ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸਿਹਤ ਸਭਾਲ ਸੁਵਿਧਾ ਵਿੱਚ ਮਾਪਦੰਡ ਅਤੇ ਉਦੇਸ਼ ਵਿਸ਼ੇ ‘ਤੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ

ss1

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸਿਹਤ ਸਭਾਲ ਸੁਵਿਧਾ ਵਿੱਚ ਮਾਪਦੰਡ ਅਤੇ ਉਦੇਸ਼ ਵਿਸ਼ੇ ‘ਤੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, ਅਪ੍ਰੈਲ 09, (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਵਿਭਾਗ ਵੱਲੋਂ ਸ੍ਰੀ ਰਵਿਦਰਪਾਲ ਚਾਵਲਾ ਦੁਆਰਾ “ਐਨ.ਏ.ਬੀ.ਐਚ. ਮਾਪਦੰਡ ਅਤੇ ਉਦੇਸ਼ ਸਿਹਤ ਸਭਾਲ ਸੁਵਿਧਾ ਵਿੱਚ ਮਾਪਦੰਡ ਅਤੇ ਉਦੇਸ਼ ਵਿਸ਼ੇ ‘ਤੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼੍ਰੀ ਰਵਿੰਦਰ ਪਾਲ ਚਾਵਲਾ ਇਸ ਵੇਲੇ ਡਾ ਓਮ ਪ੍ਰਕਾਸ ਆਈ ਇਸਟੀਚਿਊਟ (ਐਨ.ਏ.ਬੀ.ਐਚ. ਵੱਲੋਂ ਮਾਨਤਾ ਪ੍ਰਾਪਤ) ਵਿਚ ਗਰੂਪ ਜਨਰਲ ਮੈਨੇਜਰ- ਐਡਮਿਨਿਸਟ੍ਰੇਸਨ ਵਜੋਂ ਕਾਰਜਸ਼ੀਲ ਹਨ।
ਇਹ ਪ੍ਰੋਗਰਾਮ 40 ਘਟਿਆਂ ਦੇ ਸਮਾਂ ਹੈ ਅਤੇ ਸ੍ਰੀ ਚਾਵਲਾ ਯੂਨੀਵਰਸਿਟੀ ਵਿਚ ਇਕ ਘਟੇ ਦੀ ਰੋਜ਼ਾਨਾ ਕਲਾਸ ਲੈ ਰਹੇ ਹਨ। ਪ੍ਰੋਗਰਾਮ ਦੇ ਨਾਲ ਐਮ ਬੀ ਏ ਦੇ ਵਿਦਿਆਰਥੀਆਂ ਨੇ ਹਸਪਤਾਲ ਪ੍ਰਸਾਸਨ ਵਿਚ ਚਗੀ ਤਰ੍ਹਾਂ ਸਮਝਣ ਅਤੇ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਸ਼੍ਰੀ ਚਾਵਲਾ ਨੇ ਇਸ ਸਮੇਂ ਦੌਰਾਨ ਵਿਦਿਆਰਥੀਆਂ ਦੇ ਹਾਸਪੀਟਲ ਪ੍ਰਬੰਧਨ ਨਾਲ ਜੁੜੇ ਸਕਿਆਂ ਨੂੰ ਵੀ ਦੂਰ ਕੀਤਾ।
ਪਲੇਸਮੈਂਟ ਵਿਭਾਗ ਨੇ ਇਹ ਪ੍ਰੋਗਰਾਮ ਪਹਿਲ ਦੇ ਆਧਾਰ ‘ਤੇ ਕਰਵਾਉਣ ਦੇ ਉਪਰਾਲੇ ਕੀਤੇ ਹਨ ਤਾਂ ਜੋ ਇਸ ਖੇਤਰ ਨਾਲ ਸਬੰਧਤ ਵਿਦਿਆਰਥੀਆਂ ਨੂੰ ਰੋਜ਼ਗਾਰ ਸਬੰਧੀ ਜਾਣਕਾਰੀ ਪ੍ਰਾਪਤ ਹੋ ਸਕੇ ਅਤੇ ਉਨ੍ਹਾਂ ਦੀ ਨਿਪੁੰਨਤਾ ਹੋਰ ਵਧ ਸਕੇ। ਇਸ ਮੌਕੇ ਉਨ੍ਹਾਂ ਰਜਿਸਟ੍ਰੇਸਨ, ਦਾਖਲੇ, ਪ੍ਰੀ-ਸਰਜਰੀ, ਪੇਰੀ-ਸਰਜਰੀ ਅਤੇ ਪੋਸਟ ਸਰਜਰੀ ਪ੍ਰੋਟੋਕੋਲ, ਹਸਪਤਾਲ ਤੋਂ ਡਿਸਚਾਰਜ ਡਿਸਚਾਰਜ ਤੋਂ ਬਾਅਦ ਹਸਪਤਾਲ ਦੇ ਨਾਲ ਰਾਬਤਾ ਆਦਿ ਨਾਲ ਸਬੰਧਤ ਪ੍ਰਬੰਧਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।
ਡਾ. ਅਮਿਤ ਚੋਪੜਾ, ਅਸਿਸਟੈਂਟ. ਪਲੇਸਮੈਂਟ ਅਫਸਰ ਨੇ ਆਸ ਪ੍ਰਗਟਾਈ ਕਿ ਇਸ ਪ੍ਰੋਗਰਾਮ ਨਾਲ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਹਾ ਪ੍ਰਾਪਤ ਹੋਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *