ਅੱਡਾ ਸਤਨੌਰ ਵਿਖੇ ਬੱਸਾਂ ਨਾ ਰੁਕਣ ਤੋ ਪ੍ਰੇਸ਼ਾਨ ਵਿਦਿਆਰਥੀਆਂ ਨੇ ਸਰਕਾਰੀ ਬੱਸ ਘੇਰੀ, ਟਰੈਫਿਕ ਜਾਮ ਕੀਤਾ

ss1

ਅੱਡਾ ਸਤਨੌਰ ਵਿਖੇ ਬੱਸਾਂ ਨਾ ਰੁਕਣ ਤੋ ਪ੍ਰੇਸ਼ਾਨ ਵਿਦਿਆਰਥੀਆਂ ਨੇ ਸਰਕਾਰੀ ਬੱਸ ਘੇਰੀ, ਟਰੈਫਿਕ ਜਾਮ ਕੀਤਾ

ਗੜਸ਼ੰਕਰ (ਅਸ਼ਵਨੀ ਸ਼ਰਮਾ)-ਹੁਸ਼ਿਆਰਪੁਰ ਚੰਡੀਗੜ ਮੁੱਖ ਮਾਰਗ ‘ਤੇ ਪੈਂਦੇ ਅੱਡਾ ਸਤਨੌਰ ਵਿਖੇ ਸਰਕਾਰੀ ਬੱਸਾਂ ਨਾ ਰੁਕਣ ਤੋਂ ਪ੍ਰੇਸ਼ਾਨ ਵਿਦਿਆਰਥੀਆਂ ਨੇ ਸੜਕ ਵਿਚ ਜਾਮ ਲਗਾ ਕੇ ਇਕ ਸਰਕਾਰੀ ਬੱਸ ਨੂੰ ਜ਼ਬਰੀ ਰੋਕਿਆ ਅਤੇ ਕੁਝ ਸਮੇਂ ਲਈ ਹਾਈ ਵੇ ਉਤੇ ਟਰੈਫਿਕ ਜਾਮ ਹੋ ਗਿਆ।
ਜਿਕਰਯੋਗ ਹੈ ਕਿ ਅੱਜ ਸਵੇਰੇ ਕਰੀਬ ਨੌ ਵਜੇ ਬੱਸ ਅੱਡਾ ਸਤਨੌਰ ਵਿਖੇ ਵਿਦਿਆਰਥੀਆਂ ਵਲੋਂ ਸੜਕ ਵਿਚਕਾਰ ਆ ਕੇ ਸਰਕਾਰੀ ਬੱਸ ਰੋਕਣ ਨਾਲ ਸਥਿਤੀ ਤਣਾਅਪੂਰਨ ਹੋ ਗਈ ਇਸ ਮੌਕੇ ਡਰਾਇਵਰ ਨੇ ਚਲਾਕੀ ਨਾਲ ਬੱਸ ਲੰਘਾਉਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀਆਂ ਦੇ ਰੋਹ ਅੱਗੇ ਉਸਦੀ ਇਕ ਨਾ ਚੱਲੀ। ਇਸ ਮੌਕੇ ਸੁਰਜੀਤ ਸਿੰਘ ਸਰਪੰਚ ਬਡੇਸਰੋਂ ਨੇ ਕਿਹਾ ਕਿ ਬੱਸਾਂ ਦੇ ਨਾ ਰੁਕਣ ਕਾਰਨ ਇਲਾਕੇ ਵਿਦਿਆਰਥੀਆਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨਾਂ ਦੀ ਪੜਾਈ ਪ੍ਰਭਾਵਿਤ ਹੋ ਰਹੀ ਹੈ। ਉਨਾਂ ਕਿਹਾ ਕਿ ਪ੍ਰਾਈਵੇਟ ਬੱਸਾਂ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਕਿਰਾਏ ਤੋਂ ਬੱਸਾਂ ਵਿਚ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਜਦ ਕਿ ਪੈਸੇ ਖਰਚ ਕੇ ਸਰਕਾਰੀ ਬੱਸਾਂ ਦੇ ਬਣਾਏ ਪਾਸ ਵਿਅਰਥ ਸਾਬਤ ਹੋ ਰਹੇ ਹਨ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸੈਲਾ ਖੁਰਦ ਤੋਂ ਚੌਂਕੀ ਇੰਚਾਰਜ਼ ਰਾਕੇਸ਼ ਕੁਮਾਰ ਤੁਰੰਤ ਮੌਕੇ ‘ਤੇ ਪੁੱਜੇ ਅਤੇ ਵਿਦਿਆਰਥੀਆਂ ਨੂੰ ਸ਼ਾਂਤ ਕੀਤਾ। ਉਨਾਂ ਇਸ ਮੌਕੇ ਸਰਕਾਰੀ ਬੱਸ ਦੇ ਉਕਤ ਡਰਾਇਵਰ ਨਾਲ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਨੂੰ ਬੱਸਾਂ ਦੇ ਰੋਜ਼ਾਨਾ ਰੁਕਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਏਐਸਆਈ ਰਾਕੇਸ਼ ਕੁਮਾਰ ਨੂੰ ਇਕ ਮੰਗ ਪੱਤਰ ਦਿੱਤਾ ਅਤੇ ਅੱਗੇ ਤੋਂ ਸਰਕਾਰੀ ਬੱਸਾਂ ਦੇ ਇਸ ਅੱਡੇ ‘ਤੇ ਲਗਾਤਾਰ ਰੁਕਣ ਦੀ ਮੰਗ ਕੀਤੀ।ਇਸ ਮੌਕੇ ਸਰਪੰਚ ਤਲਵਿੰਦਰ ਕੁਮਾਰ ਮੰਗਾ ਸਤਨੋਰ, ਮਨਜੀਤ ਝੱਲੀ ਬਡੇਸਰੋਂ, ਰਾਜਨ ਸ਼ਰਮਾ, ਕਪਿਲ ਸ਼ਰਮਾ, ਆਕਾਸ਼ ਰਾਣਾ, ਅਵਿਸ਼ੇਕ ਰਾਜਪੂਤ, ਕਪਿਲ, ਚੰਦਨ ਕੁਮਾਰ, ਧਰਮਪਾਲ, ਮਲਕੀਤ ਪੰਚ ਆਦਿ ਸਮੇਤ ਵਿਦਿਆਰਥੀ ਹਾਜ਼ਰ ਸਨ। ਇਲਾਕੇ ਦੇ ਲੋਕਾ ਨੇ ਦੱਸਿਆ ਕੇ ਬੱਸਾ ਵਾਲੇ ਆਪਣੀ ਮਨ ਮਰਜੀ ਨਾਲ ਬੱਸਾ ਬੱਸ ਸਟੈਡ ਤੋ ਅੱਗੇ ਪਿੱਛੇ ਸੜਕ ਦੇ ਵਿਚਕਾਰ ਹੀ ਰੋਕਦੇ ਹਨ ਅਤੇ ਸਵਾਰੀਆ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਦੱਸਿਆ ਜਿਹੜਾ ਸਰਕਾਰ ਵਲੋ ਬੱਸ ਸਟੈਡ ਮਨਜੂਰ ਕੀਤਾ ਹੋਇਆ ਹੈ ਉਸ ਜਗਾ ਤੇ ਕਦੀ ਵੀ ਬੱਸ ਨਹੀ ਰੁੱਕਦੀ ਅਤੇ ਲੋਕਾ ਨੇ ਚਿਤਾਵਨੀ ਦਿੰਦਿਆ ਕਿਹਾ ਕੇ ਜੇਕਰ ਬੱਸ ਸਟੈਡ ਤੇ ਬੱਸਾ ਨਾ ਰੁਕੀਆ ਤਾ ਵੱਡਾ ਸੰਘਰਸ਼ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *