” ਪਿੰਡ ਬੌਂਦਲੀ ਵਿਖੇ ਟੂਰਨਾਮੈਂਟ 2 ਅਪ੍ਰੈਲ ਨੂੰ “

ss1

” ਪਿੰਡ ਬੌਂਦਲੀ ਵਿਖੇ ਟੂਰਨਾਮੈਂਟ 2 ਅਪ੍ਰੈਲ ਨੂੰ “

ਮੰਡੀ ਗੋਬਿੰਦਗੜ੍ਹ 28 ਮਾਰਚ 2018 ” ਮੀਤ ਬੌਂਦਲੀ ” ਪਿੰਡ ਬੌਂਦਲੀ ਵਿਖੇ ਨੌਜਵਾਨ ਸਭਾ ਅਤੇ ਗ੍ਰਾਮ ਪੰਚਾਇਤ ਬੌਂਦਲੀ ਅਤੇ ਸਮੂਹ ਇਲਾਕਾ ਨਿਵਾਸੀਆਂ ਅਤੇ  NRI ਵੀਰਾਂ ਦੇ ਸਹਿਯੋਗ ਨਾਲ ਦੂਜਾ ਇਕ ਰੋਜਾ ਕਬੱਡੀ ਟੂਰਨਾਮੈਂਟ 2 ਅਪ੍ਰੈਲ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਦੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ ।

                  ਇਸ ਮੇਲੇ ਦੀ ਜਾਣਕਾਰੀ ਦਿੰਦੀਆਂ  ਦਰਸ਼ਨ ਸਿੰਘ ਸਿੱਧੂ, ਸੰਤੋਖ ਸਿੰਘ ਬੌਂਦਲੀ,  ਪ੍ਰੀਤਮ ਸਿੰਘ ਘੋਲਾਂ , ਅਤੇ ਰਾਜਾ  ਬੌਂਦਲੀ ਨੇ ਦੱਸਿਆ ਇਸ ਖੇਡ ਮੇਲੇ ਦੋਰਾਨ ਵਜਨੀ ਕਬੱਡੀ 45 ਕਿਲੋ,  55 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ ਨੂੰ ਦਿਲ ਖਿਚਵੇਂ ਇਨਾਮ ਦਿੱਤੇ ਜਾਣਗੇ । ਜਿਸ 45 ਕਿਲੋ ਦੀ ਜੇਤੂ ਟੀਮ ਨੂੰ 5100 ਰੁਪਏ, ਅਤੇ ਦੂਜੇ ਨੰਬਰ ਵਾਲੀ ਟੀਮ ਨੂੰ 4100 ਰੁਪਏ ਦਿੱਤੇ ਜਾਣਗੇ । ਅਤੇ 55 ਕਿਲੋ ਦੀ ਜੇਤੂ ਟੀਮ ਨੂੰ  6100 ਰੁਪਏ ਅਤੇ ਦੂਜੇ ਨੰਬਰ ਵਾਲੀ ਟੀਮ ਨੂੰ 5100 ਰੁਪਏ ਦਿੱਤੇ ਜਾਣਗੇ,  ਇਨਾਮਾਂ ਦੀ ਵੰਡ ਇਲਾਕੇ ਦੀਆਂ ਰਾਜਨੀਤਕ ਸ਼ਖਸੀਅਤਾਂ ਅਤੇ ਧਾਰਮਿਕ ਜੱਥੇਬੰਦੀਆਂ ਦੇ ਆਗੂ ਕਰਨਗੇ । ਬੱਚਿਆਂ ਨੂੰ ਨਸ਼ੇ ਤੋਂ ਦੂਰ ਅਤੇ ਮੁਕਤ ਹੋਣ ਦੀ ਪ੍ਰੇਰਣਾ ਵੀ ਦੇਣਗੇ ।
” ਗੋਲ ਜਿਹਾ ਦਾਈਰਾ ਵਿੱਚ ਅੰਧੋ ਦੇ ਦਿਸਦੇ “
” ਚੜ੍ਹ ਜਾਂਦਾ ਚਾਅ ਖਿਡਾਰੀ ਮੈਦਾਨ ਵਿੱਚ ਦਿਸਦੇ “
“ਜਾਈਏ ਉਹਦੇ ਵਾਰੇ ਜੀਹਨੇ ਇਹ ਕਾਢ ਕੱਢੀ ਯਾਰੋ”
“2 ਅਪ੍ਰੈਲ ਨੂੰ ਬੌਂਦਲੀ ਕਬੱਡੀ ਖੇਡੋ ਆਜੋ ਮੇਰੇ ਯਾਰੋ “
” ਅੱਜ ਪਿੰਡ ਬੌਂਦਲੀ ਕਬੱਡੀ ਖੇਡੋ ਆਜੋ ਮੇਰੇ ਯਾਰੋ “
” ਹਾਕਮ ਸਿੰਘ ਮੀਤ ਬੌਂਦਲੀ “
print
Share Button
Print Friendly, PDF & Email