ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਪੁਲਿਸ ਨੇ ਵੱਢੀ ਮੁਹਿੰਮ

ss1

ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਪੁਲਿਸ ਨੇ ਵੱਢੀ ਮੁਹਿੰਮ

1-6ਤਲਵੰਡੀ ਸਾਬੋ, 31 ਮਈ (ਗੁਰਜੰਟ ਸਿੰਘ ਨਥੇਹਾ)- ਜਿੱਥੇ ਨਸ਼ਾ ਤਸ਼ਕਰਾਂ ਨੂੰ ਠੱਲ੍ਹ ਪਾਉਣ ਲਈ ਬੀਤੇ ਸਮੇਂ ਤੋਂ ਪੰਜਾਬ ਪਿਲਸ ਵੱਲਨੋ ਵੱਖ-ਵੱਖ ਮੁਹਿੰਮਾ ਸੁਰੂ ਕੀਤੀਆ ਗਈਆ ਹਨ ਉੱਥੇ ਹੀ ਪਿੰਡਾ ਦੇ ਲੋਕਾ ਨੂੰ ਨਸ਼ਿਆ ਦੁਆਰਾ ਪੈ ਰਹੇ ਸਰੀਰਕ ਅਤੇ ਮਾਨਸਿਕ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਉਹਨਾਂ ਨੂੰ ਨਸ਼ਿਆਂ ਤੋਂ ਦ੍ਰੂਰ ਰਹਿਣ ਲਈ ਪ੍ਰੇਰਿਤ ਕਰਨ ਦੇ ਮਸਕਦ ਨਾਲ ਇਸ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਖੇਤਰ ਦੇ ਪਿੰਡ ਮਾਹੀਨੰਗਲ ਦੇ ਲੋਕਾਂ ਦੇ ਇੱਕਠ ਨੂੰ ਜਾਗਰੂਕ ਕਰਨ ਲਈ ਥਾਣਾ ਤਲਵੰਡੀ ਸਾਬੋ ਦੇ ਡੀ ਐਸ ਪੀ ਪ੍ਰਲਾਦ ਸਿੰਘ ਅਠਵਾਲ ਤੇ ਉਹਨ੍ਹਾ ਨਾਲ ਮੇਜਰ ਸਿੰਘ ਕਮਾਲੂ ਸ਼ਹੀਦ ਭਗਤ ਸਿੰਘ ਨਸ਼ਾਂ ਵਿਰੋਧੀ ਮੰਚ ਦੇ ਪ੍ਰਧਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਮੌਕੇ ਸਮਾਜ ਵਿੱਚ ਨਸ਼ਿਆਂ ਨੂੰ ਲੈ ਕੇ ਪੁਲਿਸ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਵਾਰੇ ਦੱਸਦਿਆਂ ਡੀ ਐਸ ਪੀ ਪ੍ਰਲਾਦ ਸਿੰਘ ਨੇ ਕਿਹਾ ਕਿ ਸਕੂਲ ਦੇ ਬੱਚੇ ਤੇ ਨੌਜਵਾਨ ਕੱਚੀ ਮਿੱਟੀ ਵਾਂਗ ਹੁੰਦੇ ਹਨ ਉਹਨ੍ਹਾਂ ਨੂੰ ਕਿਸੇ ਵੀ ਰੂਪ ਵਿੱਚ ਢਾਲ ਲਿਆ ਜਾ ਸਕਦਾ ਹੈ। ਇਸ ਲਈ ਪੰਜਾਬ ਪੁਲਿਸ ਵੱਲੋ ਨਸ਼ਿਆਂ ਦੇ ਹੋਣ ਵਾਲੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਕਿ ਬੱਚੇ ਅਤੇ ਨੌਜਵਾਨ ਕਦੇ ਵੀ ਨਸ਼ੇ ਦੇ ਨੇੜੇ ਨਾ ਜਾਣ।
ਉਹਨਾਂ ਦੱਸਿਆ ਕਿ ਨਸ਼ਾ ਕਰਨ ਨਾਲ ਜਿੱਥੇ ਆਦਮੀ ਸਰੀਰਕ ਤੌਰ ‘ਤੇ ਕਮਜ਼ੋਰ ਹੋ ਜਾਂਦਾ ਹੈ ਉੱਥੇ ਉਹ ਆਰਥਿਕ ਪੱਖੋਂ ਵੀ ਮਜ਼ਬੂਤ ਨਹੀਂ ਰਹਿੰਦਾ ਤੇ ਸਮਾਜ ਵਿੱਚ ਉਸ ਵਿਆਕਤੀ ਦੀ ਕੋਈ ਇੱਜਤ ਨਹੀਂ ਕਰਦਾ। ਇਸ ਮੌਕੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਮੈਂਬਰਾਂ ਨੇ ਹੱਥ ਖੜ੍ਹੇ ਕਰ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲੋਕਾਂ ਨਾਲ ਮੀਟਿੰਗਾਂ ਕਰ ਕੇ ਉਹਨ੍ਹਾਂ ਨੂੰ ਨਸ਼ੇ ਤੋ ਹੋਣ ਵਾਲੇ ਨੁਕਸਾਨ ਬਾਰੇ ਦੱਸਣ ਦਾ ਪ੍ਰਣ ਲਿਆ।
ਇਸ ਮੌਕੇ ਕਲੱਬ ਪ੍ਰਧਾਨ ਅਮਨਦੀਪ ਸਿੰਘ, ਮੀਤ ਪ੍ਰਧਾਨ ਮਲਕੀਤ ਸਿੰਘ, ਖਜਾਨਚੀ ਜਗਮੇਲ ਸਿੰਘ, ਲਾਡੀ, ਜੱਗਾ, ਨੀਟਾ ਰਾਮ, ਜੈਮਲ, ਕੁਲਵਿੰਦਰ ਸਿੰਗ, ਹਰਤਵਾਨ ਸਿੰਘ, ਹਰਬੰਸ ਫੌਜੀ, ਮਿੱਠੂ ਡਾਕਟਰ, ਜਸਪਾਲ ਸਿੱਧੂ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *