ਪੀ. ਐੱਮ. ਮੋਦੀ ਤੇ ਰਾਹੁਲ ਸਮੇਤ ਰਾਸ਼ਟਰਪਤੀ ਨੇ ਦਿੱਤੀਆਂ ਈਸਟਰ ਦੀਆਂ ਸ਼ੁਭਕਾਮਨਾਵਾਂ

ss1

ਪੀ. ਐੱਮ. ਮੋਦੀ ਤੇ ਰਾਹੁਲ ਸਮੇਤ ਰਾਸ਼ਟਰਪਤੀ ਨੇ ਦਿੱਤੀਆਂ ਈਸਟਰ ਦੀਆਂ ਸ਼ੁਭਕਾਮਨਾਵਾਂ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਈਸਟਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਾਸ਼ਟਰਪਤੀ ਨੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, ”ਈਸਟਰ ਦੇ ਖਾਸ ਮੌਕੇ ‘ਤੇ ਮੈਂ ਸਾਰੇ ਦੇਸ਼ ਵਾਸੀਆਂ ਖਾਸ ਕਰਕੇ ਭਾਰਤ ਅਤੇ ਵਿਦੇਸ਼ ‘ਚ ਰਹਿਣ ਵਾਲੇ ਈਸਾਈ ਭਾਈਚਾਰੇ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।” ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਯੀਸ਼ੂ ਮਸੀਹ ਦੇ ਨਵਜੀਵਨ ਦਾ ਇਹ ਪਵਿੱਤਰ ਦਿਨ ਈਸਟਰ ਦਿਲਾਂ ‘ਚ ਖੁਸ਼ੀ ਅਤੇ ਧੀਰਜ ਦੀ ਭਾਵਨਾ ਜਗਾਉਂਦਾ ਹੈ।”
ਰਾਸ਼ਟਰਪਤੀ ਨੇ ਲਿਖਿਆ, ”ਮੈਨੂੰ ਵਿਸ਼ਵਾਸ਼ ਹੈ ਕਿ ਇਹ ਮੌਕਾ ਸਾਡੇ ਅੰਦਰ ਏਕਤਾ ਦੀ ਭਾਵਨਾ ਪੈਦਾ ਕਰੇਗਾ ਅਤੇ ਸਾਡੇ ਰਾਸ਼ਟਰ ਦੇ ਨਾਲ-ਨਾਲ ਸਾਡੇ ਸਾਂਝੇ ਸਮਾਜ ਦੀ ਬਿਹਤਰੀ ਭਾਵ ਖੁਸਹਾਲੀ ਲਈ ਸਾਡੀ ਵਚਨਬੱਧਤਾ ਨੂੰ ਬਿਹਤਰ ਬਣਾਵੇਗਾ।”
ਪੀ.ਐੈੱਮ. ਮੋਦੀ ਨੇ ਆਪਣੇ ਇਕ ਵਧਾਈ ਸੰਦੇਸ਼ ‘ਚ ਕਿਹਾ, ”ਯੀਸੂ ਦੇ ਵਿਚਾਰ ਨਾਲ ਲੋਕਾਂ ‘ਚ ਪ੍ਰੇਰਿਤ ਕਰਨ ਅਤੇ ਸਮਾਜ ‘ਚ ਸਕਾਰਾਤਮਕ ਤਬਦੀਲੀ ਆਵੇ।” ਉਨ੍ਹਾਂ ਨੇ ਲਿਖਿਆ, ”ਈਸਟਰ ਦੀਆਂ ਸ਼ੁਭਕਾਮਨਾਵਾਂ ‘ਚ ਮੈਂ ਉਮੀਦ ਕਰਦਾ ਹਾਂ ਕਿ ਇਸ ਵਿਸ਼ੇਸ਼ ਨਾਲ ਏਕਤਾ, ਸ਼ਾਂਤੀ ਅਤੇ ਭਾਈਚਾਰੇ ਦੀ ਭਾਵਨਾਵਾਂ ਨੂੰ ਮਜ਼ਬੂਤ ਕਰੇਗਾ। ਯੀਸੂ ਦੇ ਆਦਰਸ਼ ਅਤੇ ਵਿਚਾਰ ਲੋਕਾਂ ਨੂੰ ਪ੍ਰੇਰਿਤ ਕਰਨ ਅਤੇ ਸਮਾਜ ‘ਚ ਸਕਾਰਾਤਮਕ ਤਬਦੀਲੀ ਲਿਆਉਣ।”

print
Share Button
Print Friendly, PDF & Email