ਪਿੰਡ ਰਾਮਪੁਰਾ ਢਾਣੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਅਗਨਿ-ਭੇਟ

ss1

ਪਿੰਡ ਰਾਮਪੁਰਾ ਢਾਣੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਅਗਨਿ-ਭੇਟ
ਬਿਜਲੀ ਦੇ ਪੱਖੇ ਤੋਂ ਸ਼ਾਟਸਰਕਿਟ ਹੋਣ ਕਾਰਨ ਬਾਪਰੀ ਘਟਨਾ : ਭਾਈ ਸੁਖਵਿੰਦਰ ਸਿੰਘ ਖਾਲਸਾ

ਸਿਰਸਾ 31 ਮਾਰਚ ( ਗੁਰਮੀਤ ਸਿੰਘ ਖਾਲਸਾ)- ਹਰਿਆਣਾ ਦੇ ਸਿਰਸਾ ਜਿਲਾ ਦੇ ਪਿੰਡ ਰਾਮਪੁਰਾ ਢਾਣੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਅਗਨਿ-ਭੇਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀ ਅਚਾਨਕ ਇਸ ਗੁਰਦੁਆਰਾ ਸਾਹਿਬ ਦੇ ਸਚਖੰਡ ਵਿਖੇ ਦੋ ਸਰੂਪ ਅਗਨਿ-ਭੇਟ ਹੋ ਗਏ ਸਨ ਅਤੇ ਪਿੰਡ ਵਾਸੀਆਂ ਵੱਲੋਂ ਇਸ ਵਾਰੇ ਵਿੱਚ ਸਬੰਧਤ ਥਾਣਾ ਵਿਖੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ। ਜਦੋਂ ਇਸ ਵਾਰੇ ਗਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਭਾ ਹਰਿਆਣਾ ਦੇ ਸੇਵਾਦਾਰਾਂ ਨੂੰ ਜਾਣਕਾਰੀ ਮਿਲੀ ਤਾਂ ਉਹਨਾ ਪਿੰਡ ਰਾਮਪੁਰਾ ਵਿਖੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤਾਂ ਤੋਂ ਇਸ ਵਾਰੇ ਜਾਣਕਾਰੀ ਲਈ। ਇਸ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਅੰਮ੍ਰਿਤਸੰਚਾਰ ਜਥਾ ਪੰਜ ਪਿਆਰੇ ਸਾਹਿਬਾਨਾਂ ਨੇ ਵੀ ਇਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ । ਜਾਣਕਾਰੀ ਅਨੁਸਾਰ ਇਸ ਮੌਕੇ ਪਹੁੰਚੇ ਸਿੱਖ ਆਗੂਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਗੱਲ-ਬਾਤ ਕਰਦਿਆਂ ਅੱਗੇ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਅਤੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨਥਵਾਣ (ਰਤੀਆ) ਵਿਖੇ ਭੇਜ ਦਿੱਤੇ ਗਏ ਹਨ। ਇਸ ਵਾਰੇ ਗੱਲ-ਬਾਤ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਭਾ ਹਰਿਆਣਾ ਦੇ ਆਗੂ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਵੱਲੋਂ ਮੌਕੇ ਦੇ ਹਾਲਾਤ ਦੇਖ ਗਏ ਹਨ ਅਤੇ ਸੰਗਤਾਂ ਅਤੇ ਪ੍ਰਬੰਧਕਾਂ ਨਾਲ ਗੱਲ-ਬਾਤ ਕੀਤੀ ਗਈ ਹੈ । ਉਹਨਾਂ ਕਿਹਾ ਕਿ ਇਹ ਘਟਨਾ ਦਾ ਕਾਰਨ ਸੱਚ-ਖੰਡ ਸਾਹਿਬ ਦੇ ਪਾਵਨ ਅਸਥਾਨ ਤੇ ਲੱਗੇ ਬਿਜਲੀ ਵਾਲੇ ਪੱਖੇ ਤੋਂ ਸ਼ਾਟ-ਸਰਕਿਟ ਜਾਂ ਚਿੰਗਾੜੀ ਪੈਦਾ ਹੋਣਾ ਹੈ। ਉਹਨਾ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਸੁਸ਼ੋਭਿਤ ਸਨ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਸੀ ਅਤੇ 2 ਸਰੂਪ ਸੱਚ-ਖੰਡ ਸਾਹਿਬ ਵਿਖੇ ਸੁਭਾਇਮਾਨ ਸਨ। ਉਹਨਾਂ ਕਿਹਾ ਕਿ ਜੋ 2 ਸਰੂਪ ਸੱਚ-ਖੰਡ ਵਿਖੇ ਸਨ ਉਹ ਅਗਨਿ-ਭੇਟ ਹੋਏ ਹਨ।

print
Share Button
Print Friendly, PDF & Email