ਪੰਜਾਬ ਸਰਕਾਰ ਮਨਦੀਪ ਕੌਰ ਨੂੰ ਵਿਦਿਅਕ ਯੋਗਤਾ ਪੂਰੀ ਕਰਨ ਲਈ 2 ਸਾਲ ਦਾ ਸਮਾਂ ਦੇਵੇ ਅਤੇ ਡੀਐਸਪੀ ਦੇ ਅਹੁਦੇ ’ਤੇ ਬਰਕਰਾਰ ਰੱਖੇ

ss1

ਪੰਜਾਬ ਸਰਕਾਰ ਮਨਦੀਪ ਕੌਰ ਨੂੰ ਵਿਦਿਅਕ ਯੋਗਤਾ ਪੂਰੀ ਕਰਨ ਲਈ 2 ਸਾਲ ਦਾ ਸਮਾਂ ਦੇਵੇ ਅਤੇ ਡੀਐਸਪੀ ਦੇ ਅਹੁਦੇ ’ਤੇ ਬਰਕਰਾਰ ਰੱਖੇ

ਏਸ਼ੀਅਨ ਖੇਡਾਂ ਵਿਚ ਲਗਾਤਾਰ ਤਿੰਨ ਵਾਰ ਗੋਲਡਨ ਜੇਤੂ ਹੈਟਰਿਕ ਜੜਨ ਵਾਲੀ ਮਨਦੀਪ ਕੌਰ ਜਿਸਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਜਿੱਥੇ ਭਾਰਤ ਦੀ ਲਾਜ ਰੱਖੀ ਉਥੇ ਸਰਕਾਰਾਂ ਨੇ ਖਾਸ ਕਰਕੇ ਪੰਜਾਬ ਸਰਕਾਰ ਨੇ ਉਸਦੀ ਮਿਹਨਤ ਦਾ ਮੁੱਲ ਪੂਰਾ ਨਹੀਂ ਮੋੜਿਆਂ, ਕਿਉਂਕਿ ਮਨਦੀਪ ਕੌਰ ਨੂੰ ਪੰਜਾਬ ਸਰਕਾਰ ਦੀ ਖੇਡ ਨੀਤੀ ਮੁਤਾਬਕ ਦਸੰਬਰ 2016 ਵਿਚ ਡੀਐਸਪੀ ਦਾ ਅਹੁਦਾ ਪ੍ਰਦਾਨ ਕੀਤਾ ਸੀ। ਓਲੰਪਿਕ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੀ ਮਨਦੀਪ ਕੌਰ ’ਤੇ ਪੰਜਾਬ ਦਾ ਕੋਈ ਅਹਿਸਾਨ ਨਹੀਂ ਸਗੋਂ ਇਹ ਉਸਦਾ ਫ਼ਰਜ਼ ਸੀ ਕਿ ਜਿਸ ਖਿਡਾਰਨ ਨੇ ਪੰਜਾਬ ਦਾ ਨਾਂਅ ਆਪਣੀਆਂ ਪ੍ਰਾਪਤੀਆਂ ਨਾਲ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ, ਉਹ ਵੀ ਇਕ ਜੇਤੂ ਗੋਲਡਨ ਹੈਟਰਿਕ ਨਾਲ, ਸਰਕਾਰ ਨੇ ਉਸਦੀਆਂ ਪ੍ਰਾਪਤੀਆਂ ਬਦਲੇ ਉਸਨੂੰ ਡੀਐਸਪੀ ਦੀ ਉਪਾਧੀ ਨਾਲ ਨਿਵਾਜਿਆ। ਪਰ ਕੁਝ ਵਿਦਿਅਕ ਯੋਗਤਾ ਦੀ ਘਾਟ ਕਾਰਨ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ‘ਤੇ ਪੰਜਾਬ ਸਰਕਾਰ ਨੇ ਮਨਦੀਪ ਕੌਰ ਨੂੰ ਡੀਐਸਪੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ, ਜੋ ਕਿ ਨਾ ਸਿਰਫ਼ ਖੇਡ ਜਗਤ ਲਈ ਮੰਦਭਾਗੀ ਘਟਨਾ ਹੈ ਸਗੋਂ ਇਕ ਖਿਡਾਰੀ ਦੇ ਖੇਡ ਕਰੀਅਰ ਨਾਲ ਇਕ ਖਿਲਵਾੜ ਹੈ।
ਇਹ ਕੋਈ ਵੱਡੀ ਗੱਲ ਨਹੀਂ ਕਿ ਖਿਡਾਰੀ ਵਿਦਿਅਕ ਯੋਗਤਾ ਪੂਰੀ ਕਰਦਾ ਹੋਏ। ਜਿੰਨ੍ਹਾਂ-ਜਿੰਨ੍ਹਾਂ ਖਿਡਾਰੀਆਂ ਨੇ ਸਮੇਂ ਸਮੇਂ ਤੇ ਭਾਰਤ ਦਾ ਨਾਂਅ ਖੇਡ ਜਗਤ ਵਿਚ ਰੌਸ਼ਨ ਕੀਤਾ, ਭਾਵੇਂ ਉਹ ਸਚਿਨ ਤੇਂਦੁਲਕਰ ਹੋਵੇ ਜਾਂ ਕ੍ਰਿਕਟਰ ਹਰਭਜਨ ਸਿੰਘ ਹੋਵੇ ਜਾਂ ਹਾਕੀ ਵਾਲਾ ਗਗਨਅਜੀਤ ਹੋਵੇ ਤੇ ਹੋਰ ਅਨੇਕਾਂ ਖਿਡਾਰੀ ਅਜਿਹੀਆਂ ਉਦਾਹਰਨਾਂ ਹਨ ਕਿ ਜਦੋਂ ਉਹਨਾਂ ਨੂੰ ਡੀਐਸਪੀ ਰੈਂਕ ਪ੍ਰਦਾਨ ਹੋਇਆ ਤੇ ਉਹਨਾਂ ਦੀ ਵਿਦਿਅਕ ਯੋਗਤਾ ਬੈ.ਏ ਨਹੀਂ ਸੀ ਪਰ ਉਹਨਾਂ ਨੇ ਬਾਅਦ ਵਿਚ ਮੁੱਖ ਮੰਤਰੀ ਪੰਜਾਬ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਲੈ ਕੇ ਆਪਣੀ ਵਿਦਿਅਕ ਯੋਗਤਾ ਪੂਰੀ ਕੀਤੀ ਅਤੇ ਡੀਐਸਪੀ ਜਾਂ ਹੋਰ ਉੱਚ ਰੈਂਕਾਂ ਨੂੰ ਬਰਕਰਾਰ ਰੱਖਿਆ। ਜੇਕਰ ਉਹਨਾਂ ਨਾਮੀ ਖਿਡਾਰੀਆਂ ਨੂੰ ਅੀਜਹੀ ਛੋਟ ਦਿੱਤੀ ਜਾ ਸਕਦੀ ਹੈ ਤਾਂ ਓਲੰਪੀਅਨ ਅਥਲ਼ੀਟ ਮਨਦੀਪ ਕੌਰ ਨੇ ਪੰਜਾਬ ਸਰਕਾਰ ਦੇ ਕੀ ਮਾਂਹ ਮਾਰ ਦਿੱਤੇ ਕਿ ਉਸਨੂੰ ਡੀਐਸਪੀ ਰੈਂਕ ਤੋਂ ਹਟਾ ਕੇ ਸਿਪਾਹੀ ਦੇ ਰੈਂਕ ’ਤੇ ਲੈ ਆਂਦਾ। ਇਹ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਲਈ 2 ਮਿੰਟ ਦੀ ਖੇਡ ਹੈ ਕਿ ਉਹ ਮਨਦੀਪ ਕੌਰ ਨੂੰ ਵਿਦਿਅਕ ਯੋਗਤਾ ਪੂਰੀ ਕਰਨ ਲਈ 2 ਸਾਲ ਦਾ ਸਮਾਂ ਦੇਵੇ ਅਤੇ ਡੀਐਸਪੀ ਦੇ ਅਹੁਦੇ ’ਤੇ ਬਰਕਰਾਰ ਰੱਖੇ।

print
Share Button
Print Friendly, PDF & Email

Leave a Reply

Your email address will not be published. Required fields are marked *