ਪੰਜਾਬ ਦੇ 6 ਸ਼ਹਿਰਾਂ ਨੂੰ ਮਿਲੇ 19 ਨਵੇਂ ਐੱਫ. ਐੱਮ. ਚੈਨਲ

ss1

ਪੰਜਾਬ ਦੇ 6 ਸ਼ਹਿਰਾਂ ਨੂੰ ਮਿਲੇ 19 ਨਵੇਂ ਐੱਫ. ਐੱਮ. ਚੈਨਲ

ਕੇਂਦਰ ਸਰਕਾਰ ਵੱਲੋਂ ਦੇਸ਼ ਦੇ 236 ਸ਼ਹਿਰਾਂ ਵਿੱਚ 683 ਐਫ. ਐਮ. ਰੇਡੀਉ ਚੈਨਲਾਂ ਦੀ ਨੀਲਾਮੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਚੈਨਲਾਂ ਵਿੱਚੋਂ 19 ਚੈਨਲ ਪੰਜਾਬ ਦੇ 6 ਸ਼ਹਿਰਾਂ ਨੂੰ ਅਲਾਟ ਕੀਤੇ ਜਾਣੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ 19 ਚੈਨਲਾਂ ਵਿੱਚੋਂ 4 ਐੱਫ. ਐੱਮ. ਚੈਨਲ ਲੁਧਿਆਣਾ ਲਈ ਅਤੇ ਤਿੰਨ-ਤਿੰਨ ਐਫ.ਐਮ ਚੈਨਲ ਅਬੋਹਰ, ਬਠਿੰਡਾ, ਹੁਸ਼ਿਆਰਪੁਰ, ਮੋਗਾ ਅਤੇ ਪਠਾਨਕੋਟ ਸ਼ਹਿਰਾਂ ਨੂੰ ਦਿੱਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਕਤ ਸ਼ਹਿਰਾਂ ਵਿਚ ਕੋਈ ਨਿੱਜੀ ਐਫ.ਐਮ ਚੈਨਲ ਨਹੀਂ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਅਤੇ ਚਾਹਵਾਨ ਉੱਦਮੀ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਸ੍ਰੀ ਯੋਗੇਂਦਰ ਤ੍ਰਿਹਾਨ ਨੂੰ 011-23384547 ਜਾਂ ਈ-ਮੇਲy.trihan0nic.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *