ਬੁਲੰਦ ਹੌਸਲੇ ਦੀ ਦਾਸਤਾਨ ਹੋਵੇਗੀ ਰਣਜੀਤ ਬਾਵਾ ਦੀ ਅਗਾਮੀ ਫ਼ਿਲਮ ‘ਖਿੱਦੋ ਖੂੰਡੀ’

ss1

ਬੁਲੰਦ ਹੌਸਲੇ ਦੀ ਦਾਸਤਾਨ ਹੋਵੇਗੀ ਰਣਜੀਤ ਬਾਵਾ ਦੀ ਅਗਾਮੀ ਫ਼ਿਲਮ ‘ਖਿੱਦੋ ਖੂੰਡੀ’

ਚੰਡੀਗੜ੍ਹ 2 ਅਪ੍ਰੈਲ (ਜਵੰਦਾ) ਪਾਲੀਵੁੱਡ ਖੇਤਰ ‘ਚ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਉਣ ਵਾਲੇ ਪੰਜਾਬੀ ਗਾਇਕ ਰਣਜੀਤ ਬਾਵਾ ਇਨੀਂ ਦਿਨੀਂ ਆਪਣੀ 20 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਖਿੱਦੋ ਖੂੰਡੀ’ ਨਾਲ ਕਾਫੀ ਚਰਚਾ ‘ਚ ਨਜ਼ਰ ਆ ਰਹੇ ਹਨ।ਬੁਲੰਦ ਹੌਸਲੇ ਦੀ ਦਾਸਤਾਨ ਇਸ ਫ਼ਿਲਮ ਦੀ ਕਹਾਣੀ ਅਮਿਤ ਖਾਨ ਨੇ ਲਿਖੀ ਹੈ ਜੋ ਕਿ ਪੰਜਾਬ ਦੀ ਮਸ਼ਹੂਰ ਖੇਡ ਹਾਕੀ ‘ਤੇ ਆਧਾਰਿਤ ਹੈ ਅਤੇ ਇਸ ਫ਼ਿਲਮ ਦੀ ਕਹਾਣੀ 15 ਹਾਕੀ ਓਲੰਪੀਅਨ ਤਿਆਰ ਕਰਨ ਵਾਲੇ ਤੇ ਹਾਕੀ ਦੇ ਨਰਸਰੀ ਪਿੰਡ ਵਜੋਂ ਜਾਣੇ ਜਾਂਦੇ ਜਲੰਧਰ ਦੇ ਨਜਦੀਕੀ ਪਿੰਡ ਸੰਸਾਰਪੁਰ ਨਾਲ ਜੁੜੀ ਹੈ।ਫ਼ਿਲਮ ਵਿੱਚ ਮੁੱਖ ਭੂਮਿਕਾ ਰਣਜੀਤ ਬਾਵਾ ਤੇ ਅਦਾਕਾਰ ਮੈਂਡੀ ਤੱਖਰ ਨੇ ਨਿਭਾਈ ਹੈ।ਫ਼ਿਲਮ ਦੇ ਨਿਰਦੇਸ਼ਕ ਰੋਹਿਤ ਜੁਗਰਾਜ ਚੋਹਾਨ ਹਨ ਅਤੇ ਨਿਰਮਾਤਾ ਤਲਵਿੰਦਰ ਹੇਅਰ, ਕਵਨਜੀਤ ਹੇਅਰ ਅਤੇ ਮੁਨੀਸ਼ ਸਾਹਨੀ ਹਨ।ਫਿਲਮ ਦਾ ਸੰਗੀਤ ਜੈਦੇਵ ਕੁਮਾਰ ਅਤੇ ਗੋਲਡ ਬੁਆਏ ਵੱਲੋਂ ਦਿੱਤਾ ਗਿਆ।ਫ਼ਿਲਮ ਵਿਚ ਰਣਜੀਤ ਬਾਵਾ ਦੇ ਨਾਲ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਅਤੇ ਮਾਨਵ ਵਿੱਜ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ ।

print
Share Button
Print Friendly, PDF & Email