ਭੋਜਪੁਰੀ ਸਿਨੇਮਾ ਦੀ ਇਹ ਸੁਪਰਸਟਾਰ ਪੰਜਾਬੀ ਫਿਲਮ ‘ਚ ਗੁੱਗੂ ਗਿੱਲ ਨਾਲ ਆਵੇਗੀ ਨਜ਼ਰ

ss1

ਭੋਜਪੁਰੀ ਸਿਨੇਮਾ ਦੀ ਇਹ ਸੁਪਰਸਟਾਰ ਪੰਜਾਬੀ ਫਿਲਮ ‘ਚ ਗੁੱਗੂ ਗਿੱਲ ਨਾਲ ਆਵੇਗੀ ਨਜ਼ਰ

Rani Chatterjee pollywood debutਭੋਜਪੁਰੀ ਸਿਨੇਮਾ ਦੀ ਕੁਈਨ ਰਾਣੀ ਚੈਟਰਜੀ ਹੁਣ ਪੰਜਾਬੀ ਫਿਲਮ ‘ਚ ਨਜ਼ਰ ਆਉਣ ਵਾਲੀ ਹੈ। ਇਸ ਲਈ ਉਨ੍ਹਾਂ ਨੂੰ ਨਿਰਦੇਸ਼ਕ ਬਲਕਾਰ ਸਿੰਘ ਬਾਲੀ ਦੀ ਫਿਲਮ ‘ਆਸਰਾ’ ਲਈ ਲੁੱਕ ਟੈਸਟ ਦੇਣਾ ਪਿਆ, ਜਿਸ ਤੋਂ ਬਾਅਦ ਫਿਲਮ ‘ਚ ਉਨ੍ਹਾਂ ਦਾ ਸਲੈਕਸ਼ਨ ਹੋਇਆ। ਇਸ ਦੇ ਬਾਰੇ ‘ਚ ਰਾਣੀ ਨੇ ਕਿਹਾ ਕਿ ਚੰਗੇ ਕਿਰਦਾਰ ਲਈ ਉਹ ਵਾਰ-ਵਾਰ ਲੁੱਕ ਟੈਸਟ ਦੇਣਾ ਪਸੰਦ ਕਰੇਗੀ। ਇਸ ‘ਚ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ।
ਜਾਣਕਾਰੀ ਮੁਤਾਬਕ ਬਲਕਾਰ ਸਿੰਘ ਬਾਲੀ ਇਸ ਤੋਂ ਪਹਿਲਾਂ ਭੋਜਪੁਰੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਤੇ ਹੁਣ ਉਹ ਪੰਜਾਬੀ ਫਿਲਮ ‘ਆਸਰਾ’ ਰਾਹੀਂ ਰਾਣੀ ਚੈਟਰਜੀ ਨੂੰ ਪੰਜਾਬੀ ਫਿਲਮ ਇੰਡਸਟਰੀ ‘ਚ ਇੰਟਰੋਡਿਊਸ ਕਰਵਾ ਰਹੇ ਹਨ। ਬਾਲੀ ਦੀ ਮੰਨੀਏ ਤਾਂ ਪੰਜਾਬੀ ਫਿਲਮ ‘ਚ ਇਹ ਉਨ੍ਹਾਂ ਦਾ ਪਹਿਲਾ ਪ੍ਰਯੋਗ ਹੈ, ਜੋ ਦਰਸ਼ਕਾਂ ਨੂੰ ਪਸੰਦ ਆਵੇਗਾ। ਫਿਲਮ ਦੇ ਨਿਰਮਾਤਾ ਰਾਜਕੁਮਾਰ ਹਨ, ਜਿਨ੍ਹਾਂ ਨੇ ਪਹਿਲਾਂ ‘ਕਾਟੇਜ ਨੰਬਰ 1303’ ਬਣਾਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫਿਲਮ ਰਾਹੀਂ ਪੰਜਾਬ ਦੇ ਕਈ ਅਹਿਮ ਮੁੱਦਿਆਂ ਨੂੰ ਦਰਸ਼ਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਹ ਰਾਣੀ ਚੈਟਰਜੀ ਦੀ ਪੰਜਾਬੀ ‘ਚ ਡੈਬਿਊ ਫਿਲਮ ਹੈ, ਜਿਸ ‘ਚ ਉਹ ਗੁੱਗੂ ਗਿੱਲ ਨਾਲ ਦਿਖੇਗੀ। ਇਸ ‘ਚ ਟੀਨੂ ਵਰਮਾ ਵੀ ਹਨ। ਉੱਥੇ ਫਿਲਮ ਦੀ ਯੁਨਿਟ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਯੁਨਿਟ ਨੇ ਦਰਬਾਰ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉੱਥੇ ਰਾਣੀ ਨੇ ਦੱਸਿਆ, ”ਪਹਿਲਾਂ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਨੂੰ ਲੈ ਕੇ ਡਰ ਲੱਗਦਾ ਸੀ, ਇਸ ਲਈ ਉਨ੍ਹਾਂ ਨੇ ਇਸ ਨੂੰ ਲੈ ਕੇ ਕਾਫੀ ਵਰਕਆਊਟ ਵੀ ਕੀਤਾ ਪਰ ਦਰਬਾਰ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ ਸਾਰਾ ਡਰ ਦੂਰ ਹੋ ਗਿਆ ਤੇ ਜਦੋਂ ਸੈੱਟ ‘ਤੇ ਪਹੁੰਚੀ ਤਾਂ ਲੱਗਾ, ਜਿਵੇਂ ਆਪਣੀ ਮਾਂ ਬੋਲੀ ਦੀ ਫਿਲਮ ਕਰ ਰਹੀ ਹਾਂ।”ਜ਼ਿਕਰਯੋਗ ਹੈ ਕਿ ਰਾਣੀ ਚੈਟਰਜੀ ਭੋਜਪੁਰੀ ਸਿਨੇਮਾ ਇੰਡਸਟਰੀ ਦੀ ਵੀ ਪਹਿਲੀ ਅਦਾਕਾਰਾ ਹੋਵੇਗੀ, ਜੋ ਪੰਜਾਬੀ ਸਿਨੇਮਾ ‘ਚ ਵੀ ਨਜ਼ਰ ਆਵੇਗੀ। ਰਾਣੀ ਇਸ ਨੂੰ ਲੈ ਕੇ ਕਾਫੀ ਖੁਸ਼ ਤੇ ਉਤਸ਼ਾਹਿਤ ਹੈ। ਇਸ ਤੋਂ ਇਲਾਵਾ ਰਾਣੀ ਅੱਜਕਲ ਆਪਣਾ ਇਕ ਯੂਟਿਊਬ ਚੈਨਲ ਵੀ ਚਲਾ ਰਹੀ, ਜੋ ਕਾਫੀ ਹਿੱਟ ਹੋ ਰਿਹਾ ਹੈ।

print
Share Button
Print Friendly, PDF & Email