ਜੇ ਉਨ੍ਹਾਂ ਦੇ ਸ਼ਰੀਕ ਬਾਜ਼ ਨਾ ਆਏ ਤਾਂ ਉਹ ਲੰਕਾ ਢਾਹ ਦੇਣਗੇ: ਮਨਪ੍ਰੀਤ ਬਾਦਲ

ss1

ਜੇ ਉਨ੍ਹਾਂ ਦੇ ਸ਼ਰੀਕ ਬਾਜ਼ ਨਾ ਆਏ ਤਾਂ ਉਹ ਲੰਕਾ ਢਾਹ ਦੇਣਗੇ: ਮਨਪ੍ਰੀਤ ਬਾਦਲ

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਸ਼ਰੀਕ ਸੁਖਬੀਰ ਬਾਦਲ ਦੇ ਮਿਹਣਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਬਹੂਤ ਸਾਰੇ ਸਬੂਤ ਹਨ ਜੋ ਲੋੜ ਪੈਣ ‘ਤੇ ਜੱਗ-ਜਾਹਿਰ ਕਰ ਦੇਣਗੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਕਹਾਵਤ ਹੈ ਕਿ ‘ਘਰ ਦਾ ਭੇਤੀ ਲੰਕਾ ਢਾਹੇ’, ਤੇ ਜੇ ਉਨ੍ਹਾਂ ਦੇ ਸ਼ਰੀਕ ਬਾਜ਼ ਨਾ ਆਏ ਤਾਂ ਉਹ ਲੰਕਾ ਢਾਹ ਦੇਣਗੇ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਸ਼ਰੀਕ ਉਸ ਨੂੰ ਵਿੱਤ ਮੰਤਰੀ ਬਣਿਆ ਵੇਖ ਨਹੀਂ ਸਕਦੇ। ਇਸ ਲਈ ਨਿੱਜੀ ਹਮਲੇ ਕਰ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਮਨਪ੍ਰੀਤ ਬਾਦਲ ਨੇ ਬਿਕਰਮ ਮਜੀਠੀਆ ਨੂੰ ਵੰਗਾਰਦਿਆਂ ਕਿਹਾ ਕਿ ਜੇ ਮਰਦ ਦਾ ਬੱਚਾ ਹੈ ਤਾਂ ਉਨ੍ਹਾਂ ਦੀ ਗੱਲ਼ ਸੁਣ ਕੇ ਜਾਏ।

ਦਰਅਸਲ ਮੰਗਲਵਾਰ ਨੂੰ ਬਜਟ ‘ਤੇ ਬਹਿਸ ਦੌਰਾਨ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਨਰਮ ਸੁਰ ਰੱਖੀ ਪਰ ਮਨਪ੍ਰੀਤ ਬਾਦਲ ਉੱਤੇ ਸਿਆਸੀ ਤੇ ਨਿੱਜੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਨੇ ਤਾਂ ਪਿਛਲੀ ਬਾਦਲ ਸਰਕਾਰ ਦੇ ਕਈ ਕੰਮਾਂ ਦੀ ਸਰਾਹਨਾ ਕੀਤੀ ਹੈ ਪਰ ਵਿੱਤ ਮੰਤਰੀ ਦਾ ਨਾਂਹ-ਪੱਖੀ ਰਵੱਈਆ ਪੰਜਾਬ ਦੇ ਵਿਕਾਸ ਦੇ ਰਾਹ ਵਿੱਚ ਰੋੜਾ ਹੈ। ਹਰ ਮੌਕੇ ਵਿੱਤੀ ਸੰਕਟ ਦਾ ਰੋਣਾ ਰੋਣ ਦਾ ਮਤਲਬ ਹੀ ਨਾਂਹ-ਪੱਖੀ ਮਾਨਸਿਕਤਾ ਹੈ। ਅਜਿਹੀ ਮਾਨਸਿਕਤਾ ਨਾਲ ਕੋਈ ਵੀ ਕੰਪਨੀ ਨਿਵੇਸ਼ ਨਹੀਂ ਕਰੇਗੀ।

ਇਸ ਮਗਰੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਹਿਸ ਦਾ ਜਵਾਬ ਬੁੱਧਵਾਰ ਨੂੰ ਦੇਣ ਦੀ ਪੇਸ਼ਕਸ਼ ਕੀਤੀ। ਅੱਜ ਮਨਪ੍ਰੀਤ ਬਾਦਲ ਪੂਰੀ ਤਿਆਰੀ ਨਾਲ ਆਏ ਪਰ ਸੁਖਬੀਰ ਬਾਦਲ ਵਿਧਾਨ ਸਭਾ ਵਿੱਚ ਨਹੀਂ ਆਏ। ਉਂਝ ਮਨਪ੍ਰੀਤ ਨੇ ਆਪਣੇ ਸ਼ਰੀਕਾਂ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ।

print
Share Button
Print Friendly, PDF & Email

Leave a Reply

Your email address will not be published. Required fields are marked *