ਸੁਪਰੀਮ ਕੋਰਟ ਵੱਲੋਂ ਫਿਲਮ ਨਾਨਕਸ਼ਾਹ ਫਕੀਰ ਦੇ ਖਿਲਾਫ਼ ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ

ss1

ਸੁਪਰੀਮ ਕੋਰਟ ਵੱਲੋਂ ਫਿਲਮ ਨਾਨਕਸ਼ਾਹ ਫਕੀਰ ਦੇ ਖਿਲਾਫ਼ ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ

 

ਨਵੀਂ ਦਿੱਲੀ: ਭਾਰਤੀ ਸੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਵਾਦਤ ਫਿਲਮ “ਨਾਨਕਸ਼ਾਹ ਫਕੀਰ” ਨੂੰ ਸਿਨੇਮਾਂ ਘਰਾਂ ਵਿੱਚ ਲਵਾਉਣ ਦੇ ਦਿੱਤੇ ਹੁਕਮਾਂ ‘ਤੇ ਨਜ਼ਰਸ਼ਾਨੀ ਕਰਨ ਵਾਲੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰਦਿਆਂ ਸੋਮਵਾਰ ਨੂੰ ਮਾਮਲੇ ‘ਤੇ ਸੁਣਵਾਈ ਨਿਸ਼ਚਿਤ ਕੀਤੀ ਹੈ।

 

ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ “ਨਾਨਕਸ਼ਾਹ ਫਕੀਰ” ਨੂੰ ਸਿਨੇਮਾਂ ਘਰਾਂ ਵਿੱਚ ਵਿਖਾਉਣ ਦੀ ਆਗਿਆਂ ਦੇਣ ਵਾਲੇ ਹੁਕਮਾਂ ‘ਤੇ ਨਜ਼ਰਸ਼ਾਨੀ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਸ਼੍ਰੋਮਣੀ ਕਮੇਟੀ ਦੇ ਵਕੀਲਾਂ ਦੀਆਂ ਗੁਜ਼ਾਰਿਸ਼ਾਂ ਨੂੰ ਦਰਕਿਨਾਰ ਕਰਦਿਆਂ ਤੁਰੰਤ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ।

ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪੀ. ਐੱਸ ਪਟਵਾਲੀਆ ਅਤੇ ਸਤਿੰਦਰ ਸਿੰਘ ਗੁਲਾਟੀ ਪੇਸ਼ ਹੋਏ ਅਤੇ ਉਨ੍ਹਾਂ ਨੇ ਪਟੀਸ਼ਨ ‘ਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ, ਜਿਸਨੂੰ ਭਾਰਤੀ ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਲ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਰੱਦ ਕਰ ਦਿੱਤਾ।

ਸ਼੍ਰੋਮਣੀ ਕਮੇਟੀ ਨੇ ਫਿਲਮ ਖਿਲਾਫ ਪਟੀਸਨ ਦਾਇਰ ਕਰਦਿਆਂ ਕਿਹਾ ਕਿ ਇੱਕ ਧਾਰਮਿਕ ਸੰਸਥਾ ਹੋਣ ਕਰਕੇ ਉਸ ਨੂੰ ਇਸ ਗੱਲ ‘ਤੇ ਇਤਰਾਜ਼ ਹੈ ਕਿ ਕੋਈ ਬੰਦਾ ਸਿੱਖ ਗੁਰੁ ਸਾਹਿਬਾਨ, ਨਿਕਟਵਰਤੀ ਸਿੱਖਾਂ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਦੀ ਭੁਮਿਕਾ ਨਿਭਾਵੇ।

ਸ਼੍ਰੋਮਣੀ ਕਮੇਟੀ ਦੇ ਵਕੀਲਾਂ ਸਵੇਰੇ ਅਤੇ ਦੁਪਿਹਰ ਬਾਅਦ ਬੈਂਚ ਨੂੰ ਤੁਰੰਤ ਸੁਣਵਾਈ ਦੀ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਸੁਣਵਾਈ ਦੀ ਅਗਲੀ ਤਰੀਕ ਸੋਮਵਾਰ ‘ਤੇ ਪਾ ਦਿੱਤੀ। ਵਕੀਲਾਂ ਨੇ ਇਹ ਕਹਿੰਦਿਆਂ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੇ 2003 ਵਿੱਚ ਇਹ ਮਤਾ ਪਾਸ ਕੀਤਾ ਸੀ ਕਿ ਕੋਈ ਵੀ ਸਿੱਖ ਗੁਰੁ ਸਾਹਿਬਾਨ, ਪਰਿਵਾਰਕ ਜੀਆਂ ਅਤੇ ਨਿਕਟਵਰਤੀ ਸਿੱਖਾਂ ਦਾ ਰੋਲ ਅਦਾ ਨਹੀ ਕਰ ਸਕਦਾ, ਲਿਹਾਜ਼ਾ ਇਸ ਫਿਲਮ ‘ਤੇ ਤਰੰਤ ਰੋਕ ਲਾੲ ਿਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *