ਡਾਕਟਰ ਨੇਕੀ ਅੱਜ ਹੋਣਗੇ ਸੇਵਾਮੁਕਤ

ss1

ਡਾਕਟਰ ਨੇਕੀ ਅੱਜ ਹੋਣਗੇ ਸੇਵਾਮੁਕਤ

ਅੰਮ੍ਰਿਤਸਰ (ਨਿਰਪੱਖ ਆਵਾਜ਼ ਬਿਊਰੋ): ਲਿਮਕਾ ਬੁੱਕ’ ਵਿੱਚ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਦੀ ਨਾਮਵਰ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ‘ਨੇਕੀ’ ਮੈਡੀਕਲ ਪ੍ਰੋਫ਼ੈਸਰ ਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਸਾਹਿਬ 31 ਮਾਰਚ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਨੇ 1981 ਵਿੱਚ ਸਰਕਾਰੀ ਨੌਕਰੀ ਜੁਆਇਨ ਕੀਤੀ ਸੀ ਅਤੇ ਬਹੁਤ ਸਾਰੀਆਂ ਪੁਲਾਘਾਂ ਪੁੱਟੀਆਂ ਅਤੇ ਅੰਮ੍ਰਿਤਸਰ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ। ਉਨ੍ਹਾਂ ਨੇ ਮਨੁੱਖਤਾ ਲਈ 51 ਵਾਰ ਖੂਨ ਦਾਨ ਕੀਤਾ। ਸ਼ਹਿਰ ਵਿੱਚ ਸਿਟੀ ਸਾਇਕਲ ਕਲੱਬ ਦੀ ਸਥਾਪਨਾ ਕਰਕੇ ਲੋਕਾਂ ਨੂੰ ਸਾਈਕਲ ਦੀ ਵਰਤੋਂ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ 37 ਫੈਲੋਸਿ਼ਪ ਪੁਰਸਕਾਰ ਪ੍ਰਾਪਤ ਕੀਤੇ, ਜਿਸ ਕਰਕੇ ਉਨ੍ਹਾਂ ਦਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡ਼ ਵਿੱਚ ਦਰਜ ਹੋਇਆ ਹੈ। ਉਨ੍ਹਾਂ ਦੀਆਂ 430 ਤੋਂ ਵੱਧ ਰਚਨਾਵਾਂ ਡਾਕਟਰੀ ਰਸਾਲਿਆਂ ਵਿੱਚ ਛੱਪ ਚੁੱਕਿਆਂ ਹਨ, ਉਹ 25 ਦੇ ਕਰੀਬ ਡਾਕਟਰੀ ਰਸਾਲਿਆਂ ਦੇ ਸੰਪਾਦਕ ਹਨ। ਉਹ ਕਨੇਡਾ ਅਤੇ ਇੰਗਲੈਂਡ ਦੀ ਯੂਨੀਵਰਸਿਟੀਆਂ ਦੇ ਵਿਜਟਿੰਗ ਪ੍ਰੋਫੈਸਰ ਵੀ ਹਨ, ਉਨ੍ਹਾਂ ਨੂੰ 13 ਤੋਂ ਵੱਧ ਉਰੇਸ਼ਨ ਪੁਰਸਕਾਰ ਮਿਲ ਚੁੱਕੇ ਹਨ। ਡਾਕਟਰ ਨੇਕੀ ਜੀਰੀਐਟਰਿਕ ਸੁਸਾਇਟੀ ਆਫ਼ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਵੀ ਰਹਿ ਚੁੱਕੇ ਹਨ।

ਉਨ੍ਹਾਂ ਨੂੰ ਜੀਰੀਐਟਰਿਕ ਸੁਸਾਇਟੀ ਆਫ਼ ਇੰਡੀਆ ਵਲੋਂ ਲਾਇਫ ਟਾਇਮ ਅਚਿਵਮੈਂਟ ਪੁਰਸਕਾਰ ਵੀ ਮਿਲ ਚੁੱਕਾ ਹੈ ਅਤੇ ਰਾਸ਼ਟਰੀ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਵਲੋਂ ਆਈ ਐਮ ਏ ਬੈਸਟ ਮੈਡੀਕਲ ਟੀਚਰ ਅਵਾਰਡ ਵੀ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਰ, ਤਖ਼ਤ ਸ਼੍ਰੀ ਦਮਦਮਾ ਸਾਹਿਬ ਵਲੋਂ ਸਨਮਾਨ ਤੇ ਜਿ਼ਲ੍ਹਾਂ ਪੱਧਰ ਪੁਰਸਕਾਰ ਅਤੇ ਪੰਜਾਬ ਸਰਕਾਰ ਸਟੇਟ ਅਵਾਰਡ ਵੀ ਮਿਲ ਚੁੱਕੇ ਹਨ। ਉਨ੍ਹਾਂ ਨੇ ਪੀ.ਜੀ.ਆਈ ਚੰਡੀਗੜ੍ਹ ਤੋਂ ਐਂਡੋ਼ਕਰਾਈਨੋਲੋਜੀ ਵਿਸ਼ੇ ਵਿੱਚ ਵੀ ਟਰੇਨਿੰਗ ਵੀ ਪ੍ਰਾਪਤ ਕੀਤੀ ਹੋਈ ਹੈ। ਉਨ੍ਹਾਂ ਨੂੰ ਸੇਵਾ ਭਾਰਤੀ ਅੰਮ੍ਰਿਤਸਰ, ਭਾਈ ਘਨਈਆ ਸੁਸਾਇਟੀ ਅੰਮ੍ਰਿਤਸਰ, ਰੋਟਰੀ ਕਲੱਬ, ਲਾਇਨਜ਼ ਕਲੱਬ ਆਦਿ ਸੁਸਾਇਟੀਆਂ ਵਲੋਂ ਲਿਖ ਕੇ ਸਨਮਾਨਿਤ ਕਰ ਚੁੱਕਿਆਂ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *