ਢੱਡਰੀਆਂ ਟਕਸਾਲ ਵਿਵਾਦ ਤੇ ਬੋਲੇ ਗਜਿੰਦਰ ਸਿੰਘ

ss1

ਢੱਡਰੀਆਂ ਟਕਸਾਲ ਵਿਵਾਦ ਤੇ ਬੋਲੇ ਗਜਿੰਦਰ ਸਿੰਘ
ਅਸੀਂ ਕੌਮ ਲਈ ਲੜ੍ਹ ਹੀ ਨਹੀਂ ਰਹੇ , ਲੜਾਈ ਤਾਂ ਕੌਮ ਦੇ ਨਾਮ ਤੇ ਆਪਣੀ ਆਪਣੀ ਲੜ੍ਹ ਰਹੇ ਹਾਂ- ਗਜਿੰਦਰ ਸਿੰਘ ਦਲ ਖਾਲਸਾ

ਰਾਮਪੁਰਾ ਫੂਲ 26 ਮਾਰਚ ( ਦਲਜੀਤ ਸਿੰਘ ਸਿਧਾਣਾ ) ਕਿਸੇ ਸਮੇਂ ਭਾਰਤ ਦੀ ਸਿਆਸਤ ਚ ਭੁਚਾਲ ਲਿਆ ਦੇਣ ਵਾਲੇ ਕੌਮੀ ਕਾਰਜ ਕਰਨ ਵਾਲੇ ਸਿੱਖ ਜਲਾਵਤਨੀ ਜਰਨੈਲ ਭਾਈ ਗਜਿੰਦਰ ਸਿੰਘ ਦਲ ਖਾਲਸਾ ਨੇ ਸੋਸਲ ਮੀਡੀਆ ਰਾਹੀ ਪੰਥ ਚ ਪੈ ਰਹੀਆਂ ਵੰਡੀਆਂ ਤੇ ਦੁੱਖ ਜਾਹਰ ਕਰਦਿਆਂ ਆਪਣੇ ਜਜਬਾਤਾ ਨੂੰ ਅੱਖਰੀ ਅਕਾਰ ਦਿੱਤਾ ਹੈ । ਜਿਸ ਨੂੰ ਪਹਿਰੇਦਾਰ ਵੱਲੋ ਸੰਗਤ ਦੇ ਰੂਬਰੂ ਕੀਤਾ ਜਾ ਰਿਹਾ ਹੈ।
ਮੈਂ ਬੀਤੇ ਕੁੱਝ ਦਿਨਾ ਤੋ ਖਬਰਾਂ ਨਹੀਂ ਪੜ੍ਹੀਆਂ ਦਿੱਲ ਹੀ ਨਹੀਂ ਸੀ ਕਰਦਾ । ਮੈਨੂੰ ਪਤਾ ਹੈ ਕਿ ਮੇਰੇ ਖਬਰਾਂ ਨਾ ਪੜ੍ਹਨ ਕਾਰਨ ਖਬਰਾਂ ਬਣਨੀਆਂ ਬੰਦ ਨਹੀਂ ਸੀ ਹੋ ਜਾਣੀਆਂ । ਸਰਕਾਰੀ ਖਬਰਾਂ ਹੋਣ ਜਾਂ ਸਰਕਾਰ ਵਿਰੋਧੀ, ਝੂਠ ਤੇ ਡਰਾਮੇ ਬਾਜ਼ੀ ਬਿਨ੍ਹਾਂ ਕੁੱਝ ਪੜ੍ਹਨ ਸੁਣਨ ਨੂੰ ਮਿੱਲਦਾ ਹੀ ਨਹੀਂ । ਸਾਡੇ ਨਾਮੀ ਲੀਡਰ ਵੀ ਇੱਕ ਦੂਜੇ ਦੇ ਖਿਲਾਫ ਇੰਨੀ ਭੱਦੀ ਸ਼ਬਦਾਵਲੀ ਵਰਤਦੇ ਹਨ ਕਿ ਗਲੀ ਦੇ ਬੱਚਿਆਂ ਤੋਂ ਵੀ ਕਈ ਵਾਰੀ ਛੋਟੇ ਲੱਗਦੇ ਹਨ । ਇਹ ਗੱਲ ਕਿਸੇ ਇੱਕ ਲਈ ਨਹੀਂ ਹੈ, ਸੁਖਬੀਰ ਬਾਦਲ, ਸਿੱਧੂ, ਤੋਂ ਸ਼ੁਰੂ ਹੋ ਕੇ ਯੋਗੀ ਤੇ ਮੋਦੀ ਤੱਕ ਸੱਭ ਉਤੇ ਢੁੱਕਦੀ ਹੈ । ਭਾਰਤੀ ਸਿਆਸਤਦਾਨ ਪੈਣ ਢੱਠੇ ਖੂਹ ਵਿੱਚ, ਮੇਰਾ ਇਹਨਾਂ ਨਾਲ ਕੁੱਝ ਲੈਣਾ ਦੇਣਾ ਨਹੀਂ । ਸਿਰਫ ਦਿਲਚਸਪੀ ਲਈ ਖਬਰਾਂ ਸੁਣਨ ਤੱਕ ਦਾ ਤਾਲੁੱਕ ਹੁੰਦਾ ਹੈ । ਪਰਤੂੰ
ਸਿੱਖ ਸਿਆਸਤ ਦੀ ਹਰ ਗੱਲ ਦਿਲ ਦਿਮਾਗ਼ ਉਤੇ ਅਸਰ ਕਰਦੀ ਹੈ। ਇਹ ਅੱਜ ਕੱਲ ਬਹੁਤ ਮਾਯੂਸ ਕਰਨ ਵਾਲੀ ਹੋਈ ਪਈ ਹੈ । ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ, ਤੇ ਫਿਰ ਟੈਂਕੀ ਤੋਂ ਛਾਲ੍ਹ ਮਾਰ ਕੇ ਪ੍ਰਾਪਤ ਕੀਤੀ ‘ਸ਼ਹਾਦਤ’ ਤੱਕ ਹਾਮੀ ਤੇ ਮੁਖਾਲਫ ਸੱਭ ਤੋਂ ਮਾਯੂਸੀ ਹੋਈ ਹੈ ।
ਇਸ ਵਿਸ਼ੇ ਤੇ ਬੰਦਾ ਕੀ ਗੱਲ ਕਰੇ? ਭਾਈ ਗੁਰਬਖਸ਼ ਸਿੰਘ ਦੇ ਦੋ ਵਾਰ ਭੁੱਖ ਹੜ੍ਹਤਾਲਾਂ ਰੱਖ ਕੇ ਛੱਡਣ ਵੇਲੇ ਬਹੁਤ ਮਨ ਖਰਾਬ ਹੋਇਆ ਸੀ । ਤੇ ਜਦੋਂ ਉਸ ਦੀ ਤੀਜੀ ਵਾਰ ਭੁੱਖ ਹੜ੍ਹਤਾਲ ਰੱਖਣ ਦੀ ਖਬਰ ਆਈ, ਤਾਂ ਪਹਿਲੇ ਤਜਰਬਿਆਂ ਕਰ ਕੇ ਕੋਈ ਉਮੀਦ ਨਾ ਜਾਗੀ, ਤੇ ਕੁੱਝ ਲਿਖਣ ਤੇ ਦਿਲ ਨਾ ਕੀਤਾ । ਪਹਿਲੇ ਤਜਰਬਿਆਂ ਕਾਰਨ ਮਾਯੂਸ ਹੋਏ ਕੁੱਝ ਸਿੰਘਾਂ ਨੇ ਜਲਦੀ ਵਿੱਚ ਹੀ ਕਾਫੀ ਕੁੱਝ ਐਸਾ ਲਿੱਖ ਦਿੱਤਾ ਕਿ ਪੜ੍ਹ ਕੇ ਉਹ ਵੀ ਅੱਛਾ ਨਾ ਲੱਗਾ । ਇੰਨੀ ਕਾਹਲੀ ਦੀ ਵੀ ਕੋਈ ਲੋੜ੍ਹ ਨਹੀਂ ਸੀ, ਤੇ ਨਾ ਹੀ ਇੰਨੇ ਸਖਤ ਲਫਜ਼ਾਂ ਦੀ । ਜਿੰਨੀ ਵੀ ‘ਸੇਵਾ’ ਉਹ ਬੰਦੀ ਸਿੰਘਾਂ ਦੇ ਮੁੱਦੇ ਨੂੰ ਉਭਾਰ ਕੇ ਕਰ ਸਕਿਆ ਸੀ, ਉਸੀ ਨੂੰ ਕਬੂਲ ਕਰ ਲੈਂਦੇ ।
ਇਸ ਤੋਂ ਬਾਦ ਸ਼ਾਮ ਤੱਕ ਖਬਰ ਆ ਗਈ ਕਿ ਭਾਈ ਗੁਰਬਖਸ਼ ਸਿੰਘ ਨੇ ਟੈਂਕੀ ਉਤੋਂ ਛਾਲ੍ਹ ਮਾਰ ਦਿੱਤੀ ਹੈ, ਤੇ ਉਹ ‘ਸ਼ਹੀਦ’ ਹੋ ਗਏ ਹਨ । ਭਾਈ ਗੁਰਬਖਸ਼ ਸਿੰਘ ਦਾ ਇੰਝ ਜਾਨ ਦੇਣਾ ਵੀ ਅੱਛਾ ਨਹੀਂ ਲੱਗਾ । ਪਰ ਮਾੜ੍ਹਾ ਕਹਿਣ ਵਾਲੀ ਵੀ ਕੋਈ ਗੱਲ ਨਹੀਂ ਸੀ । ਅਖੀਰ ਭਾਈ ਗੁਰਬਖਸ਼ ਸਿੰਘ ਨੇ ਮਿੱਥੇ ਮਕਸਦ ਲਈ ਜਾਨ ਤਾਂ ‘ਨਿਛਾਵਰ’ ਕਰ ਹੀ ਦਿੱਤੀ ਸੀ ।
ਇਸ ਤੋਂ ਬਾਦ ਕੁੱਝ ਸਿੱਖ ਧਾਰਮਿਕ ਕਮ ਸਿਆਸੀ ਆਗੂ ਮੈਦਾਨ ਵਿੱਚ ਨਿੱਤਰੇ, ਤੇ ਉਹਨਾਂ ਨੇ ਇਸ ਕੁਰਬਾਨੀ ਵਿੱਚੋਂ ਕੁੱਝ ਕੱਢਣ ਦੀ ਕੋਸ਼ਿਸ਼ ਕੀਤੀ । ਜੋ ਨਿਕਲਿਆ ਹੈ, ਆਪ ਸੱਭ ਦੇ ਸਾਹਮਣੇ ਹੀ ਹੈ । ਸਾਰਾ ਜੋਰ ਅਖੀਰ ਤੇ ਆ ਕੇ ਇੱਕ ਥਾਣੇਦਾਰ ਦੀ ਸਸਪੈਨਸ਼ਨ ਤੇ ਲੱਗ ਗਿਆ । ਬੰਦੀ ਸਿੰਘਾਂ ਦੀ ਰਿਹਾਈ ਦਾ ਕੋਈ ਮੁੱਦਾ ਹੀ ਨਾ ਬਣ ਸਕੀ ।
ਦੱਸੋ ਦੋਸਤੋ ਇਸ ਵਿੱਚ ਕੀ ਸੀ, ਜਿਸ ਬਾਰੇ ਕੁੱਝ ਲਿਖਿਆ ਜਾਂਦਾ? ਕੁੱਝ ਵੀ ਲਿਖਿਆ ਜਾਂਦਾ ਕੀ ਫਰਕ ਪੈਣਾ ਸੀ । ਸੱਭ ਕੁੱਝ ਜਿੱਥੇ ਸੀ, ਓਥੇ ਹੀ ਰਹਿਣਾ ਸੀ । ਮਸਲੇ ਵਿਚਾਰੇ ਥੋੜਾ ਜਾਂਦੇ ਹਨ, ਆਪੋ ਆਪਣੀ ਹਉਮੈ ਦੇ ਹਿਸਾਬ ਨਾਲ ਦੇਖੇ ਤੇ ਲੈਤੇ ਜਾਂਦੇ ਹਨ ।
ਅਸੀਂ ਇੱਕ ਕੌਮ ਦੇ ਨਾਤੇ ਹਾਲਾਤ ਹੀ ਐਸੇ ਵਿੱਚੋਂ ਗੁਜਰ ਰਹੇ ਹਾਂ, ਕਿ ਕੋਈ ਵੀ ਲੜ੍ਹਾਈ ਲੜ੍ਹਨ ਤੋਂ ਪਹਿਲਾਂ ਹੀ ਹਾਰ ਆਪਣੀ ਯਕੀਨੀ ਬਣਾ ਲੈਂਦੇ ਹਾਂ । ਕੌਮ ਲਈ ਤਾਂ ਅਸੀਂ ਲੜ੍ਹ ਹੀ ਨਹੀਂ ਰਹੇ ਹੁੰਦੇ, ਲੜਾਈ ਤਾਂ ਕੌਮ ਦੇ ਨਾਮ ਤੇ ਅਸੀਂ ਆਪਣੀ ਆਪਣੀ ‘ਮੈਂ’ ਲਈ ਲੜ੍ਹ ਰਹੇ ਹੁੰਦੇ ਹਾਂ ।

ਇੱਕ ਧਾਰਮਿਕ ਜੱਥੇ ਨੇ ਪੂਰਾ ਜੋਰ ਲਗਾ ਕੇ ਦੂਜੇ ਧਾਰਮਿਕ ਜੱਥੇ ਦਾ ਸਮਾਗਮ ਰੱਦ ਕਰਵਾ ਦਿੱਤਾ, ਤੇ ਇਸ ਵਿੱਚ ਇਸ ਤਰ੍ਹਾਂ ਜਿੱਤ ਦੀ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਜਿਵੇਂ ਬੜ੍ਹੀ ਵੱਡੀ ਕੋਈ ‘ਜੰਗ’ ਜਿੱਤ ਲਈ ਹੋਵੇ । ਹਰ ਸਿੱਖ ਨੂੰ ਠੀਕ ਤੇ ਗਲਤ ਹੋਣ ਦਾ ਸਰਟੀਫੀਕੇਟ ਦੇਣ ਦਾ ਹੱਕ ਰਾਖਵਾਂ ਰੱਖ ਲਿਆ ਹੈ ਇਹਨਾਂ ਲੋਕਾਂ ਹੈ ।
ਸੰਤ ਜਰਨੈਲ ਸਿੰਘ ਹੁਰਾਂ ਦੇ ਹੀ ਨਾਮ ਤੇ ਸੰਤ ਜੀ ਨੂੰ ਸਾਰੀ ਕੌਮ ਨਾਲੋਂ ਤੋੜ੍ਹ ਕੇ ਇੱਕ ਜੱਥੇ/ ਸੰਪ੍ਰਦਾ ਤੱਕ ਸੀਮੱਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਲੋਕਾਂ ਲਈ ਕੀ ਕਿਹਾ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *