ਆਖਰ ਕਿਉਂ ਮਨਾਇਆ ਜਾਂਦੈ ਅਪ੍ਰੈਲ ਫੂਲ

ss1

ਆਖਰ ਕਿਉਂ ਮਨਾਇਆ ਜਾਂਦੈ ਅਪ੍ਰੈਲ ਫੂਲ

ਇੱਕ ਅਪ੍ਰੈਲ ਯਾਨੀ ਅਪ੍ਰੈਲ ਫੂਲ ਦਾ ਦਿਨ। ਇਹੀ ਤਰੀਕ ਹੈ ਜਦੋਂ ਅਸੀਂ ਬਿਨਾਂ ਕਿਸੇ ਸ਼ਰਮ ਦੇ ਕਿਸੇ ਦਾ ਮਜ਼ਾਕ ਉਡਾ ਸਕਦੇ ਹਾਂ। ਇਸ ਦਿਨ ਨੂੰ ਕਈ ਦੇਸ਼ਾਂ ਵਿੱਚ ਅਲੱਗ-ਅਲੱਗ ਸਮਾਜਾਂ ਵਿੱਚ ਕਈ ਸ਼ਤਾਬਦੀਆਂ ਤੋਂ ਮਨਾਇਆ ਜਾ ਰਿਹਾ ਹੈ। ਹਾਲਾਂਕਿ, ਇਸ ਦੀ ਖੋਜ ਕਿੱਥੋਂ ਹੋਈ ਸੀ, ਇਹ ਅਜੇ ਵੀ ਇੱਕ ਰਾਜ਼ ਹੈ। ਕਿਹਾ ਜਾਂਦਾ ਹੈ ਕਿ ਅਪ੍ਰੈਲ ਫੂਲ ਡੇਅ ਦੀ ਸ਼ੁਰੂਆਤ ਯੂਰਪ ਤੋਂ ਹੋਈ ਸੀ, ਪਰ ਅੱਜ ਇਸ ਨੂੰ ਦੁਨੀਆਂ ਭਰ ‘ਚ ਮਨਾਇਆ ਜਾਂਦਾ ਹੈ।

ਹਾਲਾਂਕਿ, ਇਤਿਹਾਸਕਾਰ ਹੁਣ ਵੀ ਅਪ੍ਰੈਲ ਫੂਲ ਡੇਅ ਦੀਆਂ ਜੜ੍ਹਾਂ ਦੀ ਖੋਜ ਨਹੀਂ ਕਰ ਸਕੇ ਪਰ ਇਸ ਤਾਰੀਖ ਬਾਰੇ ਮਸ਼ਹੂਰ ਕਥਨ ਇਹ ਹੈ ਕਿ ਇਸ ਦਿਨ ਨੂੰ ਜੂਲੀਅਨ ਤੋਂ ਗ੍ਰੇਗੋਰਅਨ ਕੈਲੰਡਰ ‘ਚ ਬਦਲਦੀ ਤਰੀਖ ਵਜੋਂ ਮਨਾਇਆ ਜਾਂਦਾ ਹੈ।

1582 ਵਿੱਚ ਪੋਪ ਗ੍ਰੇਗੋਰੀ XIII ਨੇ 1 ਜਨਵਰੀ ਤੋਂ ਨਵੇਂ ਕੈਲੰਡਰ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਨਾਲ ਮਾਰਚ ਦੇ ਅਖੀਰ ਨੂੰ ਮਨਾਏ ਜਾਂਦੇ ਨਿਊ ਯੀਅਰ ਸੈਲੀਬ੍ਰੇਸ਼ਨ ਦੀ ਤਾਰੀਖ ਵਿੱਚ ਬਦਲੀ ਹੋ ਗਈ। ਕੈਲੰਡਰ ਦੀ ਇਹ ਤਾਰੀਖ ਪਹਿਲਾਂ ਫਰਾਂਸ ‘ਚ ਲਾਗੂ ਕੀਤੀ ਗਈ ਸੀ। ਹਾਲਾਂਕਿ, ਯੂਰਪ ਵਿੱਚ ਰਹਿੰਦੇ ਬਹੁਤ ਸਾਰੇ ਲੋਕਾਂ ਨੇ ਜੂਲੀਅਨ ਕੈਲੰਡਰ ਨੂੰ ਹੀ ਅਪਣਾਇਆ ਸੀ। ਜਿਨ੍ਹਾਂ ਲੋਕਾਂ ਨੇ ਨਵੇਂ ਕੈਲੰਡਰ ਨੂੰ ਅਪਣਾਇਆ, ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਫੂਲ (ਮੂਰਖ) ਕਹਿਣਾ ਸ਼ੁਰੂ ਕੀਤਾ, ਜੋ ਪੁਰਾਣੇ ਕੈਲੰਡਰ ਮੁਤਾਬਕ ਹੀ ਚੱਲ ਰਹੇ ਸਨ।

ਅਪ੍ਰੈਲ ਫੂਲ ਡੇਅ ਲਈ ਇਹ ਮਸ਼ਹੂਰ ਕਥਨ ਉਹ ਸੱਚਾਈਆਂ ਨੂੰ ਨਹੀਂ ਬਿਆਨ ਕਰਦਾ ਕਿਉਂਕਿ ਯੂਰਪੀ ਲੋਕਾਂ ਨੇ ਗ੍ਰੇਗੋਰੀਅਨ ਕੈਲੰਡਰ ਨੂੰ ਅਪਣਾ ਲਿਆ ਸੀ ਜਿਸ ਦਾ ਸਬੂਤ ਹੈ ਕਿ ਇੰਗਲੈਂਡ ਨੇ 1752 ਵਿੱਚ ਗ੍ਰੇਗੋਰੀਅਨ ਕੈਲੰਡਰ ਨੂੰ ਨਹੀਂ ਅਪਣਾਇਆ ਤੇ ਉਸ ਸਮੇਂ ਅਪ੍ਰੈਲ ਫੂਲ ਦਾ ਸੰਕਲਪ ਬਹੁਤ ਚੰਗੀ ਤਰ੍ਹਾਂ ਮਸ਼ਹੂਰ ਹੋ ਗਿਆ ਸੀ।

ਅਪ੍ਰੈਲ ਫੂਲ ਬਾਰੇ ਇੱਕ ਵੱਖ ਗੱਲ ਇਹ ਹੈ ਕਿ ਉਸ ਸਮੇਂ ਦੌਰਾਨ ਬਸੰਤ ਮੌਸਮ ਦੇ ਆਉਣ ‘ਤੇ ਕਈ ਦੇਸ਼ਾਂ ਵਿੱਚ ਕੜਾਕੇ ਦੀ ਠੰਢ ਤੋਂ ਛੁਟਕਾਰਾ ਮਿਲਦਾ ਸੀ। ਮੌਸਮ ਦੇ ਇਸ ਬਦਲਾਅ ਨੂੰ ਕਈ ਦੇਸ਼ਾਂ ਵਿੱਚ ਇੱਕ ਖੁਸ਼ੀ ਤੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਜਿਵੇਂ ਕਿ ਭਾਰਤ ਵਿੱਚ ਹੋਲੀ ਦੇ ਤਿਉਹਾਰ ਦੌਰਾਨ ਕੁਦਰਤੀ ਰੂਪ ਵਿੱਚ ਵਾਤਾਵਰਨ ਵਿੱਚ ਕਈ ਕੁਦਰਤੀ ਰੰਗ ਖਿੱਲ੍ਹਰੇ ਰਹਿੰਦੇ ਹਨ। ਭਾਰਤ ਦੇ ਲੋਕ ਹੋਲੀ ਦੇ ਤਿਉਹਾਰ ਨੂੰ ਵੱਖ-ਵੱਖ ਰਾਜਾਂ ਵਿੱਚ ਆਪਣੇ ਤਰੀਕੇ ਨਾਲ ਮਨਾਉਂਦੇ ਹਨ।

print
Share Button
Print Friendly, PDF & Email