ਸਿੱਖ ਇਤਿਹਾਸ ਸੰਬੰਧੀ ਕਿਤਾਬ ”ਕੈਪਟੀਵੇਟਿੰਗ ਦਿ ਸਿੰਪਲ ਹਾਰਟਡ” ਕੈਲੀਫੋਰਨੀਆ ”ਚ ਹੋਈ ਰਿਲੀਜ਼ 

ss1

ਸਿੱਖ ਇਤਿਹਾਸ ਸੰਬੰਧੀ ਕਿਤਾਬ ”ਕੈਪਟੀਵੇਟਿੰਗ ਦਿ ਸਿੰਪਲ ਹਾਰਟਡ” ਕੈਲੀਫੋਰਨੀਆ ”ਚ ਹੋਈ ਰਿਲੀਜ਼

ਕੈਲੀਫੋਰਨੀਆ 29 ਮਾਰਚ (ਰਾਜ ਗੋਗਨਾ)— ਸਿੱਖ ਇਤਿਹਾਸ ਵਿਚ ਨਵਾਂ ਬਦਲਾਅ ਲਿਆਉਣ ਦੀ ਸਮਰਥਾ ਰੱਖਦੀ ਅਤੇ ਸ: ਭਜਨ ਸਿੰਘ ਭਿੰਡਰ ਅਤੇ ਪੀਟਰਫੈਡਰਿਕ ਦੀ ਲਿਖੀ ਕਿਤਾਬ ‘ਕੈਪਟੀਵੇਟਿੰਗ ਦਿ ਸਿੰਪਲ ਹਾਰਟਡ : ਏ ਸਟਰਗਲ ਫਾਰ ਹਿਊਮਨ ਡਿਗਨਿਟੀ’ (Captivating the Simple-Hearted), ਨੂੰ ਭਾਰੀ ਗਿਣਤੀ ਵਿਚ ਪਹੁੰਚੇ ਲੋਕਾਂ ਵਿਚ ਰਿਲੀਜ਼ ਕੀਤਾ ਗਿਆ। ਇਸ ਭਰਵੇਂ ਇਕੱਠ ਨੂੰ ਵੱਖ-ਵੱਖ ਦੇਸ਼ਾਂ ਵਿਚੋਂ ਪਹੁੰਚੇ ਵਿਦਵਾਨਾਂ ਵਲੋਂ ਸੰਬੋਧਨ ਕੀਤਾ ਗਿਆ, ਜਿਨ੍ਹਾਂ ਵਿਚ ਪ੍ਰੋਫੈਸਰ ਇੰਦਰਾ ਪ੍ਰਸਤ, ਅਮਰੀਕਨ ਆਰਮੀ ਤੋਂ ਰਿਟਾਇਰਡ ਕਰਨਲ ਜੀਬੀ ਸਿੰਘ, ਸੀ.ਐੱਸ.ਯੂ. ਸੈਕਰਾਮੈਂਟੋ ਤੋਂ ਡਾਕਟਰ ਅਮਰੀਕ ਸਿੰਘ, ਯੂਸੀ ਰਿਵਰਸਾਈਡ ਤੋਂ ਪੀ.ਐੱਚ. ਡੀ. ਕਰ ਰਹੇ ਸ: ਤੇਜਪਾਲ ਸਿੰਘ, ਜੇਕਾਰਾ ਮੂਵਮੈਂਟ ਫਾਊਂਡਰ ਸ: ਨੈਨਦੀਪ ਸਿੰਘ ਅਤੇ ਕਈ ਵਿਦਵਾਨਾਂ ਨੇ ਫੋਨ ਅਤੇ ਆਨਲਾਈਨ ਕਿਤਾਬ ਬਾਰੇ ਵਿਚਾਰ ਸਾਂਝੇ ਕੀਤੇ।

print
Share Button
Print Friendly, PDF & Email

Leave a Reply

Your email address will not be published. Required fields are marked *