ਸਾਬਕਾ ਵਿਧਾਇਕ ਸੁਰਜਨ ਸਿੰਘ ਧੀ ਨਾਲ ਹੋਏ ਬਲਾਤਕਾਰ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਲਈ ਦਿੱਤਾ ਮੰਗ ਪੱਤਰ

ss1

ਸਾਬਕਾ ਵਿਧਾਇਕ ਸੁਰਜਨ ਸਿੰਘ ਧੀ ਨਾਲ ਹੋਏ ਬਲਾਤਕਾਰ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਲਈ ਦਿੱਤਾ ਮੰਗ ਪੱਤਰ

ਮਾਨਸਾ (ਤਰਸੇਮ ਸਿੰਘ ਫਰੰਡ ) ਸ੍ਰੀ ਜੋਗਿੰਦਰ ਸਿੰਘ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਰਾਸਟਰੀ ਪ੍ਰਧਾਨ ਆਲ ਇੰਡੀਆ ਰੰਘਰੇਟਾ ਦਲ ਪੰਜਾਬ ਨੇ ਅੱਜ ਮਰਹੂਮ ਸੁਰਜਨ ਸਿੰਘ ਜੋਗਾ ਐਕਸ ਐਮ.ਐਲ.ਏ. ਦੀ ਪੁੱਤਰੀ ਨਾਲ ਜੋ ਰੇਪ ਹੋਇਆ ਹੈ ਦੇ ਦੋਸ਼ੀਆਂ ਨੂੰ ਸਖਤ ਤੋ ਸਖਤ ਸਜਾ ਦੇਣ ਲਈ ਡੀ.ਸੀ. ਮਾਨਸਾ ਰਾਹੀਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ। ਜੋਗਿੰਦਰ ਸਿੰਘ ਮਾਨ ਨੇ ਪੀੜਤ ਦੇ ਘਰ ਜਾ ਕੇ ਪੀੜਤ ਦੀ ਆਰਥਿਕ ਮੱਦਦ ਕੀਤੀ। ਅੱਗੇ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਸਖਤ ਸਜਾ ਦਿਵਾਈ ਜਾਵੇਗੀ ਅਤੇ ਨਾਬਾਲਗ ਬੱਚੀ ਨੂੰ ਇਨਸਾਫ ਦਿਵਾਇਆ ਜਾਵੇਗੀ ਅਤੇ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਤੋਂ ਪੀੜਤ ਦੀ ਪੈਨਸ਼ਨ ਲਗਵਾਉਣ ਲਈ ਵੀ ਅਪੀਲ ਪਾਈ ਜਾਵੇਗੀ। ਮਾਨ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਦਲਿਤਾਂ ਉਪਰ ਹੋ ਰਹੇ ਅੱਤਿਆਚਾਰ ਉਪਰ ਠੱਲ ਪਾਈ ਜਾਵੇ ਅਤੇ ਇਸ ਨਾਬਾਲਗ ਲੜਕੀ ਨੂੰ ਇਨਸ਼ਾਫ ਦਿਵਾਇਆ ਜਾਵੇ ਅਤੇ ਦੋਸ਼ੀਆ ਨੂੰ ਸਖ਼ਤ ਤੋਂ ਸਖ਼ਤ ਸਜਾ ਦਿਵਾਈ ਜਾਵੇ। ਇਸ ਮੌਕੇ ਸ੍ਰ. ਮੇਘਾ ਸਿੰਘ ਹਾਕਮਵਾਲਾ ਸੂਬਾ ਜਨਰਲ ਸਕੱਤਰ ਆਲ ਇੰਡੀਆ ਰੰਘਰੇਟਾ ਦਲ, ਭੂਰਾ ਸਿੰਘ ਸ਼ੇਰਗੜ੍ਹੀਆ ਮਾਲਵਾ ਜੋਨ ਪ੍ਰਧਾਨ ਆਦਿ ਹਾਜਰ ਸਨ ।

print
Share Button
Print Friendly, PDF & Email