ਆਮ ਲੋਕਾਂ ਦੇ ਲਈ ਤਾਂ ਨਿੱਤ ਹੀ ਹੁੰਦਾ ਹੈ ਮੂਰਖ ਦਿਵਸ

ss1

ਆਮ ਲੋਕਾਂ ਦੇ ਲਈ ਤਾਂ ਨਿੱਤ ਹੀ ਹੁੰਦਾ ਹੈ ਮੂਰਖ ਦਿਵਸ

ਅਪ੍ਰੈਲ ਫੂਲ ਸਾਰੇ ਵਿਸ਼ਵ ਵਿੱਚ ਇੱਕ ਅਪਰੈਲ ਨੂੰ ਮਨਾਇਆ ਜਾਂਦਾ ਹੈ।ਇਸਨੂੰ ਮੂਰਖ ਦਿਵਸ ਕਿਹਾ ਜਾਂਦਾ ਹੈ।ਇਸ ਦਿਨ ਤੇ ਲੋਕ ਆਪਣੇ ਮਿੱਤਰਾਂ, ਸਕੇ ਸਬੰਧੀਆਂ ਅਤੇ ਜਾਣ ਪਹਿਚਾਣ ਵਾਲੇ ਵਿਅਕਤੀਆਂ ਨੂੰ ਮਜਾਕ ਕਰਦੇ ਹਨ।ਆਮ ਕਰਕੇ ਇਸ ਮੌਕੇ ਮਜ਼ਾਕ ਕਰਨ ਦੇ ਲਈ ਝੂਠ ਦਾ ਸਹਾਰਾ ਲਿਆ ਜਾਂਦਾ ਹੈ।ਕੁੱਝ ਸਮਾਂ ਪ੍ਰੇਸ਼ਾਨ ਕਰਕੇ ਬਾਅਦ ਵਿੱਚ ਸੱਚਾਈ ਦੱਸ ਦਿੱਤੀ ਜਾਂਦੀ ਹੈ।ਇਹ ਦਿਨ ਮਨਾਉਂਣ ਦੇ ਪਿੱਛੇ ਕੋਈ ਇੱਕ ਮੱਤ ਨਹੀਂ ਹੈ।ਇੱਕ ਮੱਤ ਦੇ ਅਨੁਸਾਰ ਇਸਦੀ ਸ਼ੁਰੂਆਤ ਦਾ ਜ਼ਿਕਰ 1392 ਈਸਵੀ ਵਿੱਚ ਜੈਫਰੀ ਚੌਸਰ ਦੀ ਕਿਤਾਬ ਕੈਂੱਟਲ ਬੇਰੀ ਟੇਲਜ਼ ਵਿੱਚ ਦਰਜ਼ ਹੈ।ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਦਿਵਸ ਫਰਾਂਸ ਦੇ ਵਿੱਚ ਸ਼ੁਰੂ ਹੋਇਆ ਸੀ ਜਦੋਂ ਪੋਪ ਨੇ 1582 ਈਸਵੀ ਵਿੱਚ ਸਾਰੇ ਯੂਰਪੀਨ ਦੇਸਾਂ ਨੂੰ ਜੂਲੀਅਨ ਕੈਲੰਡਰ ਨੂੰ ਛੱਡ ਕੇ ਗਰੇਵੋਰੀਅਨ ਕੈਲੰਡਰ ਨੂੰ ਅਪਣਾਉਣ ਦੇ ਲਈ ਕਿਹਾ ਸੀ।ਜੂਲੀਅਨ ਕੈਲੰਡਰ ਦੇ ਮੁਤਾਬਿਕ ਨਵਾਂ ਸਾਲ 1 ਅਪ੍ਰੈਲ ਨੂੰ ਮਨਾਇਆ ਜ਼ਾਂਦਾ ਸੀ ਜਦਕਿ ਗਰੇਵੋਰੀਅਨ ਕੈਲੰਡਰ ਅਨੁਸਾਰ ਨਵਾਂ ਸਾਲ 1 ਜਨਵਰੀ ਨੂੰ ਮਨਾਇਆ ਜਾਣਾ ਸੀ।ਸਾਰੀ ਜਨਤਾ ਨੇ ਇਸਨੂੰ ਸਵੀਕਾਰ ਨਹੀਂ ਕੀਤਾ ਅਤੇ ਕੁੱਝ ਲੋਕਾਂ ਨੂੰ ਇਸ ਸੰਦੇਸ ਦੀ ਜਾਣਕਾਰੀ ਪ੍ਰਾਪਤ ਨਹੀਂ ਹੋਈ।ਅਜਿਹੇ ਲੋਕ ਇੱਕ ਅਪਰੈਲ ਨੂੰ ਹੀ ਨਵਾਂ ਸਾਲ ਮਨਾਉਂਦੇ ਰਹੇ ਤਾਂ ਦੂਜੇ ਲੋਕਾਂ ਨੇ ਇਹਨਾਂ ਦਾ ਖ਼ੂਬ ਮਜ਼ਾਕ ਉਡਇਆ ਸੀ।ਇਸ ਤਰ੍ਹਾਂ ਪੂਰੇ ਯੂਰਪ ਵਿੱਚ ਮੂਰਖ ਦਿਵਸ ਮਨਾਉਂਣਾ ਸ਼ੁਰੂ ਹੋਇਆ ਸੀ।ਕੁੱਝ ਕੁ ਲੋਕ ਇਸਨੂੰ ਗਲਤ ਵੀ ਮੰਨਦੇ ਹਨ ਕਿਉਂਕਿ ਉਹਨਾਂ ਦੇ ਅਨੁਸਾਰ ਇੰਗਲੈਡ ਵਿੱਚ ਗਰੇਵੋਰੀਅਨ ਕੈਲੰਡਰ 1752 ਤੱਕ ਅਪਣਾਇਆ ਨਹੀਂ ਗਿਆ ਸੀ ਪਰ ਮੂਰਖ ਦਿਵਸ ਮਨਾਇਆ ਜਾ ਰਿਹਾ ਸੀ।ਕੁੱਝ ਇਤਿਹਾਸਕਾਰ ਇਸਨੂੰ ਪ੍ਰਾਚੀਨ ਰੋਮ ਵਿੱਚ ਮਨਾਇਆ ਜਾਣ ਵਾਲਾ ਤਿਉਂਹਾਰ ਹਿਲੇਰੀਆ ਦੇ ਨਾਲ ਜ਼ੋੜ ਕੇ ਦੇਖਦੇ ਹਨ ਜਿਸ ਵਿੱਚ ਲੋਕ ਇੱਕ ਦੂਜੇ ਦੇ ਨਾਲ ਮਜ਼ਾਕ ਕਰਦੇ ਸੀ।ਇਸਦੇ ਪਿੱਛੇ ਇੱਕ ਵਿਚਾਰ ਇਹ ਵੀ ਹੈ ਕਿ ਬਸੰਤ ਰੁੱਤ ਦੇ ਸਮੇਂ ਮੌਸਮ ਵਿੱਚ ਹੋਣ ਵਾਲੇ ਬਦਲਾਅ ਕਾਰਨ ਜਨਤਾ ਨੂੰ ਇਹ ਲੱਗਦਾ ਸੀ ਕਿ ਕੁਦਰਤ ਉਹਨਾਂ ਨੂੰ ਬੇਵਕੂਫ ਬਣਾ ਰਹੀ ਹੈ।ਇਸ ਕਰਕੇ ਉਹਨਾਂ ਲੋਕਾਂ ਵੱਲੋਂ ਅਪਰੈਲ ਫੂਲ ਮਨਾਉਂਣਾ ਸੁਰੂ ਕਰ ਦਿੱਤਾ ਗਿਆ ਸੀ।ਸਕਾਟਲੈਡ ਵਿੱਚ ਇਹ ਤਿਉਂਹਾਰ ਦੋ ਦਿਨਾਂ ਤੱਕ ਮਨਾਇਆ ਜਾਂਦਾ ਹੈ ਜਦਕਿ ਆਸਟਰੇਲੀਆ, ਯੂ yਕੇ, ਕੈਨੇਡਾ ਵਿੱਚ ਇਹ ਦੁਪਿਹਰ ਤੱਕ ਹੀ ਮਨਾਉਂਦੇ ਹਨ।
ਜਿੱਥੋਂ ਤੱਕ ਭਾਰਤ ਦੇਸ਼ ਅੰਦਰ ਇਸ ਤਿਉਂਹਾਰ ਨੂੰ ਮਨਾਉਂਣ ਦੀ ਗੱਲ ਹੈ ਤਾਂ ਸਾਇਦ ਲੋਕ ਜਿਆਦਾ ਦਿਲਚਸਪੀ ਦੇ ਨਾਲ ਭਾਗ ਨਹੀਂ ਲੈਦੇ ਹਨ ਪਰ ਸਾਡੇ ਰਾਜਨੀਤਿਕ ਨੇਤਾਵਾਂ ਦੁਆਰਾ ਬਿਨ੍ਹਾਂ ਰੁਕੇ ਸਾਰਾ ਸਾਲ ਹੀ ਲੋਕਾਂ ਦਾ ਅਪਰੈਲ ਫੂਲ ਬਣਾਉਂਣਾ ਜਾਰੀ ਰਹਿੰਦਾ ਹੈ।ਸਭ ਕੁੱਝ ਜਾਣਦੇ ਹੋਏ ਲੋਕਾਂ ਦੇ ਕੋਲ ਬੇਵਕੂਫ਼ ਬਣਨ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਹੈ।ਚੋਣ ਮੈਨੀਫੈਸਟੋ ਤੋਂ ਸੁਰੂ ਹੋ ਕੇ ਸਰਕਾਰ ਦੇ ਪੰਜ ਸਾਲ ਬਣੇ ਰਹਿਣ ਤੱਕ ਇਹ ਮੂਰਖ ਬਣਾਉਂਣ ਦੀ ਕਵਾਇਤ ਚੱਲਦੀ ਰਹਿੰਦੀ ਹੈ।ਇੱਥੇ ਹੀ ਬਸ ਨਹੀਂ ਵਿਰੋਧੀ ਪਾਰਟੀ ਵੀ ਆਪਣੇ ਵੋਟ ਬੈੈਕ ਦੇ ਲਈ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਚਾਲਾਂ ਵਿੱਚ ਫਸਾਉਂਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡਦੀ ਹੈ ਜਦਕਿ ਇਹ ਇੱਕੋ ਹੀ ਥੈਲੀ ਦੇ ਚੱਟੇ ਵੱਟੇ ਹੁੰਦੇ ਹਨ।ਇਹ ਵਿਰੋਧੀ ਪਾਰਟੀ ਦਾ ਵਿਖਾਵਾ ਕਰਨ ਵਾਲੇ ਲੋਕ ਆਪਸ ਵਿੱਚ ਤਾਂ ਇੱਕ ਦੂਜੇ ਦੇ ਰਿਸ਼ਤੇਦਾਰ ਹੁੰਦੇ ਹਨ ਅਤੇ ਵਿਰੋਧੀ ਧਿਰ ਦਾ ਹੁਕਮਰਾਨ ਸਰਕਾਰ ਦੇ ਸਮੇਂ ਕੋਈ ਕੰਮ ਨਹੀਂ ਰੁਕਦਾ ਹੈ।ਪੰਜਾਬ ਦੀ ਵਰਤਮਾਨ ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਬਣਦਾ ਪੂਰਾ ਕਰਜ਼ਾ ਮੁਆਫ ਨਾ ਕਰਨਾ, 5178 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਾ ਕਰਨਾ, ਨੌਜਵਾਨਾਂ ਨੂੰ ਸਮਾਰਟ ਫੋਨ ਦੀ ਸਹੂਲਤ ਨਾ ਦੇਣਾ, ਘਰ ਘਰ ਨੌਕਰੀ ਦੇ ਵਾਅਦੇ ਤੋਂ ਭੱਜਣਾ, ਐੱਸ yਐੱਸ yਏ ਅਧਿਆਪਕਾਂ ਅਤੇ ਦਫ਼ਤਰ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਾ ਕਰਨਾ, ਲੜਕੀਆਂ ਦੀ ਸਗੁਨ ਸਕੀਮ ਲਈ ਫੰਡ ਜਾਰੀ ਨਾ ਹੋਣਾ,ਕੁੜੀਆਂ ਦੀ ਉੱਚ ਪੱਧਰੀ ਸਿੱਖਿਆ ਦੇ ਲਈ ਮੁਫ਼ਤ ਪੜ੍ਹਾਈ ਸੁyਰੂ ਨਾ ਹੋਣਾ, ਬੁਢਾਪਾ ਪੈਨਸ਼ਨ ਲਈ ਫੰਡ, ਨਸ਼ਿਆਂ ਦਾ ਖਾਤਮਾ , ਉਦਯੋਗਿਕ ਖੇਤਰ ਦਾ ਵਿਕਾਸ ਨਾ ਹੋਣਾ, ਕਰਮਚਾਰੀ ਤੇ ਵਿਕਾਸ ਅਤੇ ਪਰਫੈਸ਼ਨਲ ਟੈਕਸ ਲਗਾਉਣਾ, ਡੀ yਏ ਅਤੇ ਤਨਖਾਹ ਕਮਿਸ਼ਨ ਨੂੰ ਠੰਡੇ ਬਸਤੇ ਪਾ ਦੇਣਾ, ਰੇਤੇ ਦੀ ਮਾਈਨਿੰਗ ਆਦਿ ਤੋਂ ਬਿਨਾਂ ਹੋਰ ਬਹੁਤ ਸਾਰੇ ਮੁੱਦੇ ਹਨ ਜਿਹਨਾਂ ਤੋਂ ਸਰਕਾਰ ਭੱਜਦੇ ਹੋਏ ਲੋਕਾਂ ਦਾ ਅਪਰੈਲ ਫੂਲ ਹੀ ਤਾਂ ਬਣਾ ਰਹੀ ਹੈ।ਅਨਪੜ੍ਹ ਵਿਅਕਤੀਆਂ ਦੇ ਲਈ ਤਾਂ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ।ਲੋਕ ਪੰਜ ਸਾਲ ਬਾਅਦ ਆਪਣਾ ਗੁੱਸਾ ਕੱਢਦੇ ਹੋਏ ਸੱਤਾ ਪਰਿਵਰਤਨ ਵੀ ਕਰ ਦਿੰਦੇ ਹਨ ਪਰ ਉਹ ਦੇਖਦੇ ਹਨ ਕਿ ਹੁਣ ਅਪਰੈਲ ਫੂਲ ਬਣਾਉਂਣ ਦਾ ਕੰਮ ਦੂਜੀ ਪਾਰਟੀ ਨੇ ਸਾਂਭ ਲਿਆ ਹੈ।ਸਾਨੂੰ ਇਸ ਤਰਾਂ ਦੇ ਤਿਉਂਹਾਰਾਂ ਤੋਂ ਵੀ ਸੇਧ ਲੈਣ ਦੀ ਲੋੜ ਹੈ ਕਿ ਅਸੀਂ ਥੋੜ੍ਹੇ ਸਮੇਂ ਦੇ ਲਈ ਤਾਂ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹਾਂ ਪਰ ਲੰਮੇ ਸਮੇਂ ਦੇ ਲਈ ਔਖਾ ਹੈ।ਇਸ ਤਰ੍ਹਾਂ ਦੇ ਤਿਉਂਹਾਰ ਸਾਨੂੰ ਇੱਕ ਦੂਜੇ ਦੇ ਹੋਰ ਨੇੜੇ ਲੈ ਜਾਂਦੇ ਹਨ ਅਤੇ ਜੀਵਨ ਦੇ ਅੰਦਰ ਪਿਆਰ ਦਾ ਅਹਿਸਾਸ ਕਰਵਾਉਂਦੇ ਹਨ।ਇੱਥੇ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਸਾਡੇ ਮਜ਼ਾਕ ਕਰਨ ਦੇ ਨਾਲ ਕਿਸੇ ਨੂੰ ਦੁੱਖ/ਠੇਸ ਨਹੀਂ ਪਹੁੰਚਣੀ ਚਾਹੀਦੀ ਹੈ।

ਚਮਨਦੀਪ ਸ਼ਰਮਾ
298 ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ , ਪਟਿਆਲਾ।
95010 33005

print
Share Button
Print Friendly, PDF & Email

Leave a Reply

Your email address will not be published. Required fields are marked *