ਮਾਮਲਾ ਬਨੂੜ-ਲਾਲੜੂ ਮੁੱਖ ਮਾਰਗ ਉੱਤੇ ਲੱਗੀ ਪੁੱਲੀ ਟੁੱਟਣ ਦਾ

ss1

ਮਾਮਲਾ ਬਨੂੜ-ਲਾਲੜੂ ਮੁੱਖ ਮਾਰਗ ਉੱਤੇ ਲੱਗੀ ਪੁੱਲੀ ਟੁੱਟਣ ਦਾ
ਬੱਲੀਆ ਦੀ ਲੋਡ ਟਰਾਲੀ ਦੁਕਾਨ ਉੱਤੇ ਪਲਟੀ, ਹਜਾਰਾ ਰੁਪਏ ਦਾ ਨੁਕਸ਼ਾਨ
ਪਿੰਡ ਦੇ ਪਾਣੀ ਦਾ ਨਿਕਾਸ਼ ਬੰਦ ਹੋਣ ਕਾਰਨ ਗਲੀਆ ਵਿੱਚ ਪਾਣੀ ਭਰਿਆ
ਪਿੰਡ ਵਾਸੀਆ ਨੇ ਰੋਸ ਵੱਜੋਂ ਬਨੂੜ-ਲਾਲੜੂ ਮੁੱਖ ਮਾਰਗ ਰੱਖਿਆ ਅੱਧੇ ਦਿਨ ਲਈ ਬੰਦ

1-22 (1) 1-22 (2)
ਬਨੂੜ, 1 ਮਈ (ਰਣਜੀਤ ਸਿੰਘ ਰਾਣਾ)- : ਬਨੂੜ-ਲਾਲੜੂ ਮੁੱਖ ਮਾਰਗ ਉੱਤੇ ਪਿੰਡ ਮਨੌਲੀ ਸੂਰਤ ਵਿਖੇ ਪੁੱਲੀ ਟੁੱਟਣ ਕਾਰਨ ਲੱਕੜ ਦੀ ਬੱਲੀਆ ਨਾਲ ਲੋਡ ਟਰਾਲੀ ਪਲਟ ਗਈ। ਭਾਂਵੇ ਕਿਸੇ ਜਾਨੀ ਨੁਕਸ਼ਾਨ ਤੋਂ ਬਚਾਅ ਹੋ ਗਿਆ, ਪਰ ਬੱਲੀਆ ਨੇੜਲੀ ਕਾਰਪੇਂਟਰ ਦੀ ਦੁਕਾਨ ਉੱਤੇ ਜਾ ਡਿੱਗੀਆ। ਜਿਸ ਕਾਰਨ ਦੁਕਾਨ ਦੇ ਅੱਗੇ ਪਾਇਆ ਲੋਹੇ ਦੀ ਚਾਦਰਾ ਦਾ ਸੈੱਡ, ਸਟਰ ਤੇ ਫਰਨੀਚਰ ਬਨਾਉਣ ਵਾਲਾ ਅੱਡਾ ਟੁੱਟ ਗਿਆ।
ਪਿੰਡ ਵਾਸੀ ਨੌਜਵਾਨ ਬਲਬੀਰ ਸਿੰਘ, ਸੋਹਣ ਸਿੰਘ ਪੰਚ, ਭੂਰਾ ਸਿੰਘ, ਸਾਬਕਾ ਸਰਪੰਚ ਗੱਜਣ ਸਿੰਘ, ਮਨਿੰਦਰ ਸਿੰਘ, ਪੰਚ ਲਾਭ ਸਿੰਘ, ਮਾਸਟਰ ਮੇਵਾ ਸਿੰਘ, ਤਰਸੇਮ ਸਿੰਘ, ਮੋਹਣ ਸਿੰਘ, ਗੁਰਪਾਲ ਸਿੰਘ, ਪੰਚ ਦੀਪਾ ਸਿੰਘ ਆਦਿ ਪਿੰਡ ਵਾਸੀਆ ਨੇ ਦੱਸਿਆ ਕਿ ਤਰਸਯੋਗ ਹਾਲਤ ਸੜਕ ਉੱਤੇ ਪਿੰਡ ਦੇ ਮੌੜ ਵਿੱਚ ਪੁੱਲੀ ਲੱਗੀ ਹੋਈ ਹੈ। ਜੋ ਦੋ ਸਾਲ ਪਹਿਲਾ ਬਨਣ ਤੋਂ ਛੇ ਮਹੀਨੇ ਦੇ ਅੰਦਰ ਟੁੱਟ ਗਈ ਸੀ ਤੇ ਟਰੈਫਿਕ ਚਾਲੂ ਰੱਖਣ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਪੁੱਲੀ ਵਾਲੀ ਥਾਂ ਉੱਤੇ ਪਾਇਪ ਪਾ ਦਿੱਤੇ। ਪਾਇਪ ਵੀ ਬਹੁਤਾ ਸਮਾਂ ਨਾ ਕੱਢ ਸਕੇ। ਇਸ ਪੁੱਲੀ ਵਿੱਚੋ ਅੱਧੇ ਪਿੰਡ ਦੇ ਗੰਦਾ ਪਾਣੀ ਦੀ ਨਿਕਾਸ਼ੀ ਹੈ। ਟੁਟੀ ਪੁਲੀ ਵਿੱਚ ਮਿੱਟੀ ਭਰ ਗਈ ਤੇ ਘਰਾਂ ਦਾ ਗੰਦੇ ਪਾਣੀ ਨਾਲ ਗਲੀਆ ਭਰ ਗਈਆ।
ਭਾਂਵੇ ਵਿਭਾਗ ਦੇ ਅਧਿਕਾਰੀਆ ਨੇ ਪਿੰਡ ਵਾਸੀਆ ਦੀ ਸ਼ਿਕਾਇਤ ਉੱਤੇ ਬੀਤੇ ਕੱਲ ਬੰਦ ਪਾਣੀ ਦੀ ਨਿਕਾਸ਼ੀ ਕਰਾ ਦਿੱਤੀ, ਪਰ ਟੁੱਟੀ ਸੜਕ ਤੇ ਰਾਤ ਟਰਾਲੀ ਪਲਟ ਗਈ। ਜਿਸ ਨਾਲ ਕਾਰਪੇਂਟਰ ਦਾ ਕਰੀਬ ਵੀਹ ਹਜਾਰ ਦਾ ਨੁਕਸ਼ਾਨ ਹੋ ਗਿਆ। ਪਿੰਡ ਵਾਸੀਆ ਨੇ ਕਾਗਰਸੀ ਆਗੂ ਨੈਬ ਸਿੰਘ ਮਨੌਲੀ ਸੂਰਤ ਦੀ ਅਗਵਾਈ ਵਿੱਚ ਸੜਕ ਉੱਤੇ ਟਰਾਲੀ ਖੜੀ ਕਰਕੇ ਜਾਮ ਲਾ ਦਿੱਤਾ। ਹਲਕਾ ਵਿਧਾਇਕ ਰਦਿਆਲ ਸਿੰਘ ਕੰਬੋਜ਼ ਵੀ ਮੌਕੇ ਤੇ ਪੁੱਜ ਗਏ। ਜਿਨਾਂ ਵਿਭਾਗ ਦੇ ਉੱਚ ਅਧਿਕਾਰੀਆ ਨਾਲ ਰਾਬਤਾ ਕਾਇਮ ਕੀਤਾ। ਅਧਿਕਾਰੀਆ ਨੇ ਵਿਧਾਇਕ ਨੂੰ ਕੱਲ ਤਕ ਪਇਪ ਪਾਉਣ ਦਾ ਭਰੋਸਾ ਦਿੱਤਾ। ਜਿਸ ਕਾਰਨ ਸੜਕ ਉੱਤੇ ਜਾਮ ਖੋਲਿਆ ਗਿਆ। ਇਸੇ ਦੌਰਾਨ ਪਿੰਡ ਵਾਸੀਆ ਨੇ ਚਿਤਾਵਨੀ ਦਿੱਤੀ ਕਿ ਜੇ ਸੜਕ ਉੱਤੇ ਪਾਇਪ ਨਾ ਪਾਏ ਗਏ ਤਾਂ ਉ ਪੱਕੇ ਤੋਰ ਤੇ ਸੜਕ ਜਾਮ ਕਰ ਦੇਣਗੇ।
ਜਦੋ ਇਸ ਸਬੰਧੀ ਵਿਭਾਗ ਦੇ ਐਸਡੀਓ ਹਰਪ੍ਰੀਤ ਸਿੰਘ ਸੋਢੀ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਭਲ ਕੇ ਪਾਇਪ ਪਾ ਦੇਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *