ਸੈਂਕੜੇ ਕਤਲਾਂ ਦਾ ਦੋਸ਼ੀ ਗਵਾਟੇਮਾਲਾ ਦਾ ਤਾਨਾਸ਼ਾਹ ਹੋਇਆ ਦੁਨੀਆਂ ਤੋਂ ਰੁਖ਼ਸਤ

ss1

ਸੈਂਕੜੇ ਕਤਲਾਂ ਦਾ ਦੋਸ਼ੀ ਗਵਾਟੇਮਾਲਾ ਦਾ ਤਾਨਾਸ਼ਾਹ ਹੋਇਆ ਦੁਨੀਆਂ ਤੋਂ ਰੁਖ਼ਸਤ

Efraín Ríos Monttਵਾਸ਼ਿੰਗਟਨ : ਬੀਤੇ ਦਿਨ ਗਵਾਟੇਮਾਲਾ ‘ਤੇ ਸਾਸ਼ਨ ਕਰਨ ਵਾਲਾ ਸਾਬਕਾ ਫ਼ੌਜੀ ਤਾਨਾਸ਼ਾਹ ਐਫ਼ਰੇਨ ਰਿਓਸ ਮੋਂਟ (91) ਦਾ ਦਿਹਾਂਤ ਹੋ ਗਿਆ। ਇਸ ਤੇ ਕਤਲੇਆਮ ਦੇ ਦੋਸ਼ਾਂ ਦੇ ਕਈ ਮੁਕਦਮੇ ਚਲ ਰਹੇ ਸਨ। ਤਾਨਾਸ਼ਾਹ ਐਫਰੇਨ ਰਿਓਸ ਮੋਂਟ ਦੇ ਅਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ 1771 ਸਵਦੇਸ਼ੀ ਇਕੀਲਸ-ਮਾਯਾ ਲੋਕਾਂ ਦੇ ਕਤਲ ਦਾ ਦੋਸ਼ ਸੀ।
ਸਾਬਕਾ ਤਾਨਾਸ਼ਾਹ ਦੀ ਮੌਤ ਦੀ ਪੁਸ਼ਟੀ ਉਸ ਦੇ ਵਕੀਲ ਲੁਈਸ ਰੋਜਲੇਸ ਨੇ ਕੀਤੀ ਹੈ। ਵਕੀਲ ਨੇ ਕਿਹਾ ਕਿ ਉਸ ਦੀ ਮੌਤ ਕਿਸੇ ਹਸਪਤਾਲ ਵਿਚ ਨਹੀਂ ਸਗੋਂ ਘਰ ਵਿਚ ਹੀ ਹੋਈ ਹੈ।ਦਸਣਯੋਗ ਹੈ ਕਿ 2013 ਦੇ ਇਕ ਮੁਕੱਦਮੇ ‘ਚ ਉਸ ਨੂੰ 80 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਨੂੰ ਉਦੋਂ ਪਹਿਲੀ ਵਾਰ ਲੈਟਿਨ ਅਮਰੀਕੀ ਸਾਬਕਾ ਤਾਨਾਸ਼ਾਹ ਨੂੰ ਕਤਲੇਆਮ ਦੇ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਹਾਲਾਂਕਿ ਇਸ ਦੇ ਕੁੱਝ ਦਿਨ ਬਾਅਦ ਹੀ ਗਵਾਟੇਮਾਲਾ ਦੇ ਸੰਵਿਧਾਨਕ ਕੋਰਟ ਨੇ ਕੁੱਝ ਗ਼ਲਤੀਆਂ ਕਾਰਨ ਇਸ ਫ਼ੈਸਲੇ ਨੂੰ ਉਲਟਾ ਦਿਤਾ ਸੀ। ਨਾਲ ਹੀ ਇਕ ਹੋਰ ਮੁਕੱਦਮੇ ਦਾ ਆਦੇਸ਼ ਦਿਤਾ ਸੀ।ਇਸ ਤੋਂ ਬਾਅਦ ਅਦਾਲਤ ਨੇ 2016 ‘ਚ ਤਾਨਾਸ਼ਾਹ ਵਿਰੁਧ ਇਕ ਹੋਰ ਫ਼ੈਸਲਾ ਸੁਣਾਇਆ ਸੀ। ਰਿਓਸ ਮੋਂਟ ਦੇ ਵਕੀਲਾਂ ਨੇ ਇਸ ਕਾਰਵਾਈ ਨੂੰ ਰੋਕਣ ਦੀ ਮੰਗ ਕੀਤੀ ਸੀ।
ਉਨ੍ਹਾਂ ਦਾ ਤਰਕ ਸੀ ਕਿ ਉਸ ਦੀ ਸਿਹਤ ਬਹੁਤ ਖ਼ਰਾਬ ਹੈ ਅਤੇ ਉਹ ਪਾਗਲਪਣ ਦੀ ਬੀਮਾਰੀ ਤੋਂ ਪੀੜਤ ਹੈ। ਸੰਯੁਕਤ ਰਾਸ਼ਟਰ ਮੁਤਾਬਕ ਗਵਾਟੇਮਾਲਾ ਦੇ ਲੰਬੇ ਗ੍ਰਹਿ ਯੁੱਧ ਦੇ ਦੌਰਾਨ 2 ਲੱਖ ਲੋਕ ਮਾਰੇ ਗਏ ਸਨ। ਰਿਓਸ ਮੋਂਟ ‘ਤੇ ਸਵਦੇਸ਼ੀ ਜਨਸੰਖਿਆ ਵਿਰੁਧ ਨਵੀਂ ਨੀਤੀ ਦਾ ਆਯੋਜਨ ਕਰਨ ਦਾ ਦੋਸ਼ ਲਗਾ ਸੀ ਜਿਸ ਨੂੰ ਗ਼ਰੀਬਾਂ ਦੇ ਨਾਲ ਮਿਲ ਕੇ ਸਰਕਾਰੀ ਬਲਾਂ ਵਿਰੁਧ ਜੰਗ ਛੇੜਨਾ ਮੰਨਿਆ ਜਾਂਦਾ ਹੈ।
ਹਾਲਾਂਕਿ ਮੋਂਟ ਨੇ ਇਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਸੀ।ਉਸ ਨੇ ਕਿਹਾ ਸੀ ਕਿ ਮੈਂ ਕਦੇ ਜਾਤੀ ਧਰਮ ਵਿਰੁਧ ਕਦੇ ਕੋਈ ਆਦੇਸ਼ ਨਹੀਂ ਦਿਤਾ ਸੀ। ਜ਼ਿਕਰਯੋਗ ਹੈ ਕਿ ਰਿਓਸ ਦਾ ਜਨਮ ਮੈਕਸੀਕੋ ਕੋਲ ਗਵਾਟੇਮਾਲਾ ਦੇ ਹ੍ਹੇਹੁਤੇਨੇਂਗੋ ਸੂਬੇ ‘ਚ ਹੋਇਆ ਸੀ। ਉਹ ਛੋਟੀ ਉਮਰ ਤੋਂ ਹੀ ਫ਼ੌਜ ‘ਚ ਸ਼ਾਮਲ ਹੋਣਾ ਚਾਹੁੰਦਾ ਸੀ। ਉਸ ਨੇ ਅਮਰੀਕਾ ਦੇ ਰਨ ਸਕੂਲ ਅਮਰੀਕਾ ‘ਚ ਸਿਖਿਆ ਹਾਸਲ ਕਰਦੇ ਹੋਏ ਲੈਟਿਨ ਅਮਰੀਕੀ ਅਧਿਕਾਰੀਆਂ ਤੋਂ ਅਸੰਤੁਸ਼ਟ ਹੋ ਕੇ ਉਨ੍ਹਾਂ ਵਿਰੁਧ ਸਖ਼ਤ ਰਣਨੀਤੀ ਦਾ ਇਸਤੇਮਾਲ ਕੀਤੀ।
ਉਹ ਰਾਜਨੀਤਕ ਰੂਪ ਤੋਂ 1974 ‘ਚ ਅੱਗੇ ਆਏ, ਉਹ ਬ੍ਰਿਗੇਡੀਅਰ ਜਨਰਲ ਦੇ ਰੂਪ ‘ਚ ਉਸ ਨੂੰ ਗਠਜੋੜ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਲਾਨਿਆ ਗਿਆ ਸੀ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਸ ‘ਚ ਉਨ੍ਹਾਂ ਨੂੰ ਭਾਰੀ ਜਿੱਤ ਮਿਲੀ, ਪਰ ਚੋਣਾਂ ‘ਚ ਧੋਖਾਬਾਜ਼ੀ ਦੇ ਚਲਦੇ ਉਸ ਨੂੰ ਇਹ ਅਹੁਦਾ ਸੰਭਾਲਣ ਤੋਂ ਰੋਕਿਆ ਗਿਆ।

print
Share Button
Print Friendly, PDF & Email