ਸੰਵਿਧਾਨ ਨਾਲ ਛੇੜਛਾੜ ,ਐਸ ਸੀ ਐਸ ਟੀ ਐਕਟ ਨੂੰ ਕਮਜੋਰ ਕਰਨ ਵਿਰੁੱਧ ਬਸਪਾ ੩੦ ਮਾਰਚ ਨੂੰ ਕਰੇਗੀ ਰੋਸ਼ ਪ੍ਰਦਰਸ਼ਨ-ਬੰਗਾ,ਠੇਕੇਦਾਰ ਭਗਵਾਨ,ਅਹੀਰ

ss1

ਸੰਵਿਧਾਨ ਨਾਲ ਛੇੜਛਾੜ ,ਐਸ ਸੀ ਐਸ ਟੀ ਐਕਟ ਨੂੰ ਕਮਜੋਰ ਕਰਨ ਵਿਰੁੱਧ ਬਸਪਾ ੩੦ ਮਾਰਚ ਨੂੰ ਕਰੇਗੀ ਰੋਸ਼ ਪ੍ਰਦਰਸ਼ਨ-ਬੰਗਾ,ਠੇਕੇਦਾਰ ਭਗਵਾਨ,ਅਹੀਰ

ਹੁਸਿਆਰਪੁਰ 28 ਮਾਰਚ (ਤਰਸੇਮ ਦੀਵਾਨਾ)-ਆਰ.ਐਸ.ਐਸ.ਤੇ ਭਾਜਪਾ ਵਲੋਂ ਭਾਰਤੀ ਸੰਵਿਧਾਨ ਨਾਲ ਛੇੜਛਾੜ, ਐਸ ਸੀ ਐਸ ਟੀ ਐਕਟ ਨੂੰ ਕਮਜੋਰ ਕਰਨ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਵਲੋਂ ੩੦ ਮਾਰਚ ਨੂੰ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਦਿੱਤੇ ਜਾਣਗੇ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜੋਨ ਇੰਚਾਰਜ ਦੋਆਬਾ ਪ੍ਰਵੀਨ ਬੰਗਾ,ਜੋਨ ਇੰਚਾਰਜ ਜਲੰਧਰ ਠੇਕੇਦਾਰ ਭਗਵਾਨ ਦਾਸ ਸਿੱਧੂ,ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਨੇ ਕਿਹਾ ਕਿ ਡਾ.ਮੇਘ ਰਾਜ ਸਾਬਕਾ ਐਮ ਐਲ ਸੀ ਇੰਚਾਰਜ ਪੰਜਾਬ,ਹਰਿਆਣਾ,ਚੰਡੀਗੜ ਅਤੇ ਸ੍ਰੀ ਐਮ ਐਲ ਸੀ ਤੋਮਰ ਸਾਬਕਾ ਐਮ ਅੇਲ ਸੀ ਇੰਚਾਰਜ ਪੰਜਾਬ,ਹਿਮਾਚਲ,ਚੰਡੀਗੜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦੇ ਪ੍ਰਧਾਨ ਰਸ਼ਪਾਲ ਰਾਜੂ ਦੀ ਅਗਵਾਈ ਹੇਠ ਪੰਜਾਬ ਪੱਧਰ ਤੇ ਰੋਸ਼ ਪ੍ਰਧਰਸ਼ਨ ਕੀਤੇ ਜਾਣਗੇ। ਆਰ ਐਸ ਐਸ ਤੇ ਭਾਜਪਾ ਵਲੋਂ ਡੂੰਘੀ ਸ਼ਾਜਿਸ਼ ਤਹਿਤ ਸੰਵਿਧਾਨਿਕ ਢਾਂਚੇ ਨੂੰ ਕਮਜੋਰ ਕਰਨ ਦੇ ਮਨਸੂਬਿਆਂ ਨਾਲ ਐਸ ਸੀ ਅੇਸ ਟੀ ਅੇਕਟ ਨਾਲ ਛੇੜਛਾੜ ਕਰਨ ਤੇ ਪ੍ਰਭਾਵਹੀਣ ਕਰਨ ਵਾਲੀਆਂ ਲੋਕ ਮਾਰੂ ਨੀਤੀਆਂ ਵਿਰੁੱਧ ੩੦ ਮਾਰਚ ਨੂੰ ਸਵੇਰੇ ੧੦ ਵਜੇ ਜੇਲ ਚੌਂਕ ਹੁਸਿਆਰਪੁਰ ਵਿਖੇ ਜਿਲਾ ਪੱਧਰੀ ਧਰਨਾ ਤੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਰੋਸ਼ ਮਾਰਚ ਕਰਕੇ ਡਿਪਟੀ ਕਨਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ। ਇਸ ਸਮੇਂ ਜਿਲਾ ਇੰਚਾਰਜ ਦਲਜੀਤ ਰਾਏ,ਉਂਕਾਰ ਸਿੰਘ ਝੰਮਟ, ਨਛੱਤਰ ਸਿੰਘ ਠੱਕਰਵਾਲ,ਜਗਮੋਹਣ ਸੱਜਣਾਂ,ਸਰਪੰਚ ਸੁਰਜੀਤ ਸਿੰਘ ਬਡੇਸਰੋਂ,ਸਰਪੰਚ ਸੁਖਦੇਵ ਸਿੰਘ ਬਿੱਟਾ,ਮਨਿੰਦਰ ਸਿੰਘ ਸ਼ੇਰਪੁਰੀ,ਬੂਟਾ ਰਾਮ ਮਕੇਰੀਆਂ,ਡਾ.ਗੁਰਨਾਮ ਸਿੰਘ,ਪਨੂੰ ਲਾਲ,ਦਲਵਿੰਦਰ ਬੋਦਲ (ਸਾਰੇ ਜਿਲਾ ਇੰਚਾਰਜ) ਡਾ.ਰਤਨ ਚੰਦ ਪ੍ਰਧਾਨ ਵਿਧਾਨ ਸਭਾ, ਹਰਜੀਤ ਲਾਡੀ ਸ਼ਹਿਰੀ ਪ੍ਰਧਾਨ,ਅਮਰਜੀਤ ਭੱਟੀ, ਵੀ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *