FB ਡਾਟਾ ‘ਤੇ ਹੋਵੇਗਾ ਯੂਜ਼ਰ ਦਾ ਕੰਟਰੋਲ, ਪ੍ਰਾਈਵੇਸੀ ਸੈਟਿੰਗਸ ‘ਚ ਵੱਡੇ ਬਦਲਾਅ

ss1

FB ਡਾਟਾ ‘ਤੇ ਹੋਵੇਗਾ ਯੂਜ਼ਰ ਦਾ ਕੰਟਰੋਲ, ਪ੍ਰਾਈਵੇਸੀ ਸੈਟਿੰਗਸ ‘ਚ ਵੱਡੇ ਬਦਲਾਅ

ਕ੍ਰੈਂਬ੍ਰਿਜ ਐਨਲਿਟਿਕਾ ਡਾਟਾ ਲੀਕ ਦਾ ਮਮਲਾ ਕਾਫੀ ਵੱਡਾ ਹੋ ਚੁੱਕਾ ਹੈ ਅਤੇ ਹੁਣ ਫੇਸਬੁੱਕ ਦੀਆਂ ਪ੍ਰਾਈਵੇਸੀ ਅਤੇ ਸਕਿਓਰਿਟੀ ਨਾਲ ਜੁੜੀਆਂ ਕਈ ਖਾਮੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਰਿਪੋਰਟ ਆਉਣ ਦੇ ਕੁਝ ਹੀ ਦਿਨਾਂ ‘ਚ ਮਾਰਕ ਜ਼ੁਕਰਬਰਗ ਨੇ ਫੇਸਬੁੱਕ ‘ਚ ਵੱਡੇ ਬਦਲਾਅ ਕਰਨ ਦੀ ਗੱਲ ਕੀਤੀ ਹੈ ਜੋ ਹੁਣ ਕਰ ਦਿੱਤੇ ਗਏ ਹਨ।
ਫੇਸਬੁੱਕ ਨੇ ਮੋਬਾਇਲ ਐਪ ਅਤੇ ਪ੍ਰਾਈਵੇਸੀ ਸੈਟਿੰਗਸ ‘ਚ ਵੱਡੇ ਬਦਲਾਅ ਕੀਤੇ ਹਨ। ਕੰਪਨੀ ਮੁਤਾਬਕ ਯੂਜ਼ਰਸ ਨੂੰ ਪ੍ਰਾਈਵੇਸੀ ਸੈਟਿੰਗਸ ਅਤੇ ਦੂਜੀਆਂ ਜ਼ਰੂਰੀ ਜਾਣਕਾਰੀਆਂ ਲੱਭਣ ‘ਚ ਮੁਸ਼ਕਿਲ ਹੋ ਰਹੀ ਹੈ ਇਸ ਲਈ ਸਾਨੂੰ ਲੋਕਾਂ ਨੂੰ ਜਾਣਕਾਰੀ ਦੇਣੀ ਪਵੇਗੀ। ਕੰਪਨੀ ਨੇ ਕਿਹਾ ਹੈ ਕਿ ਪਿਛਲੇ ਹਫਤੇ ਮਾਰਕ ਜ਼ੁਕਰਬਰਗ ਦੇ ਬਿਆਨ ਤੋਂ ਬਾਅਦ ਅਸੀਂ ਆਉਣ ਵਾਲੇ ਹਫਤੇ ‘ਚ ਲਕਾਂ ਦੇ ਹੱਥ ‘ਚ ਜ਼ਿਆਦਾ ਪ੍ਰਾਈਵੇਸੀ ਕੰਟਰੋਲ ਦੇਣ ਦੀ ਤਿਆਰੀ ਕਰ ਰਹੇ ਹਾਂ। ਕੰਪਨੀ ਨੇ ਨਵੇਂ ਅਪਡੇਟ ਜਾਰੀ ਕੀਤੇ ਹਨ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ‘ਤੇਂ ਪਹਿਲਾਂ ਤੋਂ ਹੀ ਕੰਮ ਕੀਤਾ ਜਾ ਰਿਹਾ ਹੈ। ਪਰ ਫੇਸਬੁੱਕ ਨੇ ਇਹ ਮੰਨਿਆ ਹੈ ਕਿ ਹਾਲ ਹੀ ‘ਚ ਹੋਏ ਡਾਟਾ ਬ੍ਰੀਚ ਮਾਮਲੇ ਤੋਂ ਬਾੱਦ ਹੁਣ ਇਹ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *