ਤਿੰਨ ਭਾਰਤੀ ਨੌਜਵਾਨਾਂ ਨੂੰ ਨਾਈਜੀਰੀਆ ਵਿੱਚ ਕੀਤਾ ਗਿਆ ਅਗਵਾ, ਮੰਗੀ ਫਿਰੌਤੀ

ss1

ਤਿੰਨ ਭਾਰਤੀ ਨੌਜਵਾਨਾਂ ਨੂੰ ਨਾਈਜੀਰੀਆ ਵਿੱਚ ਕੀਤਾ ਗਿਆ ਅਗਵਾ, ਮੰਗੀ ਫਿਰੌਤੀ

ਨਾਈਜੀਰੀਆ, ਕਾਂਗੜਾ, 23 ਮਾਰਚ: ਨਾਈਜੀਰੀਆ ਵਿੱਚ ਕਾਂਗੜਾ ਜ਼ਿਲੇ ਦੇ ਤਿੰਨ ਨੌਜਵਾਨਾਂ ਨੂੰ ਸਮੁੰਦਰੀ ਲੁਟੇਰਿਆਂ ਨੇ ਅਗਵਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਛੱਡਣ ਲਈ 11 ਮਿਲੀਅਨ ਨਾਇਰਾ ਕਰੰਸੀ ਦੀ ਫਿਰੌਤੀ ਮੰਗੀ ਹੈ| ਮਰਚੈਂਟ ਨੇਵੀ ਵਿੱਚ ਤਾਇਨਾਤ 3 ਨੌਜਵਾਨਾਂ ਨੂੰ ਸਮੁੰਦਰੀ ਲੁਟੇਰਿਆਂ ਨੇ ਜੰਗਲ ਵਿੱਚ ਬੰਧਕ ਬਣਾ ਕੇ ਰੱਖਿਆ ਹੋਇਆ ਹੈ|
ਹਿਮਾਚਲ ਦੇ ਵਿਕਾਸ ਖੰਡ ਨਗਰੋਟਾ ਸੂਰੀਆਂ ਦੀ ਪੰਚਾਇਤ ਸੁਕਨਾੜਾ ਦਾ ਨੌਜਵਾਨ ਸੁਸ਼ੀਲ ਪਿਛਲੇ 2 ਮਹੀਨਿਆਂ ਤੋਂ ਨਾਈਜੀਰੀਆ ਦੇ ਸਮੁੰਦਰੀ ਲੁਟੇਰਿਆਂ ਦੀ ਕੈਦ ਵਿੱਚ ਹੈ| ਇਸ ਦੇ ਇਲਾਵਾ ਦੋ ਹੋਰ ਨੌਜਵਾਨ ਅਜੈ ਕੁਮਾਰ ਨਿਵਾਸੀ ਪਾਲਮਪੁਰ ਅਤੇ ਪੰਕਜ ਨਿਵਾਸੀ ਸਮਲੋਟੀ (ਨਗਰੋਟਾ ਬਗਵਾਂ) ਦੇ ਹਨ| ਮਰਚੈਂਟ ਨੇਵੀ ਵਿੱਚ ਤਾਇਨਾਤ ਸੁਸ਼ੀਲ ਪਿਛਲੇ 13 ਸਾਲਾਂ ਤੋਂ ਵੱਖ-ਵੱਖ ਕੰਪਨੀਆਂ ਨਾਲ ਕੰਮ ਕਰ ਰਿਹਾ ਸੀ| ਉਸ ਦੇ ਸਮੁੰਦਰੀ ਜਹਾਜ਼ ਨੂੰ ਨਾਈਜੀਰੀਆ ਵਿੱਚ ਹਾਈਜੈਕ ਕਰ ਲਿਆ ਗਿਆ ਹੈ| ਸੁਸ਼ੀਲ, ਅਜੈ ਅਤੇ ਪੰਕਜ ਨੂੰ ਜੰਗਲ ਵਿੱਚ ਰੱਖਿਆ ਗਿਆ ਹੈ| 12 ਮਾਰਚ ਨੂੰ ਫੋਨ ਕਰਕੇ ਸੁਸ਼ੀਲ ਨੇ ਪਰਿਵਾਰ ਵਾਲਿਆਂ ਨੂੰ ਅਗਵਾ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ| ਸੁਸ਼ੀਲ ਨੇ ਆਪਣੇ ਭਰਾ ਨੂੰ ਫੋਨ ਤੇ ਦੱਸਿਆ ਕਿ 17 ਸਮੁੰਦਰੀ ਲੁਟੇਰਿਆਂ ਨੇ ਬੰਦੂਕ ਦੇ ਜ਼ੋਰ ਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ| ਇਸ ਦੇ ਬਾਅਦ ਫੋਨ ਕੱਟ ਦਿੱਤਾ ਗਿਆ| ਅਗਲੇ ਦਿਨ ਫਿਰ ਤੋਂ ਸੁਸ਼ੀਲ ਦੇ ਘਰ ਉਸ ਦਾ ਫੋਨ ਆਇਆ| ਇਸ ਵਿੱਚ ਉਸ ਨੇ ਲੁਟੇਰਿਆਂ ਵੱਲੋਂ ਮੰਗੀ ਫਿਰੌਤੀ ਦੀ ਰਕਮ ਦਾ ਜ਼ਿਕਰ ਕੀਤਾ| ਪਰਿਵਾਰ ਵਾਲਿਆਂ ਨੇ ਸੁਸ਼ੀਲ ਦੀ ਕੰਪਨੀ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਮੁੰਦਰੀ ਲੁਟੇਰਿਆਂ ਨਾਲ ਸੰਪਰਕ ਵਿੱਚ ਹਨ| ਸੁਸ਼ੀਲ ਦੇ ਭਰਾ ਵਿਨੈ ਕੁਮਾਰ ਨੇ ਦੱਸਿਆ ਕਿ 3 ਦਿਨਾਂ ਵਿੱਚ ਇੱਕ ਵਾਰ ਸਮੁੰਦਰੀ ਲੁਟੇਰੇ ਉਨ੍ਹਾਂ ਨਾਲ ਸੁਸ਼ੀਲ ਦੀ ਗੱਲ ਕਰਵਾਉਂਦੇ ਹਨ|
ਤਿੰਨਾਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਸਹੀ ਸਲਾਮਤ ਭਾਰਤ ਲਿਆਂਦਾ ਜਾਵੇ| ਸੁਸ਼ੀਲ ਦੇ ਭਰਾ ਅਮਿਤ ਧੀਮਾਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ| ਅਜੇ ਤਕ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ| ਐਸ. ਪੀ. ਸੰਤੋਸ਼ ਪਟਿਆਲਾ ਨੇ ਦੱਸਿਆ ਕਿ ਨੌਜਵਾਨਾਂ ਦੇ ਅਗਵਾ ਹੋਣ ਦੀ ਸਰਕਾਰੀ ਜਾਣਕਾਰੀ ਨਹੀਂ ਮਿਲੀ| ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ

print
Share Button
Print Friendly, PDF & Email

Leave a Reply

Your email address will not be published. Required fields are marked *