ਮਾਂ

ss1

ਮਾਂ

ਪਰੀਆਂ ਤੋਂ ਸੁਹਣੀ, ਫਰਿਸ਼ਤਿਆਂ ਤੋਂ ਪਾਕਿ ਮਾਂ
ਅੰਮ੍ਰਿਤ ਜਿਹੀ ਪਵਿੱਤਰ, ਨਿਰਮਲ ਸ਼ੁੱਧ ਸਾਫ ਮਾਂ
ਧਰਤੀ ਜਿੰਨੀ ਸਹਿਣਸ਼ੀਲ, ਪਹਾੜਾਂ ਜਿੰਨੀ ਮਜ਼ਬੂਤ ਮਾਂ
ਦੋਵੇਂ ਜਹਾਨਾਂ ਤੇ ਨਹੀਂ ਤੇਰਾ ਕੋਈ ਸੁਮੇਲ ਮਾਂ
ਬੁੱਕਲ ਵਿੱਚ ਤੇਰੀ ਸਾਰੀ ਦੁਨੀਆਂ ਦੇ ਸੁੱਖ ਮਾਂ
ਤੇਰੇ ਹੱਥੋਂ ਮਿਟੇ ਸੱਤ ਜਨਮਾਂ ਦੀ ਭੁੱਖ ਮਾਂ
ਆਪ ਰਹਿ ਕੇ ਭੁੱਖੀ ਸਭ ਨੂੰ ਰਜਾਵੇ ਮਾਂ
ਸਭ ਦੇ ਢਿੱਡ ਭਰ ਕੇ ਹੀ ਆਪ ਕੁਝ ਖਾਵੇ ਮਾਂ
ਬੱਚਿਆਂ ਨੂੰ ਆਪਣੇ ਤੱਤੀ ਵਾਹ ਤੋਂ ਬਚਾਵੇ ਮਾਂ
ਪੁੱਤਰਾਂ ਲਈ ਸੁੱਖ ਮੰਗੇ ਧੀਆਂ ਦੇ ਦੁੱਖ ਵੰਡਾਵੇ ਮਾਂ
ਮਮਤਾ ਦੀ ਮੂਰਤ, ਦੁਆਵਾਂ ਦੀ ਖਾਨ ਮਾਂ
ਤੂੰ ਹੀ ਹੈਂ ਪੂਰੇ ਕਰਦੀ ਬੱਚਿਆਂ ਦੇ ਸਭ ਅਰਮਾਨ ਮਾਂ
ਹੱਥ ਜੋੜ ਰੱਬ ਤੋਂ ਦੁਆ ਇਹੀ ਕਰਾਂ ਮਾਂ
ਕਦੀ ਕਿਸੇ ਬੱਚੇ ਦੀ ਦੁਨੀਆਂ ਤੇ ਨਾ ਮਰੇ ਮਾਂ
ਤੇਰੇ ਨਾਲ ਹੀ ਵੱਸਦਾ ਸੁਖੀ ਇਹ ਜਹਾਨ ਮਾਂ
ਅਮਰਦੀਪ ਦਾ ਤੈਨੂੰ ਕੋਟਿ ਕੋਟਿ ਪ੍ਰਣਾਮ ਮਾਂ

ਅਮਰਦੀਪ ਕੌਰ
kauramardip@gmail.com

print
Share Button
Print Friendly, PDF & Email

Leave a Reply

Your email address will not be published. Required fields are marked *