ਸੋਸ਼ਲ ਮੀਡੀਆ ‘ਤੇ ਲੱਗੇਗਾ ਚੋਣ ਜ਼ਾਬਤਾ

ss1

ਸੋਸ਼ਲ ਮੀਡੀਆ ‘ਤੇ ਲੱਗੇਗਾ ਚੋਣ ਜ਼ਾਬਤਾ

ਚੋਣ ਕਮਿਸ਼ਨ ਨਾਲ ਸਹਿਯੋਗ ਕਰਨ ਵਾਲੇ ਸੋਸ਼ਲ ਮੀਡੀਆ ਪਲੇਟਫਾਰਸਾਂ ਨੂੰ ਹੁਣ ਚੋਣ ਜ਼ਾਬਤਾ ਦੀ ਪਾਲਣਾ ਕਰਨੀ ਪਵੇਗੀ ਤਾਂ ਕਿ ਚੋਣ ਕਮਿਸ਼ਨ ਦੇ ਡਾਟਾ ਨਾਲ ਕੋਈ ਛੇੜਛਾੜ ਨਾ ਕਰ ਸਕੇ। ਡਾਟਾ ਨਾਲ ਛੇੜਛਾੜ ਕਰਕੇ ਚੋਣਾਂ ‘ਤੇ ਗ਼ਲਤ ਅਸਰ ਪੈ ਸਕਦਾ ਹੈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਕਿ ਕਮਿਸ਼ਨ ਦੇ ਸੋਸ਼ਲ ਮੀਡੀਆ ਯੂਨਿਟ ਦੀ ਮੀਟਿੰਗ ਹੋਈ ਜਿਸ ਵਿੱਚ ਚੋਣ ਜ਼ਾਬਤੇ ਦਾ ਫੈਸਲਾ ਲਿਆ ਗਿਆ।

ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੇ ਚੋਣ ਜ਼ਾਬਤੇ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਨੂੰ ਚੋਣ ਕਮਿਸ਼ਨ ਨਾਲ ਗੱਲਬਾਤ ਕਰਨ ਦਾ ਮੌਕਾ ਨਹੀਂ ਮਿਲੇਗਾ। ਇਹ ਫੈਸਲਾ ਕੈਂਬ੍ਰਿਜ ਵਿਸ਼ਲੇਸ਼ਣ ਮਾਮਲੇ ਤੋਂ ਬਾਅਦ ਲਿਆ ਗਿਆ।

ਮੁੱਖ ਚੋਣ ਕਮਿਸ਼ਨਰ ਓ.ਪੀ. ਰਾਵਤ ਨੇ ਕਿਹਾ ਸੀ ਕਿ ਕੁਝ ਘਟਨਾਵਾਂ ਕਾਰਨ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਸੀ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਤੇ ਸੋਸ਼ਲ ਮੀਡੀਆ ਪਾਰਟਨਰ ਵੀ ਬਣੇ ਰਹਿਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਯੂਨਿਟ ਉਪਭੋਗੀ ਦੀ ਸਹਿਮਤੀ ਬਗੈਰ ਡਾਟਾ ਪ੍ਰਾਪਤ ਕਰਨ ਲਈ ਰਾਜਨੀਤਕ ਦਲ ਦੇ ਐਪ ਮੁੱਦੇ ‘ਤੇ ਗੌਰ ਕੀਤਾ ਜਾਵੇਗਾ। ਕਮਿਸ਼ਨਰ ਨੇ ਕਿਹਾ ਕਿ ਸੋਸ਼ਲ ਮੀਡੀਆ ਇੱਕ ਸਚਾਈ ਹੈ। ਚੋਣਾਂ ਨੂੰ ਨੁਕਸਾਨ ਪਹੁੰਚਣ ਵਾਲਿਆਂ ਲਈ ਹਰ ਸਾਵਧਾਨੀ ਦੇ ਸਾਧਨ ਦੀ ਵਰਤੋਂ ਕੀਤੀ ਜਾ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *