ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਸ਼ਹਾਦਤ ਦੀ ਜਾਂਚ ਲਈ ਵਿਦੇਸ਼ੀ ਸਿੱਖਾਂ ਤੇ ਅਧਾਰਤ ਜਾਂਚ ਕਮੀਸ਼ਨ ਸ਼ਲਾਘਾਯੋਗ ਫੈਸਲਾ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

ss1

ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਸ਼ਹਾਦਤ ਦੀ ਜਾਂਚ ਲਈ ਵਿਦੇਸ਼ੀ ਸਿੱਖਾਂ ਤੇ ਅਧਾਰਤ ਜਾਂਚ ਕਮੀਸ਼ਨ ਸ਼ਲਾਘਾਯੋਗ ਫੈਸਲਾ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

ਯੂ. ਕੇ. ਲੰਡਨ, 27 ਮਾਰਚ (ਨਿਰਪੱਖ ਆਵਾਜ਼ ਬਿਊਰੋ): ਭਾਈ ਗੁਰਬਖਸ਼ ਸਿੰਘ ਖ਼ਾਲਸਾ ਨੇ 20 ਮਾਰਚ ਵਾਲੇ ਦਿਨ ਪਿੰਡ ਠਸਕਾ ਅਲੀ ਜਿਲ੍ਹਾ ਕੁਰੂਕਸ਼ੇਤਰ ਹਰਿਆਣਾ ਵਿਖੇ ਇੰਡੀਆਂ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬਣਦੀਆਂ ਸਜਾਵਾਂ ਪੂ੍ਰਰੀਆਂ ਕਰ ਲੈਣ ਤੋਂ ਬਾਦ ਵੀ ਕਈ ਕਈ ਸਾਲਾਂ ਤੋਂ ਅਜੇ ਵੀ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੇ ਮਿਸ਼ਨ ਨੂੰ ਲੈ ਕੇ ਸ਼ਹਾਦਤ ਦਿੱਤੀ ਹੈ।ਉਨ੍ਹਾਂ ਨੇ ਕਿਹੜੇ ਹਲਾਤਾਂ ਵਿੱਚ ਇਹ ਕਦਮ ੳਠਾਇਆ ਅਤੇ ੳਸ ਪਿੱਛੇ ਕਿਹੜੇ ਅਫਸਰ ਜਾਂ ਪ੍ਰਸ਼ਾਸਨ ਜਿੰਮੇਵਾਰ ਹਨ, ਇਸਦੀ ਨਿਰਪੱਖਤਾ ਨਾਲ ਜਾਂਚ ਹੋਣੀ ਜਰੂਰੀ ਹੈ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਜੀ ਨੇ ਇਸ ਨੂੰ ਮੁੱਖ ਰੱਖ ਕੇ ਪਾਰਟੀ ਦੇ ਵਿਦੇਸ਼ਾਂ ਵਿੱਚਲੇ ਆਗੂਆਂ ਤੇ ਅਧਾਰਿਤ ਜਾਂਚ ਕਮੀਸ਼ਨ ਵੱਲੋਂ ਪੰਜਾਬ ਵਿੱਚ ਆ ਕੇ ਪੰਜਾਬ ਆ ਕੇ ਅਗਲੇਰੀ ਕਾਰਵਾਈ ਕਰਕੇ ਇਸ ਹੋਈ ਸ਼ਹਾਦਤ ਦੇ ਅਸਲ ਕਾਰਨ ਸਾਹਮਣੇ ਲਿਆ ਕੇ ਦੋਸ਼ੀ ਧਿਰਾਂ ਨੂੰ ਕਨੂੰਨ ਅਨੁਸਾਰ ਬਣਦੀ ਸਜ਼ਾ ਦਿਵਾਉਣ ਅਤੇ ਸਿੱਖ ਕੌਮ ਉੱਤੇ ਹੋ ਰਹੇ ਹਕੂਮਤੀ ਜਬਰ ਜੁਲਮ ਅਤੇ ਬੇਇਨਸਾਫੀਆਂ ਨੂੰ ਲੈ ਕੇ ਕੌੰਾਂਤਰੀ ਪੱਧਰ ਤੇ ਸਿੱਖ ਕੌਮ ਦੇ ਹੱਕ ਵਿੱਚ ਮਜਬੂਤ ਰਾਏ ਪੈਦਾ ਕਰਨ ਦੀ ਲਾਈ ਗਈ ਜਿੰਮੇਵਾਰੀ ਦਾ ਸਾਡੀ ਸਮੁੱਚੀ ਪਾਰਟੀ ਸਵਾਗਤ ਕਰਦੀ ਹੈ।ਮੁੱਖ ਸੇਵਾਦਾਰ ਸਰਬਜੀਤ ਸਿੰਘ, ਸਕੱਤਰ ਜਨਰਲ ਸੂਬਾ ਸਿੰਘ ਲਿੱਤਰਾਂ, ਜਨਰਲ ਸਕੱਤਰ ਕੁਲਵੰਤ ਸਿੰਘ ਮੁਠੱਡਾ, ਆਰਗੇਨਾਈਜਰ ਮਨਜੀਤ ਸਿੰਘ ਸਮਰਾ, ਪ੍ਰਧਾਨ ਯੂਥ ਵਿੰਗ ਸਤਿੰਦਰ ਸਿੰਘ ਮੰਗੂਵਾਲ, ਸੀ: ਮੀ: ਪ੍ਰਧਾਨ ਅਵਤਾਰ ਸਿੰਘ ਖੰਡਾ, ਮੀ:ਪ੍ਰਧਾਨ ਜਸਵੰਤ ਸਿੰਘ ਮਾਂਗਟ, ਜੁਥਾਇੰਟ ਜਨਰਲ ਸਕੱਤਰ ਗੁਰਿੰਦਰ ਸਿੰਘ ਗੁਰੀ, ਅਜੈਪਾਲ ਸਿੰਘ ਨਾਗੋਕੇ ਅਤੇ ਸਮੁਚੀ ਪਾਰਟੀ ਵੱਲੋਂ ਬਿਆਨ ਜਾਰੀ ਕਰਦੇ ਹੋਏ ਮੀਡੀਆ ਇੰਚਾਰਜ ਜਗਤਾਰ ਸਿੰਘ ਵਿਰਕ ਅਤੇ ਔਨਲਾਈਨ ਐਡਮਿਨ: ਬਿਅੰਤ ਸਿੰਘ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਸ ਜਾਂਚ ਕਮੀਸ਼ਨ ਨੂੰ ਜਲਦੀ ਤੋਂ ਜਲਦੀ ਪੁੱਜ ਕੇ ਕਾਰਵਾਈ ਅਰੰਭ ਕਰ ਦੇਣੀ ਚਾਹੀਦੀ ਹੈ ਕਿਉਕਿ ਪੁਲੀਸ ਤੇ ਪ੍ਰਸ਼ਾਸਨ ਹਮੇਸ਼ਾ ਦੀ ਤਰ੍ਹਾਂ ਮੌਕੇ ਦੇ ਗਵਾਹਾਂ ਨੂੰ ਗ੍ਰਿਫਤਾਰ ਕਰ ਰਿਹਾ ਹੈ ਡਰਾ ਧਮਕਾ ਰਿਹਾ ਹੈ, ਇਸਦੇ ਚਲਦੇ ਹਮੇਸ਼ਾ ਸਬੂਤਾਂ ਦੇ ਖੁਰਦ ਬੁਰਦ ਹੋ ਜਾਣ ਦਾ ਖਦਸ਼ਾ ਹੋ ਜਾਂਦਾ ਹੈ। ਸ਼ਹਾਦਤ ਵਾਲੇ ਦਿਨ ਤੋਂ ਲੈ ਕੇ ਸੰਸਕਾਰ ਹੋਣ ਤੱਕ ਜਿਵੇਂ ਰਾਹਾਂ ਵਿੱਚ ਸਿੱਖ ਆਗੂਆਂ, ਸੰਗਤਾਂ ਅਤੇ ਮੀਡੀਆ ਨੂੰ ਰੋਕਣ ਤੰਗ ਪਰੇਸ਼ਾਨ ਕਰਨ ਅਤੇ ਜ਼ਲੀਲ ਕਰਨ ਦੀਆਂ ਖਬਰਾਂ ਆਈਆਂ ਇਸ ਨਾਲ ਇਹ ਡਰ ਹੋਰ ਵੀ ਗਹਿਰਾ ਹੋ ਜਾਂਦਾ ਹੈ।ਸਾਨੂੰ ਪੂਰੀ ੳਮੀਦ ਹੈ ਕਿ ਇਨ੍ਹਾਂ ਗੱਲ੍ਹਾਂ ਨੂੰ ਮੁੱਖ ਰੱਖਦੇ ਹੋਏ ਜਾਂਚ ਕਮੀਸ਼ਨ ਆਪਣੀ ਕਾਰਵਾਈ ਤੁਰੰਤ ਅਰੰਭ ਕਰ ਦੇਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *