਾਰ ਬੰਦ ਕਰਵਾ ਰਹੇ ਸਨ : ਥਾਣਾ ਮੁਖੀ

ਸ਼ੇਰਪੁਰ ( ਹਰਜੀਤ ਕਾਤਿਲ / ਨਰਿੰਦਰ ਅੱਤਰੀ): ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਚ ਰਹੀ ਫਿਲਮ ‘ ਨਾਨਕ ਸ਼ਾਹ ਫਕੀਰ ‘ ਨੂੰ ਰਿਲੀਜ਼ ਹੋਣ ਦੇ ਵਿਰੋਧ ਵਿੱਚ ਅੱਜ ਕੁਝ ਨੌਜਵਾਨ ਬਾਜ਼ਾਰ ਬੰਦ ਕਰਵਾਉਣ ਤੋਂ ਬਾਅਦ ਜਿਉਂ ਹੀ ਸ਼ੇਰਪੁਰ ਦੇ ਕਾਤਰੋਂ ਚੌਕ ਵਿਖੇ ਰੋਸ ਮਈ ਧਰਨਾ ਦੇਣ ਲਈ ਪੁੱਜੇ ਤਾਂ ਧਰਨਾਕਾਰੀਆਂ ਨੂੰ ਸ਼ੇਰਪੁਰ ਪੁਲੀਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਹੇੜੀਕੇ ,ਵੀਰਪਾਲ ਸਿੰਘ ਹੇੜੀਕੇ, ਹਰਪ੍ਰੀਤ ਸਿੰਘ ਸ਼ੇਰਪੁਰ ਅਤੇ ਹਰਮਨਦੀਪ ਸਿੰਘ ਸ਼ੇਰਪੁਰ ਆਦਿ ਆਗੂਆਂ ਵੱਲੋਂ ਫਿਲਮ ਦੇ ਵਿਰੋਧ ਚ ਪਹਿਲਾਂ ਮੇਨ ਬਾਜ਼ਾਰ ਬੰਦ ਕਰਵਾਉਣ ਦਾ ਯਤਨ ਕੀਤਾ ਅਤੇ ਫਿਰ ਉਨ੍ਹਾਂ ਵੱਲੋਂ ਸਿੱਖ ਸੰਗਤਾਂ ਨੂੰ 2 ਵਜੇ ਕਾਤਰੋਂ ਚੌਕ ਵਿਖੇ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ਼ ਕੀਤੀ l ਜਿਉਂ ਹੀ ਇਹ ਆਗੂ ਕਾਤਰੋਂ ਚੌਕ ਵਿਖੇ ਧਰਨੇ ਤੇ ਬੈਠੇ ਅਤੇ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਅਤੇ ਥਾਣੇ ਲੈ ਗਏ । ਇਸ ਤੋਂ ਉਪਰੰਤ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਥਾਣਾ ਮੁਖੀ ਸ਼ੇਰਪੁਰ ਵੱਲੋਂ ਬਾਜ਼ਾਰ ਦਾ ਦੌਰਾ ਕੀਤਾ ਗਿਆ ਅਤੇ ਬਾਜ਼ਾਰ ਖੋਲ੍ਹਣ ਲਈ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਗਈ ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ( ਅ ) ਦੇ ਆਗੂ ਮਨਜੀਤ ਸਿੰਘ ਧਾਮੀ , ਨਰਿੰਦਰ ਸਿੰਘ ਸਿੰਕੂ ਅਤੇ ਅਮਰਜੀਤ ਸਿੰਘ ਬਾਦਸ਼ਾਹਪੁਰ ਨੇ ਕਿਹਾ ਕਿ ਫਿਲਮ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ , ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਫਿਲਮ ਖ਼ਿਲਾਫ਼ ਰੋਸ ਕਰਨ ਵਾਲੇ ਆਗੂਆਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨਾ ਮੰਦਭਾਗਾ ਦੱਸਿਆ ।
ਜਦੋਂ ਇਸ ਸਬੰਧੀ ਥਾਣਾ ਸ਼ੇਰਪੁਰ ਦੇ ਮੁਖੀ ਰਾਕੇਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਪ੍ਰਸ਼ਾਸਨ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਪਰ ਬਿਨਾਂ ਕਿਸੇ ਬੰਦ ਦੇ ਸੱਦੇ, ਸ਼ਹਿਰ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ । ਇਸਦੇ ਬਰਖਿਲਾਫ 107/ 151 ਦੇ ਮਾਮਲੇ ਤਹਿਤ ਇਨ੍ਹਾਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *