ਮਨਪ੍ਰੀਤ ਬਾਦਲ ਬਦਲੇ ਆਪਣਾ ਨਾਂਅ – ਕਾਂਗਰਸ ਅਤੇ ਅਕਾਲੀਆਂ ਦੋਵਾਂ ਨੇ ਕੀਤੀ ਸਾਂਝੀ ਮੰਗ

ss1

ਮਨਪ੍ਰੀਤ ਬਾਦਲ ਬਦਲੇ ਆਪਣਾ ਨਾਂਅ – ਕਾਂਗਰਸ ਅਤੇ ਅਕਾਲੀਆਂ ਦੋਵਾਂ ਨੇ ਕੀਤੀ ਸਾਂਝੀ ਮੰਗ

ਪੰਜਾਬ ਦੇ ਖ਼ਜ਼ਾਨਾ ਵਜ਼ੀਰ ਮਨਪ੍ਰੀਤ ਬਾਦਲ ਨੂੰ ਆਪਣਾ ਨਾਂਅ ਬਦਲ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਨਾਂਅ ਨਾਲੋਂ ‘ਬਾਦਲ ‘ ਤਖ਼ੱਲਸ ਲਿਖਣਾ ਬੰਦ ਕਰ ਦੇਣਾ ਚਾਹੀਦਾ। ਇਹ ਮੰਗ ਅੱਜ ਪੰਜਾਬ ਵਿਛਣ ਸਭਾ ਵਿਚ ਉਠਾਈ ਗਈ। ਦਿਲਚਸਪ ਗੱਲ ਇਹ ਸੀ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਹੀ ਇਸ ਮੰਗ ਤੇ ਇਕੱਠੇ ਹੋ ਗਏ। ਦੋਹਾਂ ਨੇ ਹੀ ਇਸ ਮੰਗ ਨਾਲ ਸਹਿਮਤੀ ਜਤਾਈ।
ਕਾਂਗਰਸ ਪਾਰਟੀ ਵੱਲੋਂ ਇਹ ਮੰਗ ਸੁਖਜਿੰਦਰ ਸਿੰਘ ਰੰਧਾਵਾ ਨੇ ਉਠਾਈ ਅਤੇ ਬਾਧਾ ਵਿਚ ਅਕਾਲੀ ਦਲ ਦੇ ਹਾਊਸ ਲੀਡਰ ਸੁਖਬੀਰ ਬਾਦਲ ਨੇ ਵੀ ਇਸ ਦੀ ਹਿਮਾਇਤ ਕਰ ਦਿੱਤੀ। ਰੰਧਾਵਾ ਨੇ ਰਾਜਪਾਲ ਦੇ ਭਾਸ਼ਣ ਤੇ ਧੰਨਵਾਦ ਮਤੇ ਤੇ ਬੋਲਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਆਪਣੇ ਨਾਂਅ ਨਾਲੋਂ ਬਾਦਲ ਸ਼ਬਦ ਹਟਾ ਲੈਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਲੁੱਟ ਅਤੇ ਹੋਰ ਸਾਰੇ ਭੈੜੇ ਕੰਮਾਂ ਨਾਲ ਬਾਦਲ ਪਰਿਵਾਰ ਦਾ ਨਾਂ ਜੁੜਿਆ ਹੋਇਆ ਹੈ। ਉਸਨੇ ਇਹ ਵੀ ਕਿਹਾ ਕਿ ਪਾਸਪੋਰਟ ਅਧਿਕ ਦਸਤਾਵੇਜ਼ਾਂ ਵਿਚ ਵੀ ਉਹਨੂੰ ਆਪਣਾ ਨਾਂਅ ਬਦਲ ਲੈਣਾ ਚਾਹੀਦਾ ਹੈ।
ਬਾਅਦ ਵਿਚ ਵਿਧਾਨ ਸਭਾ ਕੰਪਲੈਕਸ ਵਿਚ ਕੀਤੀ ਪ੍ਰੈੱਸ ਕਾਨਫ਼ਰੰਸ ਵਿਚ ਸੁਖਬੀਰ ਬਾਦਲ ਨੂੰ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਵੀ ਇਸ ਦੀ ਹਾਮੀ ਭਰ ਦਿੱਤੀ ਪਰ ਦਲੀਲ ਵੱਖਰੀ ਦਿੱਤੀ। ਸੁਖਬੀਰ ਨੇ ਕਿਹਾ ਕੋਈ ਵੀ ਬਾਦਲ ਕਾਂਗਰਸ ਅੱਗੇ ਨਹੀਂ ਝੁਕਿਆ ਅਤੇ ਨਾ ਹੀ ਕਾਂਗਰਸ ਦੀ ਝੋਲੀ ਪਿਆ ਹੈ। ਇਸ ਲਈ ਮਨਪ੍ਰੀਤ ਨੂੰ ਬਾਦਲ ਲਿਖਣਾ ਬੰਦ ਕਰ ਦੇਣਾ ਚਾਹੀਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *