ਓਨਟਾਰੀਓ ‘ਚ ਆਪਸ ‘ਚ ਟਕਰਾਏ ਕਈ ਵਾਹਨ

ss1

ਓਨਟਾਰੀਓ ‘ਚ ਆਪਸ ‘ਚ ਟਕਰਾਏ ਕਈ ਵਾਹਨ

PunjabKesariਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਬੈਰੀ ‘ਚ ਬੁੱਧਵਾਰ ਦੀ ਸ਼ਾਮ ਨੂੰ ਹਾਈਵੇਅ-400 ਨੇੜੇ ਬੇਅਫੀਲਡ ਰੋਡ ‘ਤੇ ਘੱਟੋ-ਘੱਟ 39 ਵਾਹਨਾਂ ਦੀ ਆਪਸ ‘ਚ ਟੱਕਰ ਹੋ ਗਈ। ਓਨਟਾਰੀਓ ਸੂਬਾਈ ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ‘ਚ ਬਰਫ ਪੈਣ ਕਾਰਨ ਹਾਈਵੇਅ ‘ਤੇ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ ਅਤੇ ਇਕ ਦਮ ਆਪਸ ‘ਚ ਵਾਹਨ ਟਕਰਾ ਗਏ।
ਪੁਲਸ ਅਧਿਕਾਰੀ ਮੁਤਾਬਕ ਹਾਲਾਂਕਿ ਹਾਦਸੇ ‘ਚ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ ਹੈ। ਪੈਰਾ-ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ 4 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪੁਲਸ ਦਾ ਕਹਿਣਾ ਹੈ ਕਿ ਵਾਹਨਾਂ ਦੀ ਟੱਕਰ ਵਿਚ ਇਕ ਵੱਡਾ ਟਰੱਕ ਵੀ ਸ਼ਾਮਲ ਹੈ। ਹਾਦਸੇ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਬਰਫ ਪੈਣ ਕਾਰਨ ਸੜਕ ‘ਤੇ ਤਿਲਕਣ ਬਹੁਤ ਜ਼ਿਆਦਾ ਵਧ ਗਈ, ਜਿਸ ਕਾਰਨ ਇਹ ਪਰੇਸ਼ਾਨੀ ਪੈਦਾ ਹੋ ਗਈ ਅਤੇ ਲੋਕ ਮੁਸੀਬਤ ਵਿਚ ਫਸ ਗਏ।

print
Share Button
Print Friendly, PDF & Email